ਜਨਾਜੇ ਦਾ ਜਲੂਸ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)  ਦੇਹ ਮੇਰੀ ਉਠਾ ਕੇ, ਮੜੀਆਂ ਚ ਲਿਜਾ ਰਹੇ, ਇੱਕ ਸੱਜਣ ਪੁੱਛਦੇ, ਕਿੱਥੇ ਜਾ ਰਹੇ ਹੋ? ਅਸੀਂ ਜਵਾਬ ਦਿੱਤਾ,ਪਿਆਰੇ! ਜ਼ਿੰਦਗੀ ਦੀਆਂ ਸਜ਼ਾਵਾਂ ਭੁਗਤ ਕੇ,ਜਿੱਥੋਂ ਚਲੇ ਸੀ, ਉਥੇ ਹੀ ਵਾਪਸ ਜਾ ਰਹੇ ਹਾਂ ! ਸੁਪਨੇ ਦੀਆਂ ਗੱਲਾਂ,ਅਸਲੀਅਤ ਵਿੱਚ ਵੀ ਆਉਣੀਆਂ,ਸਭ ਨੂੰ ਇਹ ਪੈਂਦੀਆਂ ਨਿਭਾਉਣੀਆਂ। ਹੱਸ ਖੇਡ ਕੇ, ਖੁਸ਼ੀਆਂ ਨਾਲ ਜੀਓ, ਨਿਭਾਓ ਰਿਸ਼ਤੇ, ਇਹ ਝੰਜਟ ਤਾਂ ਝੱਲਦੇ ਆਏ, ਵੱਡੇ ਵੱਡੇ ਫਰਿਸ਼ਤੇ।ਮੁਹੱਲੇ ਦੇ ਬੰਦੇ, ਜਨਾਜੇ ਦੇ ਜਲੂਸ ‘ਚ, ਤੁਰੇ ਆਉਂਦੇ ਨੇ, ਮਨ-ਮੁਟਾਵ,ਰੱਖਦੇ ਸੀ ਜਿਹੜੇ, ਉਹ ਮਨਹੂਸ ਵੀ, ਤੁਰੇ ਆਉਂਦੇ ਨੇ। ਸਿਆਸਤਦਾਨ ਵੀ, ਬਣ ਬਗਲੇ-ਭਗਤ ਜਨਾਜੇ ਵਿੱਚ ਸ਼ਾਮਿਲ, ਹੋਣ ਆਉਂਦੇ ਨੇ।ਆਪਣੇ ਰੁਤਬੇ ਨੂੰ ਦੇਣ ਠੁੰਮਣਾ,ਸੀਸ ਝੁਕਾਉਂਦੇ ਨੇ। ਅਸੀਂ ਵੀ ਸੁਪਨੇ ‘ਚ,ਚੌੜੇ ਹੋ ਜਾਈਏ,ਕਿੰਨੇ ਲੋਕ ਸਾਡੇ ਭਾਈਵਾਲ ਬਣ।ਜਨਾਜੇ ਦੀ ਮਹਿਫਲ ਨੂੰ ਚਾਰ-ਚੰਨ ਲਾ ਕੇ ਰੌਣਕ ਵਧਾਉਂਦੇ ਨੇ। ਮਰਸੀਆ ਵੀ, ਮੇਰਾ ਪੜ੍ਹ ਦਿਤਾ, ਅਰਦਾਸ ਭਾਈ ਜੀ ਕਰ ਦਿੱਤੀ। ਮੈਂ-ਮੇਰੀ ਖਤਮ ਹੋ ਗਈ, ਜਿੰਦ-ਖ਼ਲਾਸੀ ਕਰ ਦਿੱਤੀ। ਸ਼ੋਭਾ ਯਾਤਰਾ ਤੇ ਦਿਲ ਹੁੰਦਾ ਗਦਗਦ, ਜਾਣ ਦੀ ਖੁਸ਼ੀ ਮਨਾਉਂਦੇ ਨੇ। ਸਾਰਿਆਂ ਇਸੇ ਤਰ੍ਹਾਂ ਤੁਰ ਜਾਣਾ, ਫਿਰ ਕਿਉਂ ਇੱਕ ਦੂਸਰੇ ਦਾ ਦਿਲ ਦੁਖਾਉਂਦੇ ਨੇ।ਸੁਪਨਿਆਂ ਦੀ ਅਸਲੀਅਤ, ਕਈ ਵਾਰ ਜਿੰਦਗੀ ‘ਚ, ਸੱਚ ਹੋ ਜਾਂਦੀ। ਇਸ ਲਈ ਕਿਸੇ ਨਾਲ ਵੈਰ ਰੱਖਣਾ, ਫਿਤਰਤ ਨ੍ਹੀਂ ਇਹ ਸਿਖਾਂਦੀ। ਨਾ ਕੁਝ ਨਾਲ ਲੈ ਕੇ ਆਏ, ਖਾਲੀ ਹੱਥ ਜਾਣਾ ਹੈ। ਕਾਹਦੇ ਵਾਸਤੇ, ਝੂਠ ਦੀਆਂ ਪੰਡਾਂ ਬੰਨ, ਸਵਰਗ ਨੂੰ ਨਰਕ ਬਣਾਣਾ ਹੈ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ। ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੱਜ ਸੀ ਪੀ ਆਈ ਐੱਮ ਬ੍ਰਾਂਚ ਗੌਬਿੰਦਪੁਰ ਵੱਲੋਂ ਯਾਦ ਕੀਤਾ ਗਿਆ ਕੁੱਲ ਹਿੰਦ ਦੇ ਆਗੂਆਂ ਨੂੰ
Next articleਕਿਤਾਬਾਂ