HOME ਗ਼ਜ਼ਲ 

ਗ਼ਜ਼ਲ 

1
(ਸਮਾਜ ਵੀਕਲੀ) 
ਜਿਹਦੀ ਯਾਦ ‘ਚ ਰੋਇਆ ਉਸ ਦਾ ਹੰਝੂ ‘ਤੇ ਸਿਰਨਾਵਾਂ।
ਐਸਾ  ਕੌਤਕ   ਦੁਨੀਆ  ਉੱਤੇ   ਕੀਤਾ  ਉਹਨੇ  ਟਾਵਾਂ।
ਹੁਸਨ ਨਵਾਬੀ, ਇਸ਼ਕ ਭਿਖਾਰੀ ਉਸ ਨੂੰ ਕੀ ਸਮਝਾਵਾਂ।
ਬਣ  ਕੇ  ਆਜੇ  ਫੁੱਲ  ਗੁਲਾਬੀ  ਜੂੜੇ  ਵਿੱਚ  ਟਿਕਾਵਾਂ।
ਬਹੁਤ ਤਰੀਕੇ  ਵਰਤੇ  ਉਸ  ਨੇ  ਕਿੱਧਰ  ਨੂੰ  ਉਹ  ਜਾਵੇ,
ਅੱਜ ਕੱਲ ਉਸ ਨੂੰ ਰਾਸ ਨ ਆਵਣ ਸੁੰਦਰ ਮਸਤ ਹਵਾਵਾਂ।
ਭੋਲ਼ਾ ਚਿਹਰਾ, ਨੈਣ ਨਸ਼ੀਲੇ  ਮਸਤ- ਮਸਤ  ਉਹ ਗਾਵੇ,
ਉਸ  ਦੇ  ਹੋਠੋਂ  ਫੁੱਲ  ਕਿਰਦੇ  ਨੇ  ਦੇਵਾਂ  ਖ਼ੂਬ ਦੁਆਵਾਂ।
ਹੁਸਨ ਜਿਨ੍ਹਾਂ ਦੀ ਸਿਫ਼ਤ ਕਰਾਵੇ ਲੋਕੀ ਖੜ੍ਹ-ਖੜ੍ਹ ਦੇਖਣ,
ਨਜ਼ਰ ਨ ਲੱਗੇ ਉਹਨਾਂ ਨੂੰ ਮੈਂ ਅਪਣੇ ਸ਼ਿਅਰ ਚੁਹਾਵਾਂ।
ਉੱਚੇ  ਸੁੱਚੇ   ਖ਼ਾਬ  ਸਜਾਏ   ਸੱਚੀ   ਲਾਉਂਦਾ  ਯਾਰੀ,
ਸ਼ਿਅਰਾਂ ਦੇ ਵਿਚ ਨੂਰ ਬਥੇਰਾ ਦੁਨੀਆ ਨੂੰ ਰੁਸ਼ਨਾਵਾਂ।
ਖ਼ਤ  ਘੱਲਾ   ਹੈ ਯਾਰ  ਮੇਰੇ  ਨੇ  ਛੇਤੀ ਆ ਜਾ ਲੈ ਜਾ,
ਦਰਦ  ਮਿਲੇ  ਜੋ ‘ਲੋਟੇ’ ਕੋਲੋਂ  ਦੁਖੜਾ  ਕਿੰਝ  ਸੁਣਾਵਾਂ।
Previous articleਮੋਹ ਦੀਆਂ ਤੰਦਾਂ
Next articleਗਾਜ਼ਾ