ਗੰਭੀਰਪੁਰ ਲੋਅਰ ਸਕੂਲ ਵਿੱਚ ਹਫਤਾਵਾਰੀ ਬਾਲ – ਸਭਾ ਕਰਵਾਈ

 ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਧਰਮਾਣੀ ) ਹਰ ਸ਼ਨੀਵਾਰ ਦੀ ਤਰ੍ਹਾਂ ਇਸ ਸ਼ਨੀਵਾਰ ਨੂੰ ਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ – ਰੂਪਨਗਰ ਵਿਖੇ ਹਫ਼ਤਾਵਾਰੀ ਬਾਲ – ਸਭਾ ਬਾਅਦ ਦੁਪਹਿਰ ਕਰਵਾਈ ਗਈ। ਇਸ ਬਾਲ – ਸਭਾ ਦੇ ਦੌਰਾਨ ਵਿਦਿਆਰਥੀਆਂ ਨੇ ਵੱਖ – ਵੱਖ ਕਹਾਣੀਆਂ , ਬਾਲ – ਕਵਿਤਾਵਾਂ , ਗੀਤ ਆਦਿ ਸੁਣਾਏ। ਮਾਸਟਰ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਕਹਾਣੀਆਂ ਸੁਣਾ ਕੇ ਬਾਲ – ਸਭਾ ਦਾ ਆਰੰਭ ਕੀਤਾ। ਇਸ ਮੌਕੇ ਹਰਸਾਹਿਬ ਸਿੰਘ ਨੇ ਕਹਾਣੀ ਝੂਠੇ ਗਰੀਬ ,  ਸੁਖਮਨ ਸਿੰਘ ਨੇ ਕਹਾਣੀ ਚੰਗਾ ਸ਼ੇਰ , ਬਲਜੋਤ ਸਿੰਘ ਨੇ ਕਵਿਤਾ ਵਰਖਾ ਆਈ , ਮਨਦੀਪ ਸਿੰਘ ਨੇ ਕਹਾਣੀ ਬੁੱਧੀਮਾਨ ਹਿਰਨ , ਰਵਨੀਤ ਕੌਰ ਨੇ ਕਵਿਤਾ ਸੋਹਣੇ ਫੁੱਲ , ਸਰਬਜੀਤ ਕੌਰ ਨੇ ਕਵਿਤਾ ਪਿਆਰੇ ਫੁੱਲ , ਰਮਨਜੋਤ ਸਿੰਘ ਨੇ ਕਹਾਣੀ ਹਾਥੀ ਰਾਜਾ , ਅੰਮ੍ਰਿਤਪਾਲ ਸਿੰਘ ਨੇ ਕਹਾਣੀ ਮੱਦਦ , ਰਜਨੀਤ ਕੌਰ ਨੇ ਕਵਿਤਾ ਛੋਟੀ ਬੱਚੀ , ਚੰਦਨ ਕੁਮਾਰ ਨੇ ਕਹਾਣੀ ਡਰਪੋਕ ਟੀਨਾ , ਅਭਿਸ਼ੇਕ ਸਿੰਘ ਨੇ ਕਹਾਣੀ ਸ਼ੇਰ ਤੇ ਚੂਹਾ  ,ਭਵਨਦੀਪ ਸਿੰਘ ਨੇ ਕਵਿਤਾ ਤੋਤਾ ਆਦਿ ਕਵਿਤਾਵਾਂ ਤੇ ਕਹਾਣੀਆਂ ਸੁਣਾਈਆਂ ਅਤੇ ਇਸ ਬਾਲ – ਸਭਾ ਦੇ ਦੌਰਾਨ ਹੀ ਕੁਝ ਬਾਲ ਲੇਖਕਾਂ ਨੇ ਬਾਲ – ਕਵਿਤਾਵਾਂ ਤੇ ਬਾਲ – ਕਹਾਣੀਆਂ ਵੀ ਲਿਖੀਆਂ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਹਫਤਾਵਾਰੀ ਬਾਲ – ਸਭਾ ਬੱਚੇ ਦੇ ਸਰਬਪੱਖੀ ਵਿਕਾਸ ਲਈ ਬਹੁਤ ਜਰੂਰੀ ਹੈ। ਇਸ ਨਾਲ਼ ਬੱਚਿਆਂ ਵਿੱਚ ਮਾਤ – ਭਾਸ਼ਾ ਪ੍ਰਤੀ ਪਿਆਰ ਵੱਧਦਾ ਹੈ , ਉਹਨਾਂ ਦੇ ਅੰਦਰ ਕਲਪਨਾ ਸ਼ਕਤੀ ਤੇ ਨਵੇਂ ਗਿਆਨ ਦਾ ਵਾਧਾ ਹੁੰਦਾ ਹੈ , ਬੱਚਿਆਂ ਨੂੰ ਸਵੈ – ਪ੍ਰਗਟਾਵੇ ਅਤੇ ਆਪਣੇ ਵਿਚਾਰ ਖੁੱਲ ਕੇ ਦੂਸਰਿਆਂ ਸਾਹਮਣੇ ਰੱਖਣ ਦਾ ਖੁਸ਼ਨੁਮਾ ਮਾਹੌਲ ਮਿਲਦਾ ਹੈ ਤੇ ਇਹ ਬਾਲ – ਸਭਾ ਵਿਦਿਆਰਥੀਆਂ ਨੂੰ ਜੀਵਨਦਾਇਕ ਸਿੱਖਿਆਵਾਂ ਪ੍ਰਦਾਨ ਕਰਕੇ ਉਹਨਾਂ ਅੰਦਰ ਨੈਤਿਕਤਾ ਦਾ ਵੀ ਵਿਕਾਸ ਕਰਦੀ ਹੈ ਤੇ ਰੰਗਮੰਚ ‘ਤੇ ਆਉਣ ਪ੍ਰਤੀ ਉਤਸ਼ਾਹਿਤ ਵੀ ਕਰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਏਕ ਜੋਤ ਵਿਕਲਾਂਗ ਸਕੂਲ ਦੇ ਦੋ ਬੱਚਿਆਂ ਓਮ ਪ੍ਰਕਾਸ਼ ਅਤੇ ਵਿਮਲ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
Next articleਆਂਗਣਵਾੜੀ ਸੈਂਟਰ 122 ਵਿੱਚ ਸਹੀਦ ਏ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ