ਖੇਡਾਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਦੀ ਜਾਂਚ ਸਿਖਾਉਂਦੀਆਂ ਹਨ,,,ਸਰਬਜੀਤ ਮੰਗੂਵਾਲ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਸੰਤ ਬਾਬਾ ਸੇਵਾ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ਨੌਰਾ ਜਿਲਾ ਸ਼ ਭ ਸ ਨਗਰ ਵਿਖੇ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਅਤੇ ਨੌਰਾ ਫੁੱਟਬਾਲ ਅਕੈਡਮੀ ਦੇ ਵਿਚਕਾਰ ਨੈਸ਼ਨਲ ਚੈਂਪੀਅਨ ਫੁੱਟਬਾਲ ਖਿਡਾਰੀ ਤਰਸੇਮ ਬਬਾ ਦੇ ਯਤਨ ਸਕਦਾ ਦੋਸਤਾਨਾ ਮੈਚ ਕਰਵਾਇਆ ਗਿਆ ਜਿਸ ਨੂੰ ਦੇਖਣ ਲਈ ਇਲਾਕੇ ਦੇ ਤਮਾਮ ਫੁੱਟਬਾਲ ਲਵਰਜ ਹੁੰਮ-ਹੁਮਾ ਕੇ ਪਹੁੰਚੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪਿੰਡ ਨੌਰਾ ਦੇ ਸਰਪੰਚ ਗੁਰਦਿਆਲ ਸਿੰਘ, ਸੁਖਜਿੰਦਰ ਸਿੰਘ ਨੰਬਰਦਾਰ, ਲੈਕ ਗਿਆਨ ਚੰਦ, ਡਾ ਨਾਮਦੇਵ ਨੌਰਾ, ਫੁੱਟਬਾਲ ਅਕੈਡਮੀ ਨੌਰਾ ਦੇ ਕੋਚ ਨੈਸ਼ਨਲ ਖਿਡਾਰੀ ਜਸਵੀਰ ਲਾਲ ਵਿਜੇ, ਮੋਹਕਲ ਨੌਰਾ, ਕਰਨੈਲ ਸਿੰਘ ਫੌਜੀ, ਹਰਮੇਸ਼ ਲਾਲ ਪੱਪੂ, ਪਰਮਜੀਤ ਪੰਮਾ, ਰਾਮ ਲਾਲ ਮਿਸਤਰੀ, ਸੁਰਜੀਤ ਕੁਮਾਰ ਸ਼ੈਂਪੀ, ਮਹਿੰਦਰ ਸਿੰਘ ਮਿਸਤਰੀ, ਸਤਨਾਮ ਸਿੰਘ ਸੱਤਾ, ਸੁਖਜਿੰਦਰ ਸਿੰਘ ਜਿੰਦ ਸੈਕਟਰੀ ਫੁੱਟਬਾਲ ਅਕੈਡਮੀ ਨੌਰਾ, ਪਹਿਲਵਾਨ ਸੰਦੀਪ ਸਿੰਘ ਸਰਪੰਚ ਮਾਹਿਲ ਗਹਿਲਾ, ਨੈਸ਼ਨਲ ਖਿਡਾਰੀ ਨਿੰਦਰ ਭਲਵਾਨ, ਸਰਬਜੀਤ ਸਿੰਘ ਮਾਹਿਲ ਅਤੇ ਪੰਚ ਨਰਿੰਦਰ ਸਿੰਘ ਮਾਹਿਲ ਸਮੇਤ ਕਈ ਹੋਰ ਸਖ਼ਸ਼ੀਅਤਾਂ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੀਆਂ। ਇਸ ਮੌਕੇ ਜਦੋਂ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਹੈੱਡ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ‘ਫੁੱਟਬਾਲ ਦੇ ਅੰਗ-ਸੰਗ’ ਪੁਸਤਕ ਆਪਣੇ ਸ਼ਗਿਰਦ ਤਰਸੇਮ ਬਬਾ ਨੂੰ ਭੇਂਟ ਕਰਨ ਲੱਗੇ ਤਾਂ ਸਰਪੰਚ ਗੁਰਦਿਆਲ ਸਿੰਘ ਨੌਰਾ ਨੇ ਖੁਸ਼ ਹੋ ਕੇ ਕਿਹਾ ਕਿ ਇਹ ਮੌਕਾ ਗੁਰੂ-ਚੇਲੇ ਵਾਸਤੇ ਬਹੁਤ ਮਹੱਤਵਪੂਰਨ ਹੈ ਜਿਸ ਤੋਂ ਨਵੇਂ ਖਿਡਾਰੀ ਵੀ ਜਰੂਰ ਪ੍ਰੇਰਿਤ ਹੋਣਗੇ। ਸਰਬਜੀਤ ਮੰਗੂਵਾਲ ਨੇ ਫਖਰ ਮਹਿਸੂਸ ਕਰਦਿਆਂ ਹੋਇਆਂ ਦੱਸਿਆ ਕਿ ਮੈਂ ਇਹ ਕਿਤਾਬ ਆਪਣੇ ਬਜ਼ੁਰਗਾਂ ਬੀਬੀ ਸੁਮਿੱਤਰੀ ਦੇਵੀ, ਭਾਪਾ ਪੁਨੂੰ ਰਾਮ, ਭਾਬੀ ਬਚਨ ਕੌਰ ਬਚਨੀ, ਤਾਇਆ ਭਗਤ ਮੂਲਰਾਜ ਅਤੇ ਬਾਬਾ ਬੀਰਬਲ ਬੀਲੋ, ਭਾਜੀ ਕੇਸ਼ਪਾਲ ਸ਼ਰਮਾਂ, ਭਰਜਾਈ ਮੀਰਾਂ ਰਾਣੀ ਅਤੇ ਭੈਣ ਰਾਜ ਦੁਲਾਰੀ ਨੂੰ ਸਮਰਪਿਤ ਕੀਤੀ ਹੈ ਤਾਂ ਕਿ ਆਉਣ ਵਾਲੇ ਖਿਡਾਰੀ ਉੱਚੇ ਮੁਕਾਮ ਤੱਕ ਪਹੁੰਚਣ ਲਈ ਪੂਰੀ ਲਗਨ ਦੇ ਨਾਲ ਰੈਗੂਲਰ ਮਿਹਨਤ ਕਰਨ ਤੇ ਉਹ ਸਮਾਜ ਵਿੱਚ ਵਧੀਆ ਨਾਗਰਿਕ ਬਣ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅਣਗੌਲੇ ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਵਲੋਂ ਮਹਾਂ ਰੋਸ ਰੈਲੀ ਦਾ ਐਲਾਨ
Next articleਹੁਸ਼ਿਆਰਪੁਰ ਨੇਚਰ ਫੈਸਟ-2025: ਕੁਦਰਤ, ਸਾਹਸ ਅਤੇ ਸੱਭਿਆਚਾਰ ਦਾ ਇੱਕ ਸ਼ਾਨਦਾਰ ਸਮਾਪਨ, ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਮਨਮੋਹਕ ਗਾਇਕੀ ਨਾਲ ਸਭ ਨੂੰ ਕੀਲਿਆ