ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸੰਘਰਸ਼ ਦਾ ਐਲਾਨ
ਹੁਸ਼ਿਆਰਪੁਰ (ਕੁਲਦੀਪ ਚੂੰਬਰ ) (ਸਮਾਜ ਵੀਕਲੀ)- ਗਜ਼ਟਿਡ ਅਤੇ ਨਾਨ-ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਵਾਈਸ ਚੇਅਰਮੈਨ ਬਲਰਾਜ ਕੁਮਾਰ,ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਜਿਲ੍ਹਾ ਪ੍ਰਧਾਨ ਡਾ.ਜਸਵੰਤ ਰਾਏ ਦੇ ਦਿਸ਼ਾ-ਨਿਰਦੇਸ਼ ਹੇਠ ਤਹਿਸੀਲ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਲੈਕਚਰਾਰ ਬਲਜੀਤ ਸਿੰਘ ਦੀ ਅਗਵਾਈ ਵਿਚ 6ਵੇਂ ਪੇ-ਕਮੀਸ਼ਨ ਦੀ ਰਿਪੋਰਟ ਨੂੰ ਰੱਦ ਕਰਵਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਬੀ.ਪੀ.ਈ.ਦਫਤਰ ਦਸੂਹਾ ਦੇ ਨੇੜੇ ਵਿਸ਼ਾਲ ਰੋਸ ਧਰਨਾ ਲਗਾਉਣ ਉਪਰੰਤ ਪੇ-ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁਲਾਜ਼ਮ ਵਰਗ ਨਾਲ ਕੀਤੇ ਜਾ ਰਹੇ ਧੱਕੇ ਵਿਰੁੱਧ ਵਿਚਾਰ ਪੇਸ਼ ਕੀਤੇ।
ਇਸ ਰੋਸ ਧਰਨੇ ਵਿੱਚ ਉਚੇਚੇ ਤੌਰ ਤੇ ਪੰਹੁਚੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ ਲੈਕਚਰਾਰ ਬਲਦੇਵ ਸਿੰਘ ਧੁੱਗਾ ਨੇ ਪੰਜਾਬ ਸਰਕਾਰ ਤੋਂ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਵਰਗਾਂ ਦੇ ਲੱਖਾਂ ਵਿਦਿਆਰਥੀਆਂ ਦਾ ਵਜ਼ੀਫਾ, ਸ਼ਗਨ-ਸਕੀਮਾਂ ਦੇ ਪੈਸੇ,ਸਾਰੇ ਵਰਗਾਂ ਦੇ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਅਥਵਾ ਬੇਰੁਜ਼ਗਾਰੀ ਭੱਤਾ ਦੇਣ, 10 ਅਕਤੂਬਰ 2014 ਦਾ ਸੰਵਿਧਾਨ ਵਿਰੋਧੀ ਪੱਤਰ ਰੱਦ ਕਰਵਾਉਣ,ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਇਮਾਨਦਾਰੀ ਨਾਲ਼ ਲਾਗੂ ਕਰਨ,ਬੈਕਲਾਗ ਅਸਾਮੀਆਂ ਨੂੰ ਭਰਨ,ਮਿਡ-ਡੇ-ਮੀਲ,ਆਸ਼ਾ ਵਰਕਰਾਂ ਨੂੰ ਪੱਕੇ ਕਰਨ, ਨਿੱਜੀ ਖੇਤਰ ਵਿਚ ਰਾਖਵਾਂਕਰਨ ਲਾਗੂ ਕਰਨ,ਮਜ਼ਦੂਰ ਵਰਗ ਦੇ ਕਰਜ਼ੇ ਮੁਆਫ ਕਰਨ ਅਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰਨ ਦੀ ਪੁਰਜੋਰ ਮੰਗ ਕੀਤੀ।
ਡਾ.ਜਸਵੰਤ ਰਾਏ ਨੇ ਆਪਣੇ ਸੰਬੋਧਨ ਵਿਚ ਸਰਕਾਰ ਨੂੰ ਐਸ.ਸੀ.ਬੀ.ਸੀ.ਮੁਲਾਜ਼ਮਾਂ ਦੀਆਂ ਸੰਵਿਧਾਨਕ ਮੰਗਾਂ ਨੂੰ ਛੇਤੀ ਤੋਂ ਛੇਤੀ ਮੰਨਣ ਲਈ ਅਲਟੀਮੇਟਮ ਦਿੰਦਿਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ।ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਕੁਮਾਰ,ਕਸ਼ਮੀਰ ਸਿੰਘ,ਜਸਵੀਰ ਬੋਦਲ, ਜਗਦੀਪ ਸਿੰਘ ਰੋਮੀ,ਭੁਪਿੰਦਰ ਸਿੰਘ, ਟਾਂਡਾ ਤੋਂ ਕੁਲਵੰਤ ਸਿੰਘ,ਸੁਖਵੀਰ ਸਿੰਘ ਟਿੱਲੂਵਾਲ,ਰਿੰਕੂ ਭਾਟੀਆ,ਰੇਸ਼ਮ ਸਿੰਘ, ਗੜ੍ਹਦੀਵਾਲਾ ਤੋਂ ਜਸਪਾਲ ਸਿੰਘ,ਤੇਜਾ ਸਿੰਘ, ਗੁਰਮੁਖ ਸਿੰਘ,ਬਲਬੀਰ ਸਿੰਘ, ਪ੍ਰਿੰਸੀਪਲ ਨਵਤੇਜ ਸਿੰਘ,ਹੁਸ਼ਿਆਰਪੁਰ ਤੋਂ ਯੋਧਾ ਮੱਲ,ਲੈਕਚਰਾਰ ਲਖਵਿੰਦਰ ਸਿੰਘ, ਜਰਨੈਲ ਸਿੰਘ ਸੀਕਰੀ,ਸੁਰਜੀਤ ਸਿੰਘ, ਲੈਕ. ਕੁਲਵਿੰਦਰ ਸਿੰਘ, ਲੈਕ. ਸੁਖਦੇਵ ਸਿੰਘ, ਪ੍ਰਿਥੀਪਾਲ ਸਿੰਘ, ਬਲਾਕ ਦਸੂਹਾ ਤੋਂ ਲੈਕਚਰਾਰ ਗਿਆਨ ਚੰਦ,ਲੈਕਚਰਾਰ ਰੋਹਿਤ ਕੁਮਾਰ, ਪਰਮਜੀਤ ਸਿੰਘ,ਚੇਤਨ, ਰਵੀ ਚੰਦਰ, ਹੈੱਡਮਾਸਟਰ ਨਸੀਬ ਸਿੰਘ,ਮਨੋਜ ਕੁਮਾਰ, ਮੈਡਮ ਸੰਤੋਖ ਕੌਰ,ਸੁਖਦੀਪ ਕੌਰ,ਸੁਮਨ ਰਤਨ,ਅਮਨਪ੍ਰੀਤ ਕੌਰ, ਸੰਦੀਪ ਕੁਮਾਰ,ਗੁਰਇਕਬਾਲ ਸਿੰਘ ਬੋਦਲ,ਜਸਵਿੰਦਰ ਸਿੰਘ, ਦਲਜੀਤ ਸਿੰਘ ਸਫਦਰਪੁਰ,ਡਾ.ਸੰਦੀਪ ਕੁਮਾਰ, ਪੈਨਸ਼ਨਰ ਐਸੋਸੀਏਸ਼ਨ ਤੋਂ ਬੀ.ਪੀ.ਈ.ੳ.ਚਮਨ ਲਾਲ,ਚੈਨ ਸਿੰਘ, ਮਾਸਟਰ ਕੁਲਵੰਤ ਸਿੰਘ, ਪਰਮਿੰਦਰ ਸਿੰਘ ਸਮੇਤ ਵਰਕਰ ਅਤੇ ਅਹੁਦੇਦਾਰ ਸ਼ਾਮਲ ਸਨ।
ਰਿਪੋਰਟ: ਡਾ. ਜਸਵੰਤ ਰਾਏ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly