ਬਾਲੀ ਜੀ ਦੇ ਵਿਚਾਰਾਂ ਤੋਂ ਨੌਜਵਾਨਾਂ ਨੂੰ ਸੇਧ ਲੈਣ ਦੀ ਲੋੜ : ਪ੍ਰੋ. ਰੌਣਕੀ ਰਾਮ

ਬਾਲੀ ਜੀ ਦੇ ਵਿਚਾਰਾਂ ਤੋਂ ਨੌਜਵਾਨਾਂ ਨੂੰ ਸੇਧ ਲੈਣ ਦੀ ਲੋੜ : ਪ੍ਰੋ. ਰੌਣਕੀ ਰਾਮ
ਬਾਲੀ ਜੀ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣਾ ਹੀ ਸੱਚੀ ਸ਼ਰਧਾਂਜਲੀ: ਪ੍ਰੋ. ਕੌਲ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਵਿਚਾਰਾਂ ਦੇ ਧਾਰਨੀ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਸੌ ਤੋਂ ਵੱਧ ਕਿਤਾਬਾਂ ਲਿਖਣ ਵਾਲੇ ਲਾਹੌਰੀ ਰਾਮ ਬਾਲੀ ਜੀ ਦਾ ਸ਼ਰਧਾਂਜਲੀ ਸਮਾਗਮ ਭਿਕਸ਼ੂ ਸੰਘ ਦੁਆਰਾ ਤ੍ਰਿਸ਼ਰਣ, ਪੰਚਸ਼ੀਲ ਅਤੇ ਪ੍ਰਵਚਨਾਂ ਨਾਲ ਅੰਬੇਡਕਰ ਭਵਨ ਵਿਖੇ ਬੁੱਧ ਰੀਤੀ ਰਾਹੀਂ ਕੀਤਾ ਗਿਆ, ਜਿਸ ਵਿਚ ਸਭ ਤੋਂ ਪਹਿਲਾਂ ਪ੍ਰੋ. ਜੀ ਸੀ ਕੌਲ ਹੋਰਾਂ ਨੇ ਬਾਲੀ ਜੀ ਦੇ ਜੀਵਨ ਪੰਧ ਉੱਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਜਿਹੋ ਜੇਹਾ ਜੀਵਨ ਉਨ੍ਹਾਂ ਜੀਵਿਆ, ਉਹ ਵਿਰਲੇ ਹੀ ਲੋਕਾਂ ਨੂੰ ਨਸੀਬ ਹੁੰਦਾ ਹੈ. ਪ੍ਰੋਫੈਸਰ ਕੌਲ ਨੇ ਕਿਹਾ ਕਿ ਜੋ ਬਾਲੀ ਜੀ ਨੇ ਬਾਬਾ ਸਾਹਿਬ ਨੂੰ ਕੌਲ ਦਿੱਤਾ ਸੀ ਕਿ ਉਨ੍ਹਾਂ ਦੇ ਵਿਚਾਰਾਂ ਦਾ ਫੈਲਾਅ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ, ਉਨ੍ਹਾਂ ਕਰ ਦਿਖਾਇਆ. ਇਸ ਮੌਕੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ‘ਚ ਆਖਿਆ ਕਿ ਮੈਂਨੂੰ ਜਦੋਂ ਜਦੋਂ ਵੀ ਕਿਸੇ ਕਿਤਾਬ ਦੀ ਲੋੜ ਪੈਣੀ ਤਾਂ ਬਾਲੀ ਜੀ ਨੇ ਮੇਰੇ ਦਫਤਰ ਪਹੁੰਚਾ ਦੇਣੀ. ਮਾਣਕ ਜੀ ਨੇ ਅੱਗੇ ਬੋਲਦਿਆਂ ਆਖਿਆ ਕਿ ਬਾਲੀ ਜੀ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਂਨੂੰ ਵੱਧ ਤੋਂ ਵੱਧ ਹੰਭਲੇ ਮਾਰਨ ਦੀ ਜਰੂਰਤ ਹੈ. ਉਨ੍ਹਾਂ ਆਖਿਆ ਕਿ ਬਾਲੀ ਹੋਰਾਂ ਦੇ ਰਿਸ਼ਤੇ ਅਜੀਤ ਗਰੁੱਪ ਦੇ ਬਾਨੀ ਸ. ਸਾਧੂ ਸਿੰਘ ਹਮਦਰਦ ਹੋਰਾਂ ਨਾਲ ਬੜੇ ਸਦਭਾਵ ਵਾਲੇ ਰਹੇ ਹਨ. ਸ਼ਹੀਦ ਭਗਤ ਸਿੰਘ ਚੇਅਰ, ਪੰਜਾਬ ਯੂਨੀਵਰਸਿਟੀ ਦੇ ਮੁਖੀ ਪ੍ਰੋ. ਰੌਣਕੀ ਰਾਮ ਨੇ ਨੌਜਵਾਨ ਪੀੜੀ ਨੂੰ ਬਾਲੀ ਜੀ ਦੇ ਵਿਚਾਰਾਂ ਤੋਂ ਸੇਧ ਲੈਣ ਤੇ ਜ਼ੋਰ ਦਿੱਤਾ.

ਇਸ ਮੌਕੇ ਐੱਸ. ਸੀ. ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਬਾਲੀ ਜੀ ਮੇਰੇ ਪਿੰਡ ‘ਸੋਫੀ ਪਿੰਡ’ ਨੂੰ ਮਾਸਕੋ ਕਹਿੰਦੇ ਸਨ. ਉਨ੍ਹਾਂ ਬਾਬਾ ਸਾਹਿਬ ਦੇ ਪੈਰੋਕਾਰ ਹੋਣ ਦਾ ਜੋ ਨਿਵੇਕਲਾ ਸਬੂਤ ਦਿੱਤਾ, ਉਹ ਸ਼ਲਾਘਾਯੋਗ ਸੀ. ਸਾਂਪਲਾ ਨੇ ਕਿਹਾ ਕਿ ਅਸੀਂ ਸਿਆਸੀ ਲੋਕ ਜਿਹੜੀ ਵੀ ਪਾਰਟੀ ‘ਚ ਹੋਈਏ, ਜਿਹੜੇ ਵੀ ਧੜੇ ਨਾਲ ਸੰਬੰਧ ਰੱਖਦੇ ਹੋਈਏ, ਕੋਈ ਮਾਇਨੇ ਨਹੀਂ ਰੱਖਦਾ, ਜਿਥੇ ਬਾਬਾ ਸਾਹਿਬ ਦੇ ਵਿਚਾਰਾਂ ਦੀ ਗੱਲ ਚਲਦੀ ਹੋਵੇ ਸਾਡੇ ਲਈ ਉਹ ਸਥਾਨ ਅਤੇ ਸੰਸਥਾ ਵਧੇਰੇ ਮਹੱਤਵਪੂਰਨ ਹਨ. ਬਾਬਾ ਸਾਹਿਬ ਦੇ ਵਿਚਾਰਾਂ ਦੀ ਪ੍ਰੋੜਤਾ ਲਈ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ. ਕਾਂਗਰਸ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਆਪਣੇ ਵਿਚਾਰਾਂ ‘ਚ ਜਿਥੇ ਬਾਲੀ ਸਾਹਿਬ ਨਾਲ ਆਪਣੀ ਮਿਲਵਰਤਣ ਦੇ ਅਨੇਕ ਪੱਖਾਂ ਨੂੰ ਛੋਹਿਆ, ਉਹ ਵੀ ਸ਼ਲਾਘਾਯੋਗ ਸੀ. ਦੂਲੋ ਨੇ ਕਿਹਾ ਕਿ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਜਿਵੇਂ ਬਾਲੀ ਸਾਹਿਬ ਨੇ ਨੇੜਿਓਂ ਤੱਕਿਆ ਅਤੇ ਉਨ੍ਹਾਂ ਨੂੰ ਇੱਕ ਅੰਦੋਲਨ ਦਾ ਰੂਪ ਦਿੱਤਾ, ਉਵੇਂ ਹੀ ਸਾਂਨੂੰ ਵੀ ਵਧੇਰੇ ਕੁਝ ਕਰਨਾ ਹੋਵੇਗਾ. ਬਾਲੀ ਜੀ ਨੇ ਜੋ ਜੋ ਵਾਅਦੇ ਬਾਬਾ ਸਾਹਿਬ ਨਾਲ ਕੀਤੇ ਸਨ, ਉਨ੍ਹਾਂ ਨੂੰ ਬਾਖੂਬੀ ਨੇਪਰੇ ਚਾੜ੍ਹਿਆ. ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਟੀਨੂੰ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਆਪਣੇ ਸੰਬੋਧਨ ‘ਚ ਭਾਵਪੂਰਨ ਤਰੀਕੇ ਨਾਲ ਬਾਲੀ ਜੀ ਨੂੰ ਉਹ ਰਾਹ-ਦਸੇਰਾ ਦੱਸਿਆ ਜਿਨ੍ਹਾਂ ਦੀ ਸਮੇਂ ਨੂੰ ਲੋੜ ਸੀ. ਟੀਨੂੰ ਨੇ ਆਖਿਆ ਕਿ ਅਸੀਂ ਕਈ ਵਾਰ ਬਾਲੀ ਜੀ ਤੋਂ ਸਲਾਹ-ਮਸ਼ਵਰੇ ਲੈ ਕੇ ਕੌਮ ਦੇ ਕੰਮਾਂ ਨੂੰ ਨੇਪਰੇ ਚਾੜ੍ਹਦੇ ਰਹੇ ਹਾਂ. ਉਨ੍ਹਾਂ ਕਿਹਾ ਕਿ ਸਾਨੂੰ ਬਾਲੀ ਜੀ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਵੱਡੀ ਪੱਧਰ ਤੇ ਲੋੜ ਹੈ. ਸਿਆਸੀ ਆਗੂਆਂ ਤੋਂ ਇਲਾਵਾ ਸਮਾਜ ਦੇ ਬੁਧੀਜੀਵੀ ਪ੍ਰੋ. ਜਗਮੋਹਨ ਸਿੰਘ , ਡਾ. ਚਮਨ ਲਾਲ, ਡਾ. ਸੁਰਿੰਦਰ ਅਜਨਾਤ, ਪ੍ਰੋ. ਹਰਨੇਕ ਸਿੰਘ, ਐਡਵੋਕੇਟ ਐੱਸ ਐੱਲ ਵਿਰਦੀ, ਹਰਭਜਨ ਸੁਮਨ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਭੀਸ਼ਮ ਪਾਲ ਸਿੰਘ ਗ਼ਾਜ਼ਿਆਬਾਦ, ਡਾ. ਰਾਮ ਲਾਲ ਜੱਸੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ.

ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਪ੍ਰੋ. ਸੋਹਨ ਲਾਲ, ਟਰੱਸਟੀ ਚਰਨ ਦਾਸ ਸੰਧੂ, ਹਰਮੇਸ਼ ਜੱਸਲ, ਦਰਸ਼ਨ ਲਾਲ ਜੇਠੁਮਜਾਰਾ, ਬਲਦੇਵ ਭਾਰਦਵਾਜ, ਰਾਮ ਸਿੰਘ ਅਤੇ ਬੀਬੀ ਮਹਿੰਦੋ ਰੱਤੂ ਨੇ ਵੀ ਆਪਣੇ ਸੰਬੋਧਨ ਵਿਚ ਬਾਲੀ ਸਾਹਿਬ ਵੱਲੋਂ ਕੀਤੇ ਗਏ ਅਣਥੱਕ ਸੰਘਰਸ਼ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ. ਸਮਾਗਮ ਵਿਚ ਐਡਵੋਕੇਟ ਮਧੂ ਰਚਨਾ, ਮੈਡਮ ਸੁਦੇਸ਼ ਕਲਿਆਣ, ਬੀਬੀ ਸੁਰਿੰਦਰ ਕੁਮਾਰੀ ਕੋਛੜ, ਸੰਤੋਸ਼ ਕੁਮਾਰੀ ਆਰਕੀਟੈਕਟ, ਮੇਹਰ ਮਲਿਕ, ਪਰਮਜੀਤ ਜੱਸਲ, ਐਡਵੋਕੇਟ ਹਰਭਜਨ ਸਾਂਪਲਾ, ਰਮੇਸ਼ ਚੰਦਰ ਸਾਬਕਾ ਰਾਜਦੂਤ, ਚਮਨ ਸਾਂਪਲਾ, ਬਿਹਾਰੀ ਲਾਲ ਗਿੰਢਾ, ਗੁਰਦਿਆਲ ਜੱਸਲ, ਚੌਧਰੀ ਹਰੀ ਰਾਮ, ਜਸਵਿੰਦਰ ਵਰਿਆਣਾ, ਵਰਿੰਦਰ ਕੁਮਾਰ, ਨਿਰਮਲ ਬਿਨਜੀ, ਰਾਮ ਲਾਲ ਦਾਸ, ਹੁਸਨ ਲਾਲ, ਰਾਮ ਨਾਥ ਸੁੰਡਾ, ਪ੍ਰਿੰਸੀਪਲ ਚੰਦਰ ਕਾਂਤਾ, ਪ੍ਰੋ. ਤੀਰਥ ਬਸਰਾ, ਮੋਹਨ ਲਾਲ ਫਿਲ਼ੌਰੀਆ, ਮਦਨ ਲਾਲ, ਪੀ ਡੀ ਸ਼ਾਂਤ, ਐਮ ਐਲ ਡੋਗਰਾ, ਐਡਵੋਕੇਟ ਬਲਤੇਜ ਸਿੰਘ ਢਿੱਲੋਂ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਰਵੀ ਕੁਮਾਰ, ਜੱਸੀ ਤੱਲ੍ਹਣ, ਗੁਰਦੇਵ ਖੋਖਰ, ਤਰਸੇਮ ਲਾਲ ਡਰੋਲੀ, ਬਿਸ਼ਨ ਦਾਸ ਸਹੋਤਾ, ਮਨੋਹਰ ਬਾਲੀ, ਡੀ.ਈ.ਓ ਦਿਲਬਾਗ ਸਿੰਘ, ਸਤੀਸ਼ ਕੁਮਾਰ, ਕਰਨੈਲ ਸਿੰਘ ਨਵਾਂਸ਼ਹਿਰ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਹਰਭਜਨ ਨਿਮਤਾ , ਤਿਲਕ ਰਾਜ, ਅਤੇ ਬਾਲੀ ਜੀ ਦੇ ਸਪੁਤਰਾਂ ਡਾ. ਰਾਹੁਲ ਬਾਲੀ ਅਤੇ ਆਨੰਦ ਬਾਲੀ ਸਮੇਤ ਉਨ੍ਹਾਂ ਦੀਆਂ ਬੇਟੀਆਂ ਸ਼ਕੁੰਤਲਾ, ਸੁਨੀਤਾ ਤੇ ਸੁਜਾਤਾ ਅਤੇ ਬਹੁਤ ਸਾਰੀਆਂ ਅੰਬੇਡਕਰ ਸਭਾ ਸੋਸਾਇਟੀਆਂ ਅਤੇ ਗੁਰੂ ਰਵਿਦਾਸ ਸੰਸਥਾਵਾਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ. ਜਲੰਧਰ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਵਿਅਸਤ ਹੋਣ ਕਰਕੇ, ਸ਼੍ਰੀ ਸੁਸ਼ੀਲ ਰਿੰਕੂ ਐਮ. ਪੀ. ਨੇ ਵੀ ਆਪਣਾ ਸ਼ੋਕ ਸੰਦੇਸ਼ ਭੇਜਿਆ. ਅੰਬੇਡਕਰ ਭਵਨ ਟਰੱਸਟ (ਰਜਿ.), ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਸਮੂਹ ਮੈਂਬਰਾਂ ਵੱਲੋਂ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਸਾਬਕਾ ਡੀ ਪੀ ਆਈ (ਕਾਲਜਾਂ ) ਦੁਆਰਾ ਬਾਬਾ ਸਾਹਿਬ ਦਾ ਮਿਸ਼ਨ ਅਤੇ ਬੁੱਧ ਧੱਮ ਨੂੰ ਫੈਲਾਉਣ ਲਈ ਬਾਲੀ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦੀ ਪ੍ਰਤਿਬਧਤਾ ਦੁਹਰਾਈ ਗਈ। ਸਮਾਗਮ ਦੇ ਅੰਤ ਵਿਚ ਸ਼੍ਰੀ ਬਾਲੀ ਜੀ ਦੇ ਸਪੁੱਤਰਾਂ ਡਾ. ਰਾਹੁਲ ਅਤੇ ਆਨੰਦ ਬਾਲੀ ਨੇ ਸ਼ਾਮਿਲ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ.

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ

Previous articleRenewables remain Australia’s cheapest electricity source despite cost spike
Next articleयुवाओं को बाली जी के विचारों से मार्गदर्शन लेने की जरूरत : प्रो. रौनकी राम