(ਸਮਾਜ ਵੀਕਲੀ)
ਰੱਬਾ ਤੇਰੇ ਬੰਦਿਆਂ ਦੇ ਇਹ ਹਾਲ ਨਹੀਂ ਵੇਖੇ ਜਾਂਦੇ
ਮਿੱਟੀਆਂ ਦੇ ਵਿੱਚ ਰੁੱਲਦੇ ਹੀਰੇ ਲਾਲ ਨਹੀਂ ਵੇਖੇ ਜਾਂਦੇ
ਹੋਰੇ ਇੰਜ ਤੂੰ ਵੇਖ ਰਿਹਾ ਏਂ ਖਲਕਤ ਭੁੱਖੀ ਨੰਗੀ
ਮਾਂ ਕੋਲੋਂ ਤੇ ਕਸਮੇ ਭੁੱਖੇ ਬਾਲ ਨਹੀਂ ਵੇਖੇ ਜਾਂਦੇ
ਇਸ਼ਕ ਹੋਵੇ ਤੇ ਬੁੱਲ੍ਹੇ ਵਰਗੇ ਘਰ ਕੰਜਰਾਂ ਦੇ ਨੱਚਦੇ
ਯੂਸਫ ਵਰਗਾ ਹੁਸਨ ਹੋਵੇ ਤੇ ਕਾਲ ਨਹੀਂ ਵੇਖੇ ਜਾਂਦੇ
ਸੂੱਲਾਂ ਵਾਂਗਰ ਚੁੱਬ ਜਾਂਦੇ ਨੇ ਬੋਲ ਸ਼ਰੀਕਾਂ ਵਾਲੇ
ਗੈਰਤਮੰਦ ਲਈ ਦਿਨ ਔਖਾ ਏ ਸਾਲ ਨਹੀਂ ਵੇਖੇ ਜਾਂਦੇ
ਅੱਖ ਦਾ ਚਾਨਣ ਖੋ ਲੈਂਦੀ ਏ ਢਿੱਡ ਦੀ ਤੋੜਾ ਖੋਈ
ਭੁੱਖੇ ਪਖੂਆਂ ਕੋਲੋਂ *ਸ਼ਾਕਰ* ਜਾਲ ਨਹੀਂ ਵੇਖੇ ਜਾਂਦੇ
ਬੂਟਾ ਸ਼ਾਕਰ
ਲਹਿੰਦਾ ਪੰਜਾਬ ਪੰਜਾਬ ਲਈਆ
+92-3007460739