(ਸਮਾਜ ਵੀਕਲੀ)– ਜੱਸਾ ਸ਼ਾਮ ਨੂੰ ਡਿਊਟੀ ਤੋਂ ਘਰ ਆਇਆ ਤਾਂ ਦੇਖਿਆ ਕਿ ਘਰ ਦੇ ਵਿਹੜੇ ਵਿੱਚ ਕਾਫ਼ੀ ਕੁਝ ਖਿੱਲਰਿਆ ਪਿਆ ਸੀ , ਉਸਦੇ ਘਰ ਵਾਲੀ ਅਤੇ ਮਾਂ ਸਫ਼ਾਈ ਦੇ ਕੰਮ ਵਿੱਚ ਐਨੀਆਂ ਰੁਝਈਆਂ ਹੋਈਆਂ ਸਨ ਕਿ ਉਨ੍ਹਾਂ ਨੂੰ ਉਸਦੇ ਘਰ ਆਉਣ ਦਾ ਰਤਾ ਵੀ ਪਤਾ ਨਾ ਲੱਗਾ। ਅਸਲ ਵਿੱਚ ਉਸਦੀ ਡਿਊਟੀ ਪਹਿਲਾਂ ਮਾਨਸੇ ਪਿੰਡ ਦੇ ਇੱਕ ਹਾਈ ਸਕੂਲ ਵਿੱਚ ਬਤੌਰ ਪੰਜਾਬੀ ਮਾਸਟਰ ਲੱਗੀ ਹੋਈ ਸੀ।ਪਿਛਲੇ ਦੋ ਸਾਲਾਂ ਦੀ ਜੱਦੋ ਜਹਿਦ ਬਾਦ ਤਿੰਨ ਦਿਨ ਪਹਿਲਾਂ ਹੀ ਉਸਦੀ ਬਦਲੀ ਲਾਗਲੇ ਪਿੰਡ ਦੇ ਸਕੂਲ ਵਿੱਚ ਹੋ ਗਈ ਸੀ । ਮਾਂ ਅਤੇ ਘਰਵਾਲੀ ਤੋਂ ਸਵਾਏ ਉਸਦੇ ਪਰਿਵਾਰ ਵਿੱਚ ਹੋਰ ਕੋਈ ਨਹੀ ਸੀ । ਇਸ ਕਰਕੇ ਉਹ ਦੋਵਾਂ ਨੂੰ ਆਪਣੇ ਨਾਲ ਹੀ ਲੈ ਗਿਆ ਸੀ ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਅਤੇ ਪਿੰਡ ਵਾਲੇ ਘਰ ਨੂੰ ਜਿੰਦਰਾਂ ਲੱਗਾ ਹੋਇਆ ਸੀ।
ਦਿਨ ਤਿਉਹਾਰ ਪਿੰਡ ਆ ਜਾਇਆ ਕਰਦੇ ਸਨ। ਆਪਣੇ ਪਿੰਡ ਤੋਂ ਜਿਆਦਾ ਦੂਰੀ ਹੋਣ ਕਰਕੇ ਪਿਛਲੇ ਛੇ ਮਹੀਨਿਆਂ ਤੋਂ ਉਹ ਘਰ ਨਹੀਂ ਆਏ ਸਨ। ਹੁਣ ਜਦੋਂ ਉਹਨੇ ਆਵਾਜ਼ ਮਾਰ ਕੇ ਆਪਣੇ ਘਰ ਵਾਲੀ ਨੂੰ ਕਿਹਾ , ”ਲਿਆ ਬਈ ਭਾਗਵਾਨੇ , ਪਾਣੀ ਦਾ ਘੁੱਟ ਹੀ ਪਿਆ ਦੇ ਤਹਾਨੂੰ ਤਾਂ ਘਰ ਆਏ ਬੰਦੇ ਦਾ ਵੀ ਪਤਾ ਨਹੀਂ ਲੱਗਦਾ, ਕੌਣ ਆਈ ਜਾਂਦਾ, ਕੌਣ ਜਾਈ ਜਾਂਦਾ ।” ਘਰ ਵਾਲੇ ਦੀ ਆਵਾਜ਼ ਸੁਣ ਕੇ ਘਰ ਵਾਲੀ ਪਾਣੀ ਦਾ ਗਿਲਾਸ ਫੜਾਉਂਦੀ ਹੋਈ ਕਹਿਣ ਲੱਗੀ , ਕੀ ਕਰੀਏ ਜੀ ਤਹਾਨੂੰ ਵੀ ਪਤਾ ਹੀ ਐ ਮਣ^ਮਣ ਦਾ ਕੂੜਾ ਚੜ੍ਹਿਆ ਪਿਆ ਘਰ ਵਿੱਚ , ਤੁਹਾਡੇ ਸਾਹਮਣੇ ਤਿੰਨ ਦਿਨ ਹੋ ਗਏ ਘਰ ਆਇਆ ਨੂੰ ਹਾਲੇ ਵੀ ਪੂਰੀ ਸਫ਼ਾਈ ਨਹੀਂ ਹੋਈ।ਨੂੰਹ ਪੁੱਤ ਨੂੰ ਇਉਂ ਗੱਲਾਂ ਕਰਦਿਆਂ ਨੂੰ ਸੁਣ ਮਾਂ ਵੀ ਹੱਥ ਵਿੱਚ ਝਾੜੂ ਫੜ੍ਹੀ ਬਾਹਰ ਆ ਗਈ ਤੇ ਕਹਿਣ ਲੱਗੀ ਵੇ ਪੁੱਤ ` ਜਾਏ ਖਾਣੇ ਦਾ ਹਰੇਕ ਖੱਲ ਖੂਜੇ ਵਿੱਚ ਗੰਦ ਵੱਜਿਆ ਪਿਆ।
ਸਵੇਰ ਦਾ ਹੱਥ ਵਿੱਚੋਂ ਝਾੜੂ ਨਹੀਂ ਛੁੱਟਿਆਂ , ਲੱਗਦਾ ਹਾਲੇ ਵੀ ਦੋ ਦਿਨ ਲੱਗ ਹੀ ਜਾਣਗੇ ਚੰਗੀ ਤਰ੍ਹਾਂ ਸਫਾਈ ਕਰਨ ਲਈ। ਪਾਣੀ ਦਾ ਖਾਲੀ ਗਿਲਾਸ ਰੱਖਦਿਆਂ ਜੱਸੇ ਦਾ ਦਿਮਾਗ ਮਾਂ ਅਤੇ ਘਰਵਾਲੀਆਂ ਦੀਆਂ ਗੱਲਾਂ ਸੁਣ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਬਾਅਦ ਓਸ ਕੂੜੇ ਤੇ ਜਾ ਪਹੁੰਚੀ ਜਿਹੜਾ ਪਿਛਲੇ ਬਹੱਤਰ ਸਾਲਾਂ ਤੋਂ ਸਿਆਸਤਦਾਨਾ ਨੇ ਪੰਜਾਬ ਦੇ ਹਰੇਕ ਅਦਾਰੇ ਵਿੱਚ ਫੈਲਾਇਆ ਹੋਇਆ ਹੈ।ਅਕਸਰ ਐਨੇ ਸਾਲਾਂ ਦੇ ਕੂੜੇ ਨੂੰ ਸਾਫ ਕਰਨ ਲੱਗਿਆਂ ਇੱਕ ਸਾਲ ਤਾਂ ਲੱਗ ਹੋ ਜਾਵੇਗਾ।ਸੋਸ਼ਲ ਮੀਡੀਆ ਦੁਆਰਾ ਵਿਰੋਧੀ ਲੋਕਾਂ ਦੁਆਰਾ ਪਾਰਟੀ ਉੱਪਰ ਕੀਤੀ ਜਾਂਦੀ ਇਹ ਦੂਸ਼ਣ ਬਾਜੀ ਕਿ ਇਨ੍ਹਾਂ ਨੇ ਵੀ ਕੀ ਕਰਨਾ , ਬੱਸ ਵੋਟਾਂ ਲੈਣੀਆਂ ਸੀ ਲੈ ਲਈਆਂ , ਬੇ^ਬੁਨਿਆਦ ਲੱਗੀ ।ਇਨ੍ਹਾਂ ਵਿਚਾਰਾਂ ਤੋਂ ਬਾਹਰ ਨਿਕਲਦਿਆਂ ਕੱਪੜੇ ਬਦਲ ਝਾੜੂ ਫੜ੍ਹ ਉਹ ਵਰਾਂਡੇ ਵਿੱਚ ਟਿੰਡੀਆ ਦਾ ਪਾਏ ਜਾਲੇ ਸਾਫ਼ ਕਰਨ ਲੱਗਾ।
ਸਤਨਾਮ ਸਮਾਲਸਰੀਆ
99142^98580
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly