ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ) : ਅੱਜ ਪੀ.ਐੱਸ.ਆਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਵੈਲੇਨਟਾਈਨ ਡੇਅ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ । ਜਿਸ ਵਿੱਚ ਮੁੱਖ ਮਹਿਮਾਨ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ, ਵਿਸ਼ੇਸ਼ ਮਹਿਮਾਨ ਸ.ਬਲਕਾਰ ਸਿੱਧੂ ਰਹੇ। ਇਹ ਪ੍ਰੋਗਰਾਮ ਜੀ.ਵੀ. ਆਰਟਸ ਐਂਡ ਕਲਚਰਲ ਗਰੁੱਪ ਵਲੋਂ ਵੈਲਵੇਟ ਕਲਰਕਜ਼ ਰਿਜੋਰਟ, ਜ਼ੀਰਕਪੁਰ ਵਿੱਚ ਕਰਾਇਆ ਗਿਆ। ਜੋ ਕਿ ਔਰਤਾਂ ਲਈ ਕਰਵਾਇਆ ਗਿਆ। ਜਿਸ ਵਿੱਚ ਔਰਤਾਂ ਵੱਲੋਂ ਵੱਧ-ਚੜੵ ਕੇ ਹਿੱਸਾ ਲਿਆ ਗਿਆ। ਪ੍ਰੋਗਰਾਮ ਵਿੱਚ ਸਟੇਜ਼ ਦੀ ਕਾਰਵਾਈ ਜੋਤੀ ਖੰਨਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਵਿੱਚ ਔਰਤਾਂ ਲਈ ਕਈ ਗੇਮਜ਼ ਵੀ ਕਰਵਾਈਆਂ ਗਈਆਂ ਜਿਵੇਂ ਡਾਂਸ-ਮਸਤੀ, ਰੈਂਪ-ਵਾੱਕ, ਸਿੰਗਿੰਗ ਆਦਿ।
ਪ੍ਰੋਗਰਾਮ ਦੇ ਸਪੋਰਟਡ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ, ਹਿਮਾਲਿਆ ਸਿੰਸ 1930, ਕਕਿਰਨ ਔਰਗੈਨਿਕਸ, ਐੱਲ.ਜੀ., ਸਟੈੱਪ ਟੂ ਸਟੈੱਪ, ਇਨ-ਸਟਾਇਲ, ਕੈਥਰਾਇਨ ਰਹੇ। ਜਿਸ ਵਿੱਚ ਸਾਰਿਆਂ ਨੇ ਸਨੈਕਸ ਅਤੇ ਲੰਚ ਦਾ ਵੀ ਆਨੰਦ ਮਾਣਿਆ। ਸ. ਬਲਕਾਰ ਸਿੱਧੂ ਵੱਲੋਂ ਪ੍ਰੋਗਰਾਮ ਦੀ ਖੂਬ ਸ਼ਲਾਘਾ ਕੀਤੀ ਗਈ ਅਤੇ ਗਰੀਮਾ ਖੂੰਗਰ, ਵਿਪਲ ਖੂੰਗਰ ਦਾ ਹੌਂਸਲਾ ਵਧਾਇਆ ਗਿਆ। ਮੁੱਖ ਮਹਿਮਾਨ ਪਰਵੀਨ ਸੰਧੂ ਵੱਲੋਂ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਇਸਦੇ ਨਾਲ ਹੀ ਪਰਵੀਨ ਸੰਧੂ ਵੱਲੋਂ ਅਪਨੇ ਪ੍ਰੋਡਕਸ਼ਨ ਹਾਊਸ ਬਾਰੇ ਦਸਦਿਆਂ ਅਪਨੇ ਆਉਣ ਵਾਲੇ ਪ੍ਰੋਜੈਕਟਾਂ (ਵੈੱਬ-ਸੀਰੀਜ਼ ਅਤੇ ਗਾਣਿਆਂ) ਵਿੱਚ ਕੰਮ ਕਰਨ ਲਈ ਫਰੈਸ਼ਰਜ਼ (ਨਵੇਂ ਆਰਟਿਸਟਾਂ) ਨੂੰ ਪਹਿਲ ਦੇ ਆਧਾਰ ਤੇ ਕੰਮ ਦੇਣ ਲਈ ਪੇਸ਼ਕਸ਼ ਰੱਖੀ। ਪ੍ਰੋਗਰਾਮ ਵਿੱਚ ਸ਼ਾਮਿਲ ਔਰਤਾਂ ਵੱਲੋਂ ਇਹ ਗੱਲ ਸੁਣ ਕੇ ਖੁਸ਼ੀ ਪ੍ਰਗਟਾਈ ਗਈ। ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਔਰਤਾਂ ਨੂੰ ਗਿਫ਼ਟ ਵੀ ਦਿੱਤੇ ਗਏ। ਸਾਰਿਆਂ ਨੇ ਖੂਬ ਮਸਤੀ ਕੀਤੀ।