(ਸਮਾਜ ਵੀਕਲੀ)
ਜਿਵੇਂ ਲੰਘਦੇ ਦਿਨ ਉਵੇਂ ਲੰਘਾਈ ਜਾਂਦੇ ਹਾਂ
ਕੱਚੇ ਪੱਕੇ ਪੈਂਡਿਆਂ ਨੂੰ ਮੁਕਾਈ ਜਾਂਦੇ ਹਾਂ
ਗੱਲ ਦਿਲ ਵਾਲੀ ਸਭ ਨੂੰ ਸੁਣਾਈ ਜਾਂਦੇ ਹਾਂ
ਉਦਾਸ ਜਿਹੇ ਮੁੱਖੜੇ ਹਸਾਈ ਜਾਂਦੇ ਹਾਂ।
ਜੈਸੀ ਰੁੱਖੀ ਮਿੱਸੀ ਮਿਲੇ ਖਾਈ ਜਾਂਦੇ ਹਾਂ
ਉਸ ਦਾਤੇ ਦਾ ਸ਼ੁਕਰ ਮਨਾਈ ਜਾਂਦੇ ਹਾਂ
ਫੁੱਲ ਟਹਿਣੀ ਨਾਲ ਮਹਿਕਾਈ ਜਾਂਦੇ ਹਾਂ
ਉਦਾਸ ਜਿਹੇ ਮੁੱਖੜੇ ਹਸਾਈ ਜਾਂਦੇ ਹਾਂ।
ਜੋਂ ਮਿਲਜੇ ਲਿਬਾਸ ਤਨ ਪਾਈ ਜਾਂਦੇ ਹਾਂ
ਦੁੱਖ ਤਕਲੀਫਾਂ ਸਰੀਰ ਤੇ ਹੰਢਾਈ ਜਾਂਦੇ ਹਾਂ
ਜ਼ਿੰਦਗੀ ਦੇ ਨਾਂ ਪੰਨੇ ਛਪਵਾਈ ਜਾਂਦੇ ਹਾਂ
ਉਦਾਸ ਜਿਹੇ ਮੁੱਖੜੇ ਹਸਾਈ ਜਾਂਦੇ ਹਾਂ।
ਲਿਖ ਲਿਖ ਗੀਤ ਆਪੇ ਗਾਈ ਜਾਂਦੇ ਹਾਂ
ਸੁਰ ਨਾਲ ਸੁਰ ਜੇ ਮਿਲਾਈ ਜਾਂਦੇ ਹਾਂ
ਸੁਖਚੈਨ, ਕਹੇ ਦਿਲ ਪਰਚਾਈ ਜਾਂਦੇ ਹਾਂ
ਉਦਾਸ ਜਿਹੇ ਮੁੱਖੜੇ ਹਸਾਈ ਜਾਂਦੇ ਹਾਂ।
ਸੁਖਚੈਨ ਸਿੰਘ,ਠੱਠੀ ਭਾਈ
00971527632924
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly