(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਲਾ ਲੁਧਿਆਣਾ ਦੇ ਪੁਲਿਸ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਸੀਹਾਂ ਦੌਦ ਦੇ ਵਿੱਚੋਂ ਕੱਲ ਸੱਤ ਸਾਲ ਦਾ ਬੱਚਾ ਭਵਨਪ੍ਰੀਤ ਸਿੰਘ ਸਪੁੱਤਰ ਰਾਜਵੀਰ ਸਿੰਘ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ ਕੱਲ ਤੋਂ ਹੀ ਖੰਨਾ ਪੁਲਿਸ ਨੇ ਵਿਸ਼ੇਸ਼ ਪੁਲਿਸ ਪਾਰਟੀਆਂ ਬਣਾ ਕੇ ਅਗਵਾਕਾਰਾਂ ਦੀ ਭਾਲ ਲਈ ਆਪਰੇਸ਼ਨ ਸ਼ੁਰੂ ਕਰ ਦਿੱਤਾ ਤਲਾਸ਼ੀ ਮੁਹਿੰਮ ਦੌਰਾਨ ਇਹ ਬੱਚਾ ਮਲੇਰ ਕੋਟਲਾ ਇਲਾਕੇ ਦੇ ਵਿੱਚ ਅਗਵਾਕਾਰਾਂ ਦੇ ਨਾਲ ਦੇਖਿਆ ਗਿਆ ਕੱਲ ਦੀਆਂ ਹੀ ਪੁਲਿਸ ਪਾਰਟੀਆਂ ਬੜੀ ਮੁਸਤੈਦੀ ਦੇ ਨਾਲ ਇਹਨਾਂ ਦਾ ਪਿੱਛਾ ਕਰ ਰਹੀਆਂ ਸਨ ਤੇ ਅੱਜ ਅਗਵਾਕਾਰਾਂ ਨੂੰ ਨਾਭਾ ਦੇ ਨਜ਼ਦੀਕ ਮੰਡੋਰ ਪਿੰਡ ਦੇ ਵਿੱਚ ਪੁਲਿਸ ਨੇ ਘੇਰਾ ਪਾ ਕੇ ਕਾਬੂ ਕਰ ਲਿਆ। ਇਹ ਸ਼ਾਤਰ ਅਗਵਾਕਾਰ ਪਹਿਲਾਂ ਮੋਟਰਸਾਈਕਲ ਉੱਤੇ ਬੱਚੇ ਨੂੰ ਅਗਵਾ ਕਰਕੇ ਲੈ ਗਏ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਫੋਰਚੂਨ ਗੱਡੀ ਦੇ ਵਿੱਚ ਬੱਚੇ ਨੂੰ ਪਾ ਕੇ ਲਿਆਇਆ ਗਿਆ ਤੇ ਪੁਲਿਸ ਪਾਰਟੀ ਨੇ ਉਸ ਗੱਡੀ ਨੂੰ ਘੇਰਾ ਪਾ ਲਿਆ। ਅਗਵਾਕਾਰਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਵੀ ਕੀਤੀ ਜਿਸ ਵਿੱਚ ਦੋ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਅਗਵਾਕਾਰਾਂ ਉੱਤੇ ਗੋਲੀ ਚਲਾਈ ਜਿਸ ਵਿੱਚ ਇੱਕ ਵਿਅਕਤੀ ਪੁਲਿਸ ਦੀ ਗੋਲੀ ਦੇ ਨਾਲ ਜ਼ਖ਼ਮੀ ਹੋਇਆ ਤੇ ਬਾਅਦ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਸਾਰੇ ਮਾਮਲੇ ਸਬੰਧੀ ਪਟਿਆਲਾ ਦੇ ਆਈ ਜੀ ਮਨਦੀਪ ਸਿੰਘ ਸਿੱਧੂ, ਐਸਐਸਪੀ ਨਾਨਕ ਸਿੰਘ ਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦੇ ਹਾਂ ਕਿਹਾ ਕਿ ਜਦੋਂ ਇਹ ਬੱਚੇ ਦੇ ਅਗਵਾ ਦੀ ਗੱਲਬਾਤ ਸਾਹਮਣੇ ਆਈ ਤਾਂ ਖੰਨਾ ਪੁਲਿਸ ਤੇ ਮੈਡਮ ਜੋਤੀ ਯਾਦਵ ਨੇ ਸਭ ਪਾਸੇ ਇਹ ਗੱਲ ਸ਼ੇਅਰ ਕਰ ਦਿੱਤੀ ਪੰਜਾਬ ਪੁਲਿਸ ਦਾ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ
ਮਾਨ ਨੇ ਆਪ ਖੁਦ ਇਸ ਕੇਸ ਨੂੰ ਲਗਾਤਾਰ ਦੇਖਿਆ ਤੇ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਇਹ ਜੋ ਬੱਚਾ ਅਗਵਾ ਕੀਤਾ ਗਿਆ ਹੈ ਉਸ ਨੂੰ ਸਹੀ ਸਲਾਮਤ ਬਚਾਇਆ ਜਾਵੇ। ਪਟਿਆਲਾ ਪੁਲਿਸ ਤੇ ਖੰਨਾ ਪੁਲਿਸ ਦੀਆਂ ਪਾਰਟੀਆਂ ਨੇ ਸੀਸੀਟੀਵੀ ਕੈਮਰੇ ਤੇ ਹੋਰ ਤਕਨੀਕ ਤੇ ਨਾਲ ਇਸ ਕੇਸ ਨੂੰ ਟਰੇਸ ਕੀਤਾ। ਪੁਲਿਸ ਵੱਲੋਂ ਪ੍ਰਾਪਤ ਜਾਣੀਆਂ ਨੂੰ ਜਾਣਕਾਰੀ ਅਨੁਸਾਰ ਪਿੰਡ ਸ਼ੀਹਾਂ ਦੌਦ ਦੇ ਦੋ ਵਿਅਕਤੀਆਂ ਦਾ ਅਗਵਾ ਕਾਂਡ ਦੇ ਵਿੱਚ ਪੂਰਾ ਹੱਥ ਹੈ ਦੋ ਵਿਅਕਤੀ ਅਮਰਗੜ੍ਹ ਨਾਲ ਸੰਬੰਧਿਤ ਹਨ ਤੇ ਜਿਨਾਂ ਨੇ ਇਕ ਕਰੋੜ ਦੀ ਫਿਰੌਤੀ ਦੇ ਲਈ ਇਸ ਛੋਟੇ ਬੱਚੇ ਨੂੰ ਅਗਵਾ ਕੀਤਾ ਸੀ। ਪੁਲਿਸ ਅਨੁਸਾਰ ਇਹ ਮੋਟੀ ਜਿਹੀ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ ਇਸ ਕੇਸ ਦੀ ਜਾਂਚ ਪੜਤਾਲ ਚੱਲ ਰਹੀ ਹੈ ਮਲੇਰਕੋਟਲਾ ਪੁਲਿਸ ਨੇ ਵੀ ਕੁਝ ਵਿਅਕਤੀਆਂ ਦੀ ਗਿਰਫਤਾਰੀ ਪਾਈ ਹੈ ਤੇ ਬਾਕੀ ਖੁਲਾਸਾ ਪੂਰੀ ਜਾਂਚ ਅਧੀਨ ਕੀਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਅਗਵਾ ਕੀਤੇ ਹੋਏ ਬੱਚੇ ਨੂੰ ਸਹੀ ਸਲਾਮਤ ਬਚਾਉਣ ਲਈ ਲੋਕਾਂ ਨੇ ਪੁਲਿਸ ਦੀ ਸਰਾਹਨਾ ਕੀਤੀ ਹੈ।
ਖੰਨਾ ਦੇ ਐਸਐਸਪੀ ਮੈਡਮ ਜੋਤੀ ਯਾਦਵ ਬੱਚੇ ਨੂੰ ਲੈ ਕੇ ਉਸਦੇ ਪਿੰਡ ਸੀਹਾਂ ਦੌਦ ਲਈ ਰਵਾਨਾ ਹੋ ਗਏ ਤਾਂ ਕਿ ਬੱਚਾ ਮਾਪਿਆਂ ਦੇ ਸਪੁਰਦ ਕੀਤਾ ਜਾਵੇ ਕਿਉਂਕਿ ਬੱਚਾ ਬਹੁਤ ਡਰਿਆ ਘਬਰਾਇਆ ਹੋਇਆ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਸ ਸਾਰੇ ਐਕਸ਼ਨ ਆਪਰੇਸ਼ਨ ਦੇ ਵਿੱਚ ਸ਼ਾਮਿਲ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਇਨਾਮ ਵੀ ਦੇਣ ਦਾ ਐਲਾਨ ਕੀਤਾ ਹੈ ਤੇ ਜਲਦ ਉਹਨਾਂ ਦੀਆਂ ਤਰੱਕੀਆਂ ਵੀ ਹੋਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj