ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):-ਪਿੰਡ ਕਰਨਾਣਾ ਦੇ ਪਵਿੱਤਰ ਦਰਬਾਰ ਦਾਤਾ ਮੀਆਂ ਸਾਹਿਬ ਵਿਖੇ 25ਵਾਂ ਸਲਾਨਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਤੇ ਅਮਰਜੀਤ ਸਿੰਘ ਕਰਨਾਣਾ ਪ੍ਰਦੇਸ਼ ਪ੍ਰਧਾਨ ਸ਼ਹੀਦ ਭਗਤ ਸਿੰਘ ਵੈਲਫੇਅਰ ਅਤੇ ਕਲਚਰਲ ਸੋਸਾਇਟੀ ਪੰਜਾਬ ਦੀ ਯੋਗ ਅਗਵਾਈ ਵਿੱਚ ਸ਼ੋਭਾ ਯਾਤਰਾ ਵਿੱਚ ਆਈਆਂ ਸੰਗਤਾਂ ਲਈ ਗਜਰੇਲਾ ਅਤੇ ਚਾਹ ਦੇ ਲੰਗਰ ਲਗਾਏ ਗਏ। ਲੰਗਰ ਦੀ ਅਰਦਾਸ ਗੱਦੀ ਨਸ਼ੀਨ ਸਾਈ ਬਿੱਲੇ ਸ਼ਾਹ ਨੇ ਕੀਤੀ ਅਤੇ ਦਾਤਾ ਮੀਆਂ ਸਾਹਿਬ ਜੀ ਦੇ ਦਰਬਾਰ ਤੇ ਭੋਗ ਲਗਾਏ ਗਏ। ਇਸ ਉਪਰੰਤ ਗਜਰੇਲਾ ਅਤੇ ਚਾਹ ਦਾ ਲੰਗਰ ਸੰਗਤਾਂ ਵਿੱਚ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਿੱਥੇ ਅਮਰਜੀਤ ਕਰਨਾਣਾ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਉੱਥੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਲੰਗਰਾਂ ਦੀ ਸੇਵਾ ਮਾਤਾ ਪਰਮਜੀਤ ਕੌਰ ਦੀ ਲਾਡਲੀ ਬੇਟੀ ਗੁਰਪ੍ਰੀਤ ਕੌਰ ਕਨੇਡਾ ਨਿਵਾਸੀ ਨੇ ਕੀਤੀ ਹੈ। ਉਹਨਾਂ ਕਿਹਾ ਕਿ ਉਹ ਸਮੇਂ ਸਮੇਂ ਤੇ ਜਰੂਰਤਮੰਦ ਲੋਕਾਂ ਦੀ ਅਤੇ ਜਰੂਰਤਮੰਦ ਬੱਚਿਆਂ ਦੀ ਵੀ ਸਹਾਇਤਾ ਕਰਦੇ ਰਹਿੰਦੇ ਹਨ। ਇਸ ਮੌਕੇ ਸਰਪੰਚ ਲਖਵਿੰਦਰ ਕੌਰ, ਕੇਵਲ ਪ੍ਰਦੇਸੀ, ਰਾਕੇਸ਼ ਕੁਮਾਰ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਨੰਬਰਦਾਰ ਅਵਤਾਰ ਸਿੰਘ, ਹਰਕਮਲ ਸਿੰਘ, ਰਾਜਵਿੰਦਰ ਲਾਖਾ, ਮਾਸਟਰ ਜਸਵੀਰ ਸਿੰਘ ਧੀਰ, ਸਰਬਜੀਤ ਕਰਨਾਣਾ, ਓਮ ਪ੍ਰਕਾਸ਼ ਲਾਖਾ, ਦੀਪ ਪਰਿਹਾਰ, ਚੰਦਰ ਪ੍ਰਕਾਸ਼ ਬਿੱਟੂ, ਗਗਨਦੀਪ ਸਿੰਘ , ਰੇਨੂ ਬਾਲਾ, ਪਰਮਜੀਤ ਕੌਰ, ਰਣਜੀਤ ਕੌਰ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj