(ਸਮਾਜ ਵੀਕਲੀ) ਮੌਸਮੀ ਦੀ ਸ਼ਕਲ ਅਤੇ ਆਕਾਰ ਵਾਲੇ ਗਰਮੀਆਂ ਦੇ ਫਲ #ਮਿੱਠੇ ਅੱਜਕੱਲ੍ਹ ਬਾਜ਼ਾਰ ਵਿੱਚੋਂ ਮਿਲ ਜਾਂਦੇ ਹਨ । ਬਚਪਣ ਵਿੱਚ ਸਾਡੇ ਬੀਜੀ ਗਰਮੀਆਂ ਵਿੱਚ ਸਾਨੂੰ ਮਿੱਠੇ ਜ਼ਰੂਰ ਚੂਸਣ ਨੂੰ ਦਿਆ ਕਰਦੇ ਸਨ , ਇਹਨਾ ਨੂੰ ਚੂਸਣ ਵਾਲੇ ਵਿਅਕਤੀ ਦੇ ਬੁਖਾਰ ਨੇੜੇ ਵੀ ਨਹੀਂ ਲਗਦਾ । ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹ ਮਿੱਠੇ ਹੋਣ ਦੇ ਬਾਵਜੂਦ ਵੀ ਇਕ ਕੱਟਣ ਤੋਂ ਕੁਝ ਪਲਾਂ ਵਿੱਚ ਹੀ ਕੌੜੇ ਹੋ ਜਾਂਦੇ ਹਨ । ਬੀਜੀ ਸਾਨੂੰ ਆਪਣੇ ਕੋਲ ਬੈਠਾ ਕੇ ਇੱਕ ਮਿੱਠਾ ਕੱਟਦੇ ਸਨ ਅਤੇ ਇੱਕ ਇੱਕ ਪੀਸ ਸਾਰਿਆਂ ਨੂੰ ਫੜਾ ਕੇ ਚੂਸਣ ਲਈ ਕਹਿੰਦੇ ਸਨ । ਅਸੀਂ ਵੀ ਫਟਾਫਟ ਚੂਸ ਕੇ ਹੋਰ ਪੀਸ ਦੀ ਉਡੀਕ ਕਰਨ ਲਗ ਪੈਂਦੇ ਸਾਂ । ਉਹੀ ਮਿੱਠਿਆਂ ਦੀ ਕਰਾਮਾਤ ਹੈ ਕਿ ਪਿਛਲੇ 50, 55 ਸਾਲਾਂ ਵਿੱਚ ਸ਼ਾਇਦ ਇੱਕ ਅੱਧੀ ਵਾਰ ਬੁਖਾਰ ਨੇ ਜ਼ੋਰ ਪਾਇਆ ਹੋਵੇ । ਹੁਣ ਵੀ ਅਸੀਂ ਇਹ ਮਿੱਠੇ ਸਬਜ਼ੀ ਮੰਡੀ ਵਿੱਚੋਂ ਖਾਸ ਤੌਰ ‘ ਤੇ ਮੰਗਵਾ ਲਈਦੇ ਨੇ । ਸਾਡੇ ਬੱਚੇ ਵੀ ਇਹਨਾਂ ਨੂੰ ਸਵਾਦ ਨਾਲ ਚੂਸਦੇ ਰਹੇ ਹਨ । ਮਿੱਠਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਸਾਨੂੰ ਬੁਖਾਰ ਤੋਂ ਬਚਾਈ ਰੱਖਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



