HOME ਬਲਾਚੌਰ ਵਿੱਚ ਗੈਸ ਏਜੰਸੀ ਸੀ ਅਤੇ ਕਰਿੰਦਿਆਂ ਵਲੋਂ ਉਪਭਗਤਾਵਾਂ ਨੂੰ ਹੋਮ ਡਲਿਵਰੀ...

ਬਲਾਚੌਰ ਵਿੱਚ ਗੈਸ ਏਜੰਸੀ ਸੀ ਅਤੇ ਕਰਿੰਦਿਆਂ ਵਲੋਂ ਉਪਭਗਤਾਵਾਂ ਨੂੰ ਹੋਮ ਡਲਿਵਰੀ ਦੇ ਨਾਂ ਤੇ ਕੀਤਾ ਜਾ ਰਿਹਾ ਪ੍ਰੇਸ਼ਾਨ

1
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਵੈਸੇ ਤਾਂ ਸਾਰਾ ਦੇਸ਼ ਘਰੇਲੂ ਵਰਤੋਂ ਵਾਲੀ ਰਸੋਈ ਗੈਸ ਦੀ ਕਿੱਲਤ ਨਾਲ ਜੂਝ ਰਿਹਾ ਹੈ ਪ੍ਰੰਤੂ ਸਰਕਾਰ ਵਲੋਂ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੀਆ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਕਦੇ ਹੋਏ ਇਸ ਤੇ ਪੈਨੀ ਨਜਰ ਰੱਖੀ ਹੋਈ ਹੈ। ਪ੍ਰਸਾਸ਼ਨ ਵਲੋਂ ਇਸ ਤੇ ਪੂਰੀ ਤਰ੍ਹਾਂ ਨਾਲ ਆਪਣੇ ਕੰਟਰੋਲ ਬਣਾ ਕੇ ਉਪਭੋਗਤਾਵਾਂ ਤੱਕ ਗੈਸ ਉਪਲੱਬਧ ਕਰਵਾਈ ਜਾ ਰਹੀ ਹੈ ਤਾ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਪ੍ਰੰਤੂ ਬਲਾਚੌਰ ਵਿਚ ਗੈਸ ਏਜੰਸੀ ਅਤੇ ਉਸ ਦੇ ਕਰਿੰਦੇ ਉਪਭੋਗਤਾਵਾਂ ਨੂੰ ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਾਸ਼ਨ ਵਲੋਂ ਗੈਸ ਏਜੰਸੀ ਸੀ ਨੂੰ ਹਦਾਇਤ ਹੈ ਕਿ ਸ਼ਹਿਰ ਵਿਚ ਉਪਭੋਗਤਾਵਾਂ ਨੂੰ ਸਿਲੰਡਰ ਦੀ ਉਪਲਬੱਧਤਾ ਉਸ ਦੇ ਘਰ ਤਕ ਦਿਤੀ ਜਾਵੇ ਜਿਸ ਲਈ ਉਪਭੋਗਤਾ ਗੈਸ ਏਜੇਂਸੀ ਨੂੰ ਸਰਵਿਸ ਚਾਰਜ ਵੀ ਅਦਾ ਕਰਦਾ ਹੈ। ਪ੍ਰੰਤੂ ਦੇਖਣ ਵਿਚ ਆਇਆ ਹੈ ਕਿ ਗੈਸ ਏਜੇਂਸੀ ਦੇ ਕਰਿੰਦੇ ਸ਼ਹਿਰ ਵਿਚ ਸਿਲੰਡਰ ਉਪਭੋਗਤਾ ਦੇ ਘਰ ਤਕ ਪਹੁੰਚਾਉਣ ਦੀ ਜਗ੍ਹਾ ਉਸ ਨੂੰ ਕਿਸੇ ਇੱਕ ਖਾਸ ਜਗ੍ਹਾ ਤੇ ਖੜ੍ਹ ਕੇ ਸਿਲੰਡਰ ਉਸ ਜਗ੍ਹਾ ਤੋਂ ਲੈ ਕੇ ਜਾਣ ਲਈ ਮਜਬੂਰ ਕਰਦੇ ਹਨ ਜਦਕਿ ਉਪਭੋਗਤਾ ਵਲੋਂ ਉਸ ਦੇ ਸਰਵਿਸ ਚਾਰਜ ਵੀ ਦਿੱਤੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਕੁਝ ਹੋਰ ਪੈਸੇ ਖੁੱਲੇ ਪੈਸੇ ਨਾ ਹੋਣ ਦੇ ਬਹਾਨੇ ਉਨ੍ਹਾਂ ਤੋਂ ਵਸੂਲ ਕੀਤੇ ਜਾਂਦੇ ਹਨ। ਸਰਕਾਰ ਵਲੋਂ ਨਿਯਮ ਹੈ ਕਿ ਉਪਭੋਗਤਾ 25 ਦਿਨ ਬਾਅਦ ਹੀ ਸਿਲੰਡਰ ਬੁੱਕ ਕਰਵਾ ਸਕਦਾ ਹੈ ਅਤੇ ਬੁਕਿੰਗ ਤੋਂ ਬਾਅਦ ਲੱਗਭਗ ਇੱਕ ਹਫਤੇ ਅੰਦਰ ਸਿਲੰਡਰ ਦੀ ਡਲਿਵਰੀ ਉਪਭੋਗਤਾ ਤੱਕ ਪਹੁੰਚਾਉਣ ਲਈ ਕਿਹਾ ਜਾਂਦਾ ਹੈ ਪਰ ਜਿਸ ਦਿਨ ਉਸ ਬੁਕਿੰਗ ਦਾ ਬਿੱਲ ਬਣਦਾ ਹੈ ਉਸ ਦਿਨ ਕਰਿੰਦੇ ਵਲੋਂ ਉਪਭੋਗਤਾ ਨੂੰ ਆਪਣੇ ਖੜ੍ਹਨ ਵਾਲੀ ਜਗ੍ਹਾ ਤੇ ਸਿਲੰਡਰ ਲਿਜਾਉਣ ਲਈ ਕਾਲ ਕੀਤੀ ਜਾਂਦੀ ਹੈ ਕਿ ਤੁਹਾਡਾ ਸਿਲੰਡਰ ਆਇਆ ਹੈ ਮੈਂ ਇਸ ਜਗ੍ਹਾ ਤੇ ਖੜਾ ਹਾਂ ਉਥੇ ਆ ਕੇ ਆਪਣਾ ਸਿਲੰਡਰ ਲੈ ਜਾਓ। ਜੇਕਰ ਕਿਸੇ ਕਾਰਨ ਉਪਭੋਗਤਾ ਸਿਲੰਡਰ ਨਹੀਂ ਲੈ ਕੇ ਜਾਂਦਾ ਤਾਂ ਉਸ ਦੀ ਬੁਕਿੰਗ ਇਹ ਦੱਸ ਕੇ ਖਾਰਜ ਕਰ ਦਿੱਤੀ ਜਾਂਦੀ ਹੈ ਕਿ ਉਪਭੋਗਤਾ ਨੂੰ ਬਾਰ ਬਾਰ ਫੋਨ ਕਰਨ ਤੇ ਉਪਭੋਗਤਾ ਨੇ ਫੋਨ ਨਹੀਂ ਚੁੱਕਿਆ। ਹੁਣ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਉਪਭੋਗਤਾ ਵਲੋਂ ਉਸ ਕਰਿੰਦੇ ਦੇ ਬਣਦੇ ਸਰਵਿਸ ਚਾਰਜ ਦਿੱਤੇ ਜਾਂਦੇ ਹਨ ਤਾਂ ਉਸ ਨੂੰ ਸਿਲੰਡਰ ਘਰ ਕਿਉਂ ਨਹੀਂ ਉਪਲੱਭਧ ਕਰਵਾਇਆ ਜਾਂਦਾ  ਦੂਸਰੀ ਗੱਲ ਇਹ ਕਿ ਜਿਸ ਘਰ ਵਿਚ ਇੱਕਲੀਆਂ ਔਰਤਾਂ ਜਾਂ ਇੱਕਲੇ ਬਜ਼ੁਰਗ ਰਹਿੰਦੇ ਹਨ ਜਾਂ ਫਿਰ ਉਹ ਲੋਕ ਜੋ ਆਪਣੇ ਸ਼ਹਿਰ ਤੋਂ ਬਾਹਰ ਦੂਰ ਦੁਰਾਡੇ ਆਪਣਾ ਕੰਮ ਕਰਦੇ ਹਨ ਜਾਂ ਬਾਹਰ ਨੌਕਰੀ ਕਰਦੇ ਹਨ ਉਹ ਸਿਲੰਡਰ ਲੈਣ ਕਿਸ ਤਰਾਂ ਜਾਣ। ਸਰਕਾਰ ਔਰਤਾਂ ਅਤੇ ਬਜ਼ੁਰਗਾਂ ਨੂੰ ਹਰ ਸਹੂਲਤ ਉਪਲਭਧ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪ੍ਰੰਤੂ ਇਹ ਕਰਿੰਦੇ ਉਨ੍ਹਾਂ ਬਜ਼ੁਰਗਾਂ ਦਾ ਮਜ਼ਾਕ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਪਭੋਗਤਾਵਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਗੈਸ ਏਜੇਂਸੀ ਅਤੇ ਉਨ੍ਹਾਂ ਦੇ ਕਰਿੰਦਿਆਂ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੇ ਲਗਾਮ ਲਗਾਈ ਜਾਵੇ ਅਤੇ ਰਸੋਈ ਗੈਸ ਦੀ ਉਪਲਬਧਤਾ ਉਪਭੋਗਤਾਵਾਂ ਦੇ ਘਰ ਤਕ ਪਹੁੰਚਾਉਣਾ ਯਕੀਨੀ ਬਣਾਇਆ  ਜਾਵੇ ਤਾ ਕਿ ਔਰਤਾਂ, ਬਜ਼ੁਰਗਾਂ ਅਤੇ ਹੋਰ ਉਪਭੋਗਤਾਵਾਂ ਨੂੰ ਕਰਿੰਦੇ ਵਲੋਂ ਨੀਯਤ ਥਾਂ ਤੇ ਜਾ ਕੇ ਸਿਲੰਡਰ ਲਿਆਉਣ ਦੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ 2027 ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਫੈਸਲੇ ਦਾ ਆਪ ਆਗੂਆਂ ਵੱਲੋਂ ਭਰਵਾਂ ਸਵਾਗਤ
Next articleਸਕਿਓਰਟੀ ਗਾਰਡ ਇੰਪਲਾਈਜ ਯੂਨੀਅਨ ਨੇ ਦਿੱਤਾ, ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਨੂੰ ਮੰਗ ਪੱਤਰ।