ਵੈਦ ਬਲਵਿੰਦਰ ਸਿੰਘ ਢਿੱਲੋਂ
(ਸਮਾਜ ਵੀਕਲੀ) ਪੰਜੀਰੀ, ਪੰਜਾਬ ਹੀ ਨਹੀਂ ਬਲਕਿ ਉੱਤਰ ਭਾਰਤੀਆਂ ਦੀ ਸਰਦੀਆਂ ਦੀ ਸਭ ਤੋਂ ਮਨਭਾਉਂਦੀ ਖੁਰਾਕ ਹੈ। ਪੁਰਾਤਨ ਸਮੇਂ ਵਿੱਚ ਹੱਥੀਂ ਕੰਮ ਕਰਨ ਕਰਕੇ, ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਤੇ ਤਾਕਤ ਦੇਣ ਲਈ, ਅਤੇ ਸਰਦੀਆਂ ਵਿਚ ਸਰੀਰ ਨੂੰ ਗਰਮ ਰੱਖਣ ਲਈ ਇਸ ਨੂੰ ਬਣਾਇਆ ਜਾਂਦਾ ਹੈ। ਕਈ ਜਗਾਹ ਅਲਸੀ, ਬੇਸਣ, ਆਟਾ ਵਗੈਰਾ ਦਾ ਆਪਣੇ ਆਪਣੇ ਹਿਸਾਬ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਖ਼ਾਸ ਪੰਜੀਰੀ ਬੱਚਾ ਪੈਦਾ ਹੋਣ ਵੇਲੇ ਜੱਚਾ ਨੂੰ ਦਿੱਤੀ ਜਾਂਦੀ ਹੈ। ਇੱਕ ਵੈਦ ਹੋਣ ਕਰਕੇ ਮੈਨੂੰ ਤਰਾਂ ਤਰਾਂ ਦੀਆਂ ਪੰਜੀਰੀਆਂ ਬਾਰੇ ਗਿਆਨ ਹੈ। ਕਿਉਂਕਿ ਇਹ ਵੈਦਿਕ ਦਾ ਇੱਕ ਖਾਸ ਹਿੱਸਾ ਹੈ। ਭਾਵੇਂ ਅੱਜਕਲ ਬਿਨਾ ਮਿਹਨਤ ਪੈਸਾ ਕਮਾਉਣ ਦਾ ਲਾਲਚ ਇੰਨਾ ਭਾਰੂ ਹੈ ਕਿ ਬਹੁਤ ਹੀ ਘੱਟ ਵੈਦ ਮਿਲਦੇ ਜਿਹੜੇ ਪੰਜੀਰੀ ਤਿਆਰ ਕਰਦੇ ਨੇ। ਕਿਉਂਕਿ ਇਸ ਵਿੱਚ ਪੈਸਾ ਤਾਂ ਕੋਈ ਬਣਦਾ ਨਹੀਂ। ਬਲਕਿ ਮਿਹਨਤ ਬਹੁਤ ਜਿਆਦਾ ਹੈ। ਮੇਰੇ ਇਲਾਕੇ ਦੇ ਲੋਕ ਸਾਡੇ ਬਾਰੇ ਜਾਣਦੇ ਹੋਣ ਕਰਕੇ, ਮੈਨੂੰ ਕੈਨੇਡਾ ਆਉਣ ਤੋਂ ਪਹਿਲਾਂ ਰੋਜ ਦਿਨ ਵਿਚ ਚਾਰ ਪੰਜ ਲੋਕਾਂ ਲਈ ਪੰਜੀਰੀ ਤਿਆਰ ਕਰਨੀ ਪੈਂਦੀ ਸੀ। ਕਿਉਂਕਿ ਇਹ ਵੀ ਇਕ ਕਲਾ ਹੈ। ਥੋੜਾ ਜਿਹਾ ਕੱਚਾ ਪੱਕਾ ਵੱਧ ਘੱਟ ਹੋਇਆ ਨਹੀਂ ਕਿ ਸਾਰਾ ਸਵਾਦ ਤੇ ਪੈਸਾ ਮਿੱਟੀ ਹੋ ਜਾਂਦਾ ਹੈ।
ਆਓ ਦੱਸੀਏ ਕਿ ਪੰਜੀਰੀ ਆਪਣੇ ਸਮਾਜ ਵਿਚ ਕਿੰਨੇ ਤਰਾਂ ਦੀ ਬਣਦੀ ਹੈ।
1ਆਮ ਪੰਜੀਰੀ, ਜਿਹੜੀ ਹਰ ਘਰ ਵਿੱਚ ਬੱਚਿਆਂ ਲਈ ਸੁਆਣੀਆਂ ਆਮ ਤਿਆਰ ਕਰਦੀਆਂ ਹਨ।
2 ਮਾਈਂਏ ਦੀ ਪੰਜੀਰੀ, ਜਿਹੜੀ ਨਵੇਂ ਮੁੰਡੇ ਕੁੜੀ ਦੇ ਵਿਆਹ ਤੋਂ ਪਹਿਲਾਂ ਉਸਦੇ ਨਾਨਕੇ ਤਕਰੀਬਨ ਸਵਾ ਮਹੀਨਾ ਪਹਿਲਾਂ ਤਿਆਰ ਕਰਕੇ ਭੇਜਦੇ ਸੀ। ਅੱਜ ਇਹ ਰਿਵਾਜ ਅਲੋਪ ਹੁੰਦਾ ਜਾ ਰਿਹਾ। ਸਾਡੇ ਮਾਲਵੇ ਵਿਚ ਹਾਲੇ ਕਾਇਮ ਹੈ।
3,ਜੱਚਾ ਲਈ ਪੰਜੀਰੀ, ਇਹ ਬੱਚਾ ਹੋਣ ਤੋਂ ਸਵਾ ਮਹੀਨਾ ਬਾਅਦ ਮਾਂ ਨੂੰ ਦਿੱਤੀ ਜਾਂਦੀ ਹੈ। ਤਾਂ ਕਿ ਜਣੇਪੇ ਕਾਰਨ ਉਸਦੀ ਹੋਈ ਕਮਜੋਰੀ ਦੀ ਭਰਪਾਈ ਕੀਤੀ ਜਾ ਸਕੇ। ਤੇ ਬੱਚੇ ਨੂੰ ਵੀ ਉਹ ਪੌਸ਼ਟਿਕ ਦੁੱਧ ਪਿਆ ਸਕੇ।
4/ਖ਼ਸਖ਼ਸ ਪਾਕ, ਇਹ ਸਾਹ ਦਮੇ ਤੇ ਟੀਬੀ ਦੇ ਰੋਗੀਆਂ ਲਈ ਤਿਆਰ ਕੀਤੀ ਜਾਂਦੀ ਹੈ। ਇਸ ਵਿਚ ਬਹੁਤ ਸਾਰੇ ਕੀਮਤੀ ਸਮਾਂਨ ਦੇ ਨਾਲ ਕੇਸਰ ਤੱਕ ਪੈਂਦਾ ਹੈ। ਪਰ ਇਸ ਵਿਚ ਆਟੇ ਦਾ ਇਸਤੇਮਾਲ ਬਿਲਕੁਲ ਨਹੀਂ ਹੁੰਦਾ। ਇਹ ਤਾਕਤ ਲਈ ਸਰਦੀਆਂ ਦਾ ਸਭ ਤੋਂ ਸ਼ਾਨਦਾਰ ਨੁਸਖਾ ਹੈ। ਇਹ ਖਾਉਗੇ ਤਾਂ ਚਿਹਰੇ ਦੀ gilow ਆਖਿਰ ਤੱਕ ਕਾਇਮ ਰਹੇਗੀ।
5, ਗੋਡਿਆਂ, ਕਮਰ ਦਰਦ ਤੇ ਜੋੜਾਂ ਦੇ ਦਰਦ ਲਈ ਪੰਜੀਰੀ
6, ਬਦਾਮ ਪਾਕ। ਚੰਗੀ ਸਿਹਤ ਲਈ।
7, ਸਿਰ ਦਰਦ ਲਈ
8, ਸੁਪਾਰੀ ਪਾਕ। ਔਰਤਾਂ ਦੀਆਂ ਕੁਛ ਖਾਸ ਬਿਮਾਰੀਆਂ ਲਈ।
ਹੋਰ ਵੀ ਕੋਈ ਬੇਧਿਆਨੇ ਵਿਚ ਛੁੱਟ ਗਈ ਹੋਵੇ ਤਾਂ ਬਾਅਦ ਵਿੱਚ ਬਿਆਨ ਕਰਾਂਗਾ।
ਨੋਟ::- ਕਈ ਲੋਕ ਕਹਿ ਦਿੰਦੇ ਹਨ ਕਿ ਬਣਾਉਣ ਦੇ ਨੁਕਤੇ ਵੀ ਲਿਖ ਦਿਓ। ਮੇਰਾ। ਖੁਦ ਦਾ ਮੰਨਣਾ ਹੈ, ਕਿ ਇਸ ਤਰਾਂ ਲਿਖਣ ਨਾਲ ਕੋਈ ਫਾਇਦਾ ਨਹੀਂ। ਜੇਕਰ ਕਿਸੇ ਨੇ ਬਣਾਉਣੀ ਹੋਵੇ ਤਾਂ ਵ੍ਹਟਸਐਪ ਤੇ ਮੈਸਜ ਕਰਕੇ ਸਮਾਂਨ ਵਗੈਰਾ ਲਿਖਵਾ ਸਕਦਾ ਤੇ ਬਣਾਉਣ ਦਾ ਤਰੀਕਾ ਪੁੱਛ ਸਕਦਾ। ਪਰ ਜੇਕਰ ਨੇੜੇ ਹੋ ਤਾਂ ਇਹ ਵੈਦ ਦੀ ਦੇਖ ਰੇਖ ਹੇਠ ਹੀ ਬਣਾਉਗੇ ਤਾਂ ਬਹੁਤ ਜਿਆਦਾ ਵਧੀਆ ਰਹੇਗਾ।
ਵੈਦ ਬਲਵਿੰਦਰ ਸਿੰਘ ਢਿੱਲੋਂ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly