ਜੀ ਡੀ ਗੋਇਨਕਾ ਸਕੂਲ ਬਣਿਆ ਮਾਪਿਆਂ ਦੀ ਪਹਿਲੀ ਪਸੰਦ

ਜੀ ਡੀ ਗੋਇਨਕਾ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਦਾ ਦ੍ਰਿਸ਼ ਤੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ

ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਅਤੇ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ- ਸੁਖਦੇਵ ਨਾਨਕਪੁਰ

(ਸਮਾਜ ਵੀਕਲੀ)- ਕਪੂਰਥਲਾ ,(ਕੌੜਾ)- ਜੀ ਡੀ ਗੋਇਨਕਾ ਸੰਸਥਾ ਨਵੀਂ ਦਿੱਲੀ ਅਤੇ ਜੀ ਐਨ ਐਜੂਕੇਸ਼ਨਲ ਸੁਸਾਇਟੀ ਕਪੂਰਥਲਾ ਵੱਲੋਂ ਚਲਾਇਆ ਜਾ ਰਿਹਾ ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਇਲਾਕੇ ਦੇ ਮਾਪਿਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਸਕੂਲ ਦੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਦਾਖਲਿਆਂ ਲਈ ਬੱਚਿਆਂ ਦੇ ਮਾਪਿਆਂ ਵਿੱਚ ਬਹੁਤ ਉਤਸ਼ਾਹ ਅਤੇ ਵੱਡੀ ਗਿਣਤੀ ਵਿੱਚ ਹਰ ਰੋਜ਼ ਸਕੂਲ ਦਾਖਲੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਜੀ ਡੀ ਗੋਇਨਕਾ ਸੰਸਥਾ ਨਵੀਂ ਦਿੱਲੀ ਜਿਸ ਤੇ ਪੂਰੇ ਭਾਰਤ ਵਿੱਚ 108 ਸਕੂਲਾਂ ਅਤੇ ਦਿੱਲੀ ਵਿੱਚ ਅਤਿ ਆਧੁਨਿਕ ਸਹੂਲਤਾਂ ਵਾਲੀ ਯੂਨੀਵਰਸਿਟੀ ਹੈ ਦੇ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਕੂਲ 25 ਏਕੜ ਦੇ ਖ਼ੂਬਸੂਰਤ ਕੈਂਪਸ ਵਿਚ ਹੈ ਅਤੇ ਏਅਰਕੰਡੀਸ਼ਨ ਕਲਾਸਰੂਮ ਹਰ ਤਰ੍ਹਾਂ ਦੀਆਂ ਖੇਡਾਂ ਲਈ ਖੇਡ ਮੈਦਾਨ ਸ਼ੂਟਿੰਗ ਰੇਂਜ ਘੋੜ ਸਵਾਰੀ ਅਤਿ ਆਧੁਨਿਕ ਸਹੂਲਤਾਂ ਵਾਲਾ ਕਿੰਡਰ ਗਾਰਡਨ ਵਿੰਗ ੲਏ ਪੀ ਡੀ ਐੱਸ ਅਤੇ ਕੈਮਰਿਆਂ ਨਾਲ ਲੈੱਸ ਟਰਾਂਸਪੋਰਟ ਅਤੇ ਸਾਰਾ ਕੈਂਪਸ ਸੀ ਸੀ ਟੀ ਵੀ ਕੈਮਰਿਆਂ ਨਾਲ ਲੈਸ ਹੈ ।

 

ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਗਤੀਵਿਧੀਆਂ ਨਾਲ ਬੱਚਿਆਂ ਨੂੰ ਪੜ੍ਹਾਇਆ ਵੀ ਜਾਂਦਾ ਹੈ ਅਤੇ ਸਾਡੇ ਸਕੂਲ ਦੇ ਬੱਚੇ ਸਹੋਦਿਆ ਅਤੇ ਹੋਰ ਕਈ ਮੁਕਾਬਲਿਆਂ ਵਿਚ ਜੇਤੂ ਰਹਿ ਚੁੱਕੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਅਤੇ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ, ਕਿ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਉੱਚੇ ਮੁਕਾਮ ਤੇ ਪਹੁੰਚ ਸਕਣ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAir India flight carrying 240 students from Ukraine lands in Delhi
Next articleਮਤਲਬਖੋਰ