ਕੈਪਟਨ ਅਜੀਤ ਸਿੰਘ ਕੌੜਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ 

ਕਪੂਰਥਲਾ,(ਕੌੜਾ)-ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ ਦੇ ਸਹੁਰਾ ਸਾਹਿਬ ਤੇ ਤੇਜਵਿੰਦਰ ਸਿੰਘ ਕੌੜਾ, ਮਨਮੋਹਨ ਸਿੰਘ ਕੌੜਾ ਤੇ ਬਲਦੇਵ ਸਿੰਘ ਕੌੜਾ ਦੇ ਪਿਤਾ ਕੈਪਟਨ ਅਜੀਤ ਸਿੰਘ ਕੌੜਾ ਜਿਹਨਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਿੰਡ ਬੂਲਪੁਰ ਵਿਖੇ ਪਾਏ ਗਏ। ਇਸ ਉਪਰੰਤ ਹੋਈ ਅੰਤਿਮ ਅਰਦਾਸ  ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਪਿੰਡ ਦੇ ਗੁਰਦੁਆਰਾ ਵਿਖੇ ਕੀਤਾ ਗਿਆ।ਇਸ ਦੌਰਾਨ ਭਾਈ ਗੁਰਦੇਵ ਸਿੰਘ ਜਲੰਧਰ ਪੰਥ ਪ੍ਰਸਿੱਧ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਦੁਆਰਾ ਕੈਪਟਨ ਅਜੀਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਦੌਰਾਨ ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਮਾਸਟਰ ਦੇਸ ਰਾਜ ਸਾਬਕਾ ਸਰਪੰਚ ਬੂਲਪੁਰ, ਸਰਵਣ ਸਿੰਘ ਚੰਦੀ ਬੂਲਪੁਰ, ਸੁਰਜੀਤ ਸਿੰਘ ਕਥਾ ਵਾਚਕ ਕਪੂਰਥਲਾ ਨੇ ਕੈਪਟਨ ਅਜੀਤ ਸਿੰਘ ਦੇ ਜੀਵਨ ਤੇ ਉਹਨਾਂ ਦੁਆਰਾ ਕੀਤੇ ਪਿੰਡ ਲਈ ਤੇ ਸਮਾਜ ਲਈ  ਕਾਰਜਾਂ ਤੇ ਰੋਸ਼ਨੀ ਪਾਉਂਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਅੰਤ ਵਿੱਚ ਤੇਜਵਿੰਦਰ ਸਿੰਘ ਕੌੜਾ ਨੇ ਇਸ ਸ਼ੋਕ ਸਭਾ ਵਿਚ ਪਰਿਵਾਰ  ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਨਿਰਮਲ ਸਿੰਘ ਪੱਤੜ, ਨਰੰਜਣ ਸਿੰਘ ਕਨੂੰਗੋ, ਪਰਮਜੀਤ ਸਿੰਘ ਦਿੱਲੀ ਵਾਲੇ, ਜਸਵੀਰ ਸਿੰਘ ਖਿੰਡਾ ਸ਼ੇਖੂਪੁਰ, ਬਲਵਿੰਦਰ ਸਿੰਘ ਅਮਰਕੋਟ,ਕੁੰਦਨ ਸਿੰਘ ਕੈਨੇਡਾ, ਸੁਰਜੀਤ ਸਿੰਘ ਕਪੂਰਥਲਾ, ਕੈਪਟਨ ਗੁਰਚਰਨ ਸਿੰਘ , ਮਨਜੀਤ ਸਿੰਘ ਅੰਮ੍ਰਿਤਸਰ, ਕੈਪਟਨ ਦਿਲਬਾਗ ਸਿੰਘ, ਸਰੂਪ ਸਿੰਘ ਪ੍ਰਸਿੱਧ ਕਬੱਡੀ ਪ੍ਰਮੋਟਰ,ਜੈਮਲ ਸਿੰਘ ਸੈਂਟਰ ਹੈੱਡ ਟੀਚਰ,ਮਾਸਟਰ ਰਾਜਬੀਰ ਸਿੰਘ ਅਮਰਕੋਟ,ਅਰਸ਼ਜੋਤ ਸਿੰਘ ਆਸਟ੍ਰੇਲੀਆ,ਡਾ ਨਰਿੰਦਰ ਸਿੰਘ, ਨਿਰਵੈਰ ਸਿੰਘ, ਬਲਦੇਵ ਸਿੰਘ, ਰਘਬੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਬਲਦੇਵ ਸਿੰਘ ਚੰਦੀ ਸਾਬਕਾ ਸਰਪੰਚ, ਸਰਪੰਚ ਮਨਿੰਦਰ ਕੌਰ,ਸਰਬਜੀਤ ਸਿੰਘ ਆੜਤੀਆਂ, ਲਖਵਿੰਦਰ ਸਿੰਘ, ਨੰਨੜਾ, ਸਾਧੂ ਸਿੰਘ, ਕੇਵਲ ਸਿੰਘ (ਦੋਵੇਂ ਸਾਬਕਾ ਬੀ ਪੀ ਈ ਓ), ਨੰਬਰਦਾਰ ਗੁਰਸ਼ਰਨ ਸਿੰਘ, ਬਲਜੀਤ ਸਿੰਘ ਵੜੈਚ, ਸੁਰਿੰਦਰ ਸਿੰਘ ਚੰਦੀ, ਸੁਖਵਿੰਦਰ ਸਿੰਘ ਮਰੋਕ, ਹਰਮਿੰਦਰਜੀਤ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਬਿੱਟੂ, ਤੇਜਿੰਦਰਪਾਲ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਬੂਲਪੁਰ, ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleNaval Commanders’ Conference to commence on March 5
Next articleNew govt on anvil in Nepal as PM Prachanda splits with coalition partner