(ਸਮਾਜ ਵੀਕਲੀ)
ਮੈਂ ਇਕ ਛੋਟੀ ਬਹਿਰ ਦੀ ਗਜ਼ਲ ਹਾਂ
ਮੈਨੂੰ ਸਿੱਖਦਾ ਕਿਉ ਨਹੀ ?
ਸੁਣਿਆ ਤੂੰ ਬਹੁਤ ਵੱਡਾ ਸ਼ਾਇਰ ਹੈ
ਮੇਰੇ ਤੇ ਲਿੱਖਦਾ ਕਿਉ ਨਹੀ ?
ਮੇਰੇ ਨੈਣੀ ਆ ਮਕਾਣਾਂ ਮੁੜਦੀਆਂ ਨੇ
ਵੇ ਤੂੰ ਫਿੱਸਦਾ ਕਿਉ ਨਹੀ ?
ਫੱਟ ਦਿਲ ਮੇਰੇ ਦੇ ਬਣ ਨਾਸੂਰ ਗਏ
ਲਹੂ ਰਿੱਸਦਾ ਕਿਉ ਨਹੀ ?
ਸਬਰ ਦਾ ਦਰਿਆ ਲੰਘ ਚੱਲੀ ਆ
ਸੁੱਖ ਦਿੱਸਦਾ ਕਿਉ ਨਹੀ?
ਜ਼ਾਲਮ ਦੀ ਇੰਤਹਾ ਹੋਈ ਜ਼ੁਲਮ ਦੀ
ਇਹਦਾ ਅੰਤ ਦਿੱਖਦਾ ਕਿਉ ਨਹੀ ?
ਦੁੱਖਾਂ ਦਾ ਛੱਜ ਲੈ ਬੈਠੀ ਕੋਲ ਤੇਰੇ
ਦੁੱਖ ਤੈਨੂੰ ਵਿੱਖਦਾ ਕਿਉ ਨਹੀ ?
ਮੈ ਇਕ ਛੋਟੀ ਬਹਿਰ ਦੀ ਗਜ਼ਲ ਹਾਂ
ਮੈਨੂੰ ਸਿੱਖਦਾ ਕਿਉ ਨਹੀ ?
ਦਿਲਪ੍ਰੀਤ ਕੌਰ ਗੁਰੀ