
ਮਹਿਤਪੁਰ / ਸ਼ਾਹਕੋਟ / (ਸੁਖਵਿੰਦਰ ਸਿੰਘ ਖਿੰੰਡਾ )-(ਸਮਾਜ ਵੀਕਲੀ)-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰ ਨਰਿੰਦਰ ਪਾਲ ਸਿੰਘ ਚੰਦੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਤਕੜਾ ਹੁੰਗਾਰਾ ਮਿਲਿਆ ਜਦੋਂ ਉਹ ਪਿੰਡ ਜਕੋਪੁਰ ਅਤੇ ਪਿੰਡ ਹਾਥੀਆਣਾ ਦੇ ਵੋਟਰਾਂ ਨੂੰ ਮਿਲਣ ਪਹੁੰਚੇ ਲੋਕਾਂ ਵੱਲੋਂ ਉਮੀਦਵਾਰ ਨਰਿੰਦਰਪਾਲ ਚੰਦੀ ਦਾ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ ਨਰਿੰਦਰਪਾਲ ਸਿੰਘ ਨੇ ਬੜੇ ਪਿਆਰ ਨਾਲ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਸੁਣਿਆ ਉਨ੍ਹਾਂ ਕਿਹਾ ਮੈਂ ਅੱਜ ਤੁਹਾਡੇ ਘਰਾਂ ਵਿੱਚ ਆਇਆ ਤਾਂ ਪਤਾਂ ਲੱਗਾ ਕਿ ਕਾਂਗਰਸ ਪਾਰਟੀ ਦਾ ਵਿਕਾਸ ਚਿਟਾ ਹਾਥੀ ਸਾਬਤ ਹੋਇਆ ਹੈ ਪਿੰਡਾਂ ਦੀਆਂ ਫਿਰਨੀਆਂ ਨਾਲੀਆਂ ਟੁਟੀਆਂ ਹੋਈਆਂ ਹਨ ਸ਼ਾਹਕੋਟ ਤੋਂ ਮਹਿਤਪੁਰ ਨੂੰ ਬਣਾਈ ਜਾ ਰਹੀ ਸੜਕ ਵੀ ਕਾਂਗਰਸ ਪਾਰਟੀ ਦੀ ਸਿਆਸਤ ਦੀ ਭੇਟ ਚੜ੍ਹ ਗਈ ਹੈ ਜੋ ਸੜਕਾਂ ਬਣੀਆਂ ਹਨ ਉਹ ਸੈਂਟਰ ਸਰਕਾਰ ਦੀਆਂ ਸਕੀਮਾਂ ਨਾਲ ਬਣੀਆਂ ਹਨ ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਗਰੀਬ ਵਰਗ ਦੀ ਭਲਾਈ ਲਈ ਅਨੇਕਾਂ ਸਕੀਮਾਂ ਬਣਾਈਆਂ ਗਈਆਂ ਪਰ ਕਾਂਗਰਸ ਸਰਕਾਰ ਨੇ ਉਹ ਸਕੀਮਾਂ ਲੋਕਾਂ ਤੱਕ ਪੁੱਜਣ ਨਹੀਂ ਦਿੱਤੀਆਂ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਕਿਹੜੀ ਸਕੀਮ ਸੈਂਟਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ।
ਇਹ ਭਾਰਤੀ ਜਨਤਾ ਪਾਰਟੀ ਦੀਆਂ ਗਰੰਟੀਆ ਸਕੀਮਾਂ ਨੂੰ ਕਾਂਗਰਸ ਦੀਆਂ ਦੱਸੀ ਜਾਂਦੇ ਹਨ ਲੋਕਾਂ ਨੂੰ ਇਨ੍ਹਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਬਹੁਤ ਜਲਦ ਲੋਕ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨੂੰ ਜਿਤਾਉਣ ਲਈ ਮਤਦਾਨ ਕਰਦੇ ਨਜ਼ਰ ਆਉਣਗੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਹਿਲਾਂ ਹੀ ਰੱਦ ਕਰ ਦਿੱਤੇ ਹਨ ਤੇ ਬਹੁਤ ਜਲਦੀ ਕਿਸਾਨਾਂ ਲਈ ਐਮ ਐਸ ਪੀ ਤੇ ਕਿਸਾਨਾਂ ਦੇ ਹੱਕ ਵਿੱਚ ਕਨੂੰਨ ਬਣੇਗਾ ਜਿਸ ਨਾਲ ਕਿਸਾਨ ਦਾ ਜੀਵਨ ਖ਼ੁਸ਼ਹਾਲ ਹੋਵੇਗਾ। ਪਿੰਡ ਜਕੋਪੁਰ ਤੇ ਹਾਥੀਆਣਾ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਰਿੰਦਰ ਪਾਲ ਸਿੰਘ ਚੰਦੀ ਨੂੰ ਜਿਤਾਉਣ ਦੀ ਗੱਲ ਆਖੀ ਇਸ ਮੌਕੇ ਉਮੀਦਵਾਰ ਵਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly