ਗਾਂਧੀ-ਸਾਵਰਕਰ ਸਬੰਧੀ ਟਿੱਪਣੀ: ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਏ ਰਾਜਨਾਥ

Defence minister Rajnath Singh

ਨਵੀਂ ਦਿੱਲੀ (ਸਮਾਜ ਵੀਕਲੀ):  ਮਹਾਤਮਾ ਗਾਂਧੀ ਅਤੇ ਵੀਰ ਸਾਵਰਕਰ ਦੇ ਮਾਮਲੇ ਵਿੱਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵਿਰੋਧੀ ਧਿਰ ਦੇ ਆਗੂਆਂ ਦੇ ਨਿਸ਼ਾਨੇ ’ਤੇ ਆ ਗੲੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਹ ਇਤਿਹਾਸ ਨੂੰ ਮੁੜ ਤੋਂ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਨਾਥ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਹਾਤਮਾ ਗਾਂਧੀ ਦੇ ਕਹਿਣ ’ਤੇ ਹੀ ਵੀਰ ਸਾਵਰਕਰ ਨੇ ਅੰਗਰੇਜ਼ੀ ਸ਼ਾਸਨ ਨੂੰ ਰਹਿਮ ਦੀ ਅਪੀਲ ਕੀਤੀ ਸੀ।

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਅਤੇ ਏਆਈਐੱਮਆਈਐੱਮ ਦੇ ਪ੍ਰਮੁੱਖ ਅਸਾਉਦਦੀਨ ਓਵਾਇਸੀ ਨੇ ਮਹਾਤਮਾ ਗਾਂਧੀ ਵੱਲੋਂ 25 ਜੂਨ, 1920 ਨੂੰ ਸਾਵਰਕਰ ਦੇ ਭਾਈ ਨੂੰ ਇੱਕ ਮਾਮਲੇ ਵਿੱਚ ਲਿਖੇ ਗਏ ਪੱਤਰ ਦੀ ਕਾਪੀ ਟਵਿੱਟਰ ’ਤੇ ਸਾਂਝੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਗਾਂਧੀ ਵੱਲੋਂ ਲਿਖੀ ਗਈ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਰਮੇਸ਼ ਨੇ ਕਿਹਾ, ‘‘ਰਾਜਨਾਥ ਸਿੰਘ ਜੀ, ਮੋਦੀ ਸਰਕਾਰ ਦੇ ਕੁੱਝ ਗੰਭੀਰ ਅਤੇ ਸਨਮਾਨਯੋਗ ਲੋਕਾਂ ਵਿੱਚੋਂ ਹਨ। ਪਰ ਲਗਦਾ ਹੈ ਕਿ ਉਹ ਵੀ ਇਤਿਹਾਸ ਦੇ ਮੁੜ ਲਿਖਣ ਦੀ ਆਰਐੱਸਐੱਸ ਦੀ ਆਦਤ ਤੋਂ ਮੁਕਤ ਨਹੀਂ ਹੋ ਸਕੇ। ਉਨ੍ਹਾਂ ਨੇ ਮਹਾਤਮਾ ਗਾਂਧੀ ਨੇ 25 ਜਨਵਰੀ, 1920 ਨੂੰ ਜੋ ਲਿਖਿਆ ਸੀ, ਉਸ ਨੂੰ ਵੱਖਰੇ ਤੌਰ ’ਤੇ ਪੇਸ਼ ਕੀਤਾ ਹੈ।’’

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਮੁੰਬਈ ਵਿਚ ਕਿਹਾ ਕਿ ਵੀਰ ਸਾਵਰਕਰ ਨੇ ਕਦੇ ਬਰਤਾਨਵੀ ਹਕੂਮਤ ਤੋਂ ਮੁਆਫ਼ੀ ਨਹੀਂ ਮੰਗੀ ਸੀ। ਰਾਊਤ ਨੇ ਕਿਹਾ ਕਿ ਦਸ ਸਾਲ ਤੋਂ ਜੇਲ੍ਹ ਵਿਚ ਬੰਦ ਆਜ਼ਾਦੀ ਦੇ ਯੋਧੇ ਇਕ ਵੱਖਰੀ ਰਣਨੀਤੀ ਅਖ਼ਤਿਆਰ ਕਰ ਸਕਦੇ ਸਨ, ਉਨ੍ਹਾਂ ਸੋਚਿਆ ਹੋ ਸਕਦਾ ਹੈ ਕਿ ਜੇਲ੍ਹ ਵਿਚ ਬੰਦ ਰਹਿਣ ਨਾਲੋਂ ਬਾਹਰ ਆ ਕੇ ਰਾਜਨੀਤੀ ਰਾਹੀਂ ਕੁਝ ਕਰ ਸਕਦੇ ਹਨ। ਜੇ ਸਾਵਰਕਰ ਨੇ ਇਹ ਰਣਨੀਤੀ ਬਣਾਈ ਤਾਂ ਇਸ ਨੂੰ ਮੁਆਫ਼ੀ ਨਹੀਂ ਕਿਹਾ ਜਾ ਸਕਦਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMexico, US agree to reopen border in November
Next articlePakistan stocks take a beating on controversy over ISI chief appointment