ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਜੀ.ਕੇ. ਇਸਟੇਟ ਭਾਮੀਆਂ ਖੁਰਦ ਦੇ 2 ਨੰਬਰ ਪਾਰਕ ਵਿੱਚ ਨਵੇਂ ਲੱਗੇ ਜਿੰਮ ਦਾ ਪੰਚਾਇਤ ਮੈਂਬਰ ਪਰਮਿੰਦਰ ਕੌਰ, ਡਾ: ਅੰਮ੍ਰਿਤਪਾਲ ਸਿੰਘ ਚੇਅਰਮੈਨ, ਅਮਨ, ਰਜਿੰਦਰ ਸਿੰਘ, ਰਵੀਪਾਲ ਸਿੰਘ, ਨਿਰਮਲ ਕੌਰ, ਮਨਪ੍ਰੀਤ ਕੌਰ, ਰਜਿੰਦਰ ਕੌਰ (ਰਾਣੀ) ਨੇ ਸਾਂਝੇ ਤੌਰ ਤੇ ਉਦਘਾਟਨ ਕੀਤਾ। ਜਿੰਮ ਲੱਗਣ ਨਾਲ ਔਰਤਾਂ ਅਤੇ ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਜਿੰਮ ਲੱਗਣ ਦੀ ਖੁਸ਼ੀ ਵਿੱਚ ਰਾਣੀ ਭੈਣ ਜੀ ਵੱਲੋਂ ਲੱਡੂ ਵੰਡੇ ਗਏ ਅਤੇ ਡਾ: ਅੰਮ੍ਰਿਤਪਾਲ ਸਿੰਘ ਵੱਲੋਂ 2 ਨੰਬਰ ਪਾਰਕ ਦੇ ਨਾਲ ਲੱਗਦੇ ਸਾਰੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ।