ਅੱਪਰਾ, ਸਮਾਜ ਵੀਕਲੀ- ਸਥਾਨਕ ਐੱਮ. ਜੀ. ਆਰੀਆ ਕੰਨਿਆ ਪਾਠਸ਼ਾਲਾ ਦੇ ਸਮੂਹ ਵਿਦਿਆਥੀਆਂ ਨੂੰ ਸੋਨੀਆ ਵਰਮਾ ਪਤਨੀ ਵਿਪਨ ਕੁਮਾਰ ਵਰਮਾ ਤੇ ਸਮੂਹ ਪਰਿਵਾਰ ਵਲੋਂ ਸਵ. ਸਾਧੂ ਰਾਮ ਵਰਮਾ ਦੀ ਯਾਦ ’ਚ ਗਰਮ ਸਵੈਟਰ ਵੰਡੇ ਗਏ।ਇਸ ਮੌਕੇ ਬੋਲਦਿਆਂ ਪਿ੍ਰੰਸੀਪਲ ਮੀਨਾ ਕੁਮਾਰੀ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਕਾਰਣ ਹੀ ਅੱਜ ਸਰਕਾਰੀ ਤੇ ਏਡਡ ਸਕੂਲਾਂ ਦੀ ਹਾਲਤ ’ਚ ਸੁਧਾਰ ਹੋ ਸਕਿਆ ਹੈ। ਇਸ ਮੌਕੇ ਉਨਾਂ ਦਾਨੀ ਸੱਜਣਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਰਾਜ ਕੁਮਾਰ ਵਰਮਾ, ਪਿ੍ਰੰਸੀਪਲ ਮੀਨਾ ਕੁਮਾਰੀ, ਮਾਸਟਰ ਵਿਨੋਦ ਕੁਮਾਰ, ਮਨੀਸ਼ਾ, ਰੇਖਾ, ਚਾਂਦਨੀ, ਬਲਵਿੰਦਰ ਕੌਰ, ਰਜਨੀ, ਕੋਮਲ, ਲਵਪ੍ਰੀਤ ਕੌਰ, ਡੌਲੀ, ਪਿ੍ਰੰਯਕਾ ਤੇ ਸਮੂਹ ਲੜਕੀਆਂ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly