HOME ਨੌਜਵਾਨ ਪੀੜ੍ਹੀ ਨੂੰ ਭਵਿੱਖ ਲਈ ਤਿਆਰ ਕਰਨਾ ਸਾਡਾ ਫਰਜ਼ : ਪਰਮਜੀਤ ਸੱਚਦੇਵਾ

ਨੌਜਵਾਨ ਪੀੜ੍ਹੀ ਨੂੰ ਭਵਿੱਖ ਲਈ ਤਿਆਰ ਕਰਨਾ ਸਾਡਾ ਫਰਜ਼ : ਪਰਮਜੀਤ ਸੱਚਦੇਵਾ

ਕੈਪਸ਼ਨ-ਵਿਦਿਆਰਥੀਆਂ ਦੇ ਨਾਲ ਪਰਮਜੀਤ ਸੱਚਦੇਵਾ ਅਤੇ ਸਟਾਫ ਮੈਂਬਰ।

ਵਿਦਿਆਰਥੀਆਂ ਨੇ ਸੱਚਦੇਵਾ ਸਟਾਕਸ ਤੋਂ ਬਜਾਰ ਦੀਆਂ ਬਾਰੀਕੀਆਂ ਤੇ ਵਿੱਤੀ ਪ੍ਰਬੰਧਨ ਦੀ ਲਈ ਟ੍ਰੇਨਿੰਗ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਨੌਜਵਾਨ ਪੀੜ੍ਹੀ ਸਾਡੇ ਸਮਾਜ ਅਤੇ ਦੇਸ਼ ਦਾ ਭਵਿੱਖ ਹਨ ਅਤੇ ਆਉਣ ਵਾਲੇ ਸਮੇਂ ਲਈ ਇਨ੍ਹਾਂ ਨੂੰ ਤਿਆਰ ਕਰਨਾ ਸਾਡਾ ਫਰਜ਼ ਹੈ , ਇਹ ਪ੍ਰਗਟਾਵਾ ਸੱਚਦੇਵਾ ਸਟਾਕਸ ਦੇ ਐੱਮ.ਡੀ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਵਿੱਚ ਸਿੱਖਿਆ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਦੇ 18 ਵਿਦਿਆਰਥੀਆਂ ਨੂੰ ਉਨ੍ਹਾਂ ਦੀ 45 ਦਿਨ ਦੀ ਇੰਟਰਨਸ਼ਿਪ ਸਪਾਮਤ ਹੋਣ ’ਤੇ ਸਰਟੀਫਿਕੇਟ ਦੇਣ ਸਮੇਂ ਕੀਤਾ, ਪਰਮਜੀਤ ਸੱਚਦੇਵਾ ਵੱਲੋਂ ਇਨ੍ਹਾਂ ਵਿਦਿਆਰਥੀਆਂ ਜੋ ਕਿ ਜੀ.ਐੱਨ.ਏ.ਯੁਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ, ਸੀ.ਟੀ.ਗਰੁੱਪ ਆਫ ਇੰਸਟੀਟਿਊਸ਼ਨ, ਇਨੋਸੈਂਟ ਹਰਟ ਜਲੰਧਰ, ਖਾਲਸਾ ਕਾਲਜ ਜਲੰਧਰ, ਡੀ.ਏ.ਵੀ.ਕਾਲਜ ਜਲੰਧਰ ਨਾਲ ਸਬੰਧਤ ਹਨ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਨ੍ਹਾਂ ਵਿਦਿਆਰਥੀਆਂ ਵੱਲੋਂ ਸੱਚਦੇਵਾ ਸਟਾਕਸ ਵਿੱਚ ਕੇ.ਵਾਈ.ਸੀ., ਅਕਾਂਊਟ ਖੋਲ੍ਹਣ ਸਬੰਧੀ, ਟਰੇਡਿੰਗ, ਮਿਊਚਲ ਫੰਡ ਅਤੇ ਬੈਂਕ ਆਫਿਸ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਪ੍ਰਤੀ ਟ੍ਰੇਨਿੰਗ ਪ੍ਰਾਪਤ ਕੀਤੀ ਗਈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸੱਚਦੇਵਾ ਸਟਾਕਸ ਵੱਲੋਂ ਹਮੇਸ਼ਾ ਵਿਦਿਆਰਥੀਆਂ ਨੂੰ ਬਜਾਰ ਦੀਆਂ ਬਾਰੀਕੀਆਂ ਅਤੇ ਵਿੱਤੀ ਪ੍ਰਬੰਧਨ ਦੇ ਉਨ੍ਹਾਂ ਢੰਗ-ਤਰੀਕਿਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਜਿਨ੍ਹਾਂ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਮਦਦ ਮਿਲਦੀ ਹੈ ਅਤੇ ਇਸੇ ਟ੍ਰੇਨਿੰਗ ਦੌਰਾਨ ਮਿਲੇ ਗਿਆਨ ਦੀ ਵਰਤੋ ਕਰਕੇ ਵਿਦਿਆਰਥੀ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹਨ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸੱਚਦੇਵਾ ਸਟਾਕਸ ਦੇ ਸਟਾਫ ਵੱਲੋਂ ਇੱਥੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਦਿੱਤਾ ਜਾਂਦਾ ਹੈ। ਇਸ ਮੌਕੇ ਸ਼ਿਵਾਂਜਲੀ ਸ਼ਰਮਾ, ਅਮਨਦੀਪ ਕੌਰ, ਸਾਂਚੀ, ਰੁਪਿੰਦਰ ਕੌਰ, ਸੁਨੀਤਾ,  ਬਲਵੀਰ ਕੌਰ ਵੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleClimateflation
Next articleਜਾਨਲੇਵਾ ਹੋ ਸਕਦਾ ਹੈ ਹੈਪੇਟਾਈਟਸ, ਬਚਾਓ ਲਈ ਜਾਗਰੂਕਤਾ ਹੈ ਜਰੂਰੀ: ਸਿਵਲ ਸਰਜਨ ਡਾ. ਪਵਨ ਕੁਮਾਰ