ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈਜ ਵੈੱਲਫੇਅਰ ਫੈਡਰੇਸ਼ਨ  ਨੇ ਪ੍ਰਿੰਸੀਪਲ ਸਕੱਤਰ ਨੂੰ ਦਿੱਤਾ ਮੰਗ ਪੱਤਰ  

“85ਵੀਂ ਸੋਧ ਲਾਗੂ ਕਰਦਿਆਂ ਬੈਕਲਾਗ ਪੂਰਾ ਕੀਤਾ ਜਾਵੇ” -ਜਸਬੀਰ ਪਾਲ ਸਿੰਘ  
(ਸਮਾਜ ਵੀਕਲੀ) ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ.ਸੀ.ਬੀ.ਸੀ. ਇੰਪਲਾਈਜ ਵੈੱਲਫੇਅਰ ਫੈਡਰੇਸ਼ਨ ਪੰਜਾਬ ਦਾ ਇੱਕ ਵਫ਼ਦ ਸੂਬਾ ਚੇਅਰਮੈਨ ਸ. ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਸ. ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਆਈ.ਏ.ਐੱਸ. ਨੂੰ ਪੰਜਾਬ ਭਵਨ ਵਿਖੇ ਮਿਲਿਆ। ਬਹੁਤ ਹੀ ਸਦਭਾਵਨਾ ਦੇ ਮਾਹੌਲ ਵਿੱਚ ਕਰੀਬ ਇੱਕ ਘੰਟਾ ਚੱਲੀ ਇਸ ਮੀਟਿੰਗ ਵਿੱਚ ਸਮਾਜ ਦੇ ਭਖਵੇਂ ਮੁਦਿਆਂ ਗੈਰ ਸੰਵਿਧਾਨਕ ਅਤੇ ਰਾਖਵਾਂਕਰਨ ਵਿਰੋਧੀ ਆਪਹੁਦਰਾਸ਼ਾਹੀ ਰਾਹੀਂ ਜਾਰੀ 10 ਅਕਤੂਬਰ,2014 ਦਾ ਗ਼ੈਰ ਸੰਵਿਧਾਨਕ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਰੱਦ ਕਰਨ , ਭਰਤੀ ਅਤੇ ਤਰੱਕੀਆਂ ਵਿੱਚ ਐੱਸ.ਸੀ. ਲਈ ਹਰ ਪੱਧਰ ਤੇ 40 ਪ੍ਰਤੀਸ਼ਤ ਅਤੇ ਬੀ.ਸੀ. ਲਈ 17 ਪ੍ਰਤੀਸ਼ਤ, 85ਵੀਂ ਸੋਧ ਬਹਾਲ ਕਰਨਾ, ਪੁਰਾਣੀ ਪੈਨਸ਼ਨ ਸਕੀਮ 01-04-2004 ਤੋਂ ਲਾਗੂ ਕਰਨਾ, ਬੈਕਲਾਗ ਪੂਰਾ ਕਰਨ, 22 ਲੱਖ ਸਕੂਲੀ ਵਿਦਿਆਰਥੀਆਂ ਅਤੇ ਕਾਲਜ , ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਵਜ਼ੀਫਾ ਕੀਮਤ ਸੂਚਕ ਅੰਕ ਨਾਲ ਲਿੰਕ ਕਰਕੇ ਦੇਣਾ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ, ਅਡਹਾਕ/ ਆਊਟ ਸੋਰਸਜ ਅਤੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁਦਿਆਂ ਤੇ ਫੈਡਰੇਸ਼ਨ ਦੇ ਨੁਮਾਇੰਦਿਆਂ ਦੇ ਤਰਕ ਨਾਲ਼ ਸਹਿਮਤ ਹੁੰਦਿਆਂ ਉਨ੍ਹਾਂ ਨੇ ਮੁਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਦਲਿਤ ਅਤੇ ਪੱਛੜੇ ਸਮਾਜ ਦੇ ਭਖਵੇਂ ਮਸਲੇ ਹੱਲ ਨਾ ਹੋਣ ਤੇ ਸਾਰੇ ਮੁਲਾਜ਼ਮ ਆਗੂਆਂ ਨੇ ਡੂੰਘੀ ਚਿੰਤਾ ਅਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਸਮਾਜ ਵਿਚ ਫੈਲੀ ਬੇਚੈਨੀ, ਨਰਾਜ਼ਗੀ ਅਤੇ ਬੇਵਿਸ਼ਵਾਸੀ ਨੂੰ ਤੁਰੰਤ ਦੂਰ ਕਰਨ ਦੀ ਮੰਗ ਕੀਤੀ।
ਇਸ ਸਮੇਂ ਵਾਇਸ ਚੇਅਰਮੈਨ ਸ੍ਰੀ ਬਲਰਾਜ ਕੁਮਾਰ, ਵਧੀਕ ਸੂਬਾ ਪ੍ਰਧਾਨ ਪ੍ਰਿੰਸੀਪਲ ਅਮਰਜੀਤ ਖੱਟਕੜ, ਦਵਿੰਦਰ ਸਿੰਘ ਦੀਨਾ  ਜ਼ਿਲ੍ਹਾ ਪ੍ਰਧਾਨ ਮੋਗਾ, ਬਲਦੇਵ ਸਿੰਘ ਧੁੱਗਾ ਇੰਚਾਰਜ ਅੰਬੇਡਕਰ ਮਿਸ਼ਨ ਕਲੱਬ, ਡਾ਼. ਜਸਵੰਤ ਰਾਏ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਮੱਖਣ ਰੱਤੂ ਜ਼ਿਲ੍ਹਾ ਪ੍ਰਧਾਨ ਜਲੰਧਰ, ਮਹਿੰਦਰ ਸਿੰਘ ਭਸੀਨ ਜ਼ਿਲ੍ਹਾ ਪ੍ਰਧਾਨ ਰੋਪੜ, ਸੁਖਵਿੰਦਰ ਸਿੰਘ ਕਾਲ਼ੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਗੁਰਵਿੰਦਰ ਸਿੰਘ, ਬਲਦੀਸ਼ ਕੁਮਾਰ, ਪਰਮਜੀਤ ਜੌੜਾ, ਹਰਦੀਪ ਸਿੰਘ, ਰਾਮ ਲੁਭਾਇਆ ਕਲਸੀ, ਸੁਰਜੀਤ ਮੱਲੂਪੋਤਾ ਹਾਜ਼ਰ ਸਨ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁੱਟਾਂ-ਖੋਹਾਂ ਅਤੇ ਕਤਲ ਕਰਨ ਵਾਲਾ ਮੁੱਖ ਦੋਸ਼ੀ ਗੈਂਗਸਟਰ ਮੋਨੂੰ ਢਪੱਈ ਦੇ ਸਬੰਧ ਕੈਬਨਿਟ ਮੰਤਰੀ ਰਾਣਾ ਗੁਰਜੀਤ ਨਾਲ – ਵਿਧਾਇਕ ਚੀਮਾ
Next articleਬਾਬੇ ਖੁਸਰੇ