ਵੈਦ ਬਲਵਿੰਦਰ ਸਿੰਘ ਢਿੱਲੋਂ
(ਸਮਾਜ ਵੀਕਲੀ) ਜਨਤਾ ਦੀ ਬਹੁਤ ਜ਼ਿਆਦਾ ਮੈਸਜ ਆਉਣ ਕਰਕੇ ਸਾਹ ਦਮੇ ਵਾਲੀ ਪੰਜੀਰੀ(ਖ਼ਸਖ਼ਸ ਪਾਕ) ਦਾ ਸਮਾਂਨ ਤੇ ਬਣਾਉਣ ਦਾ ਤਰੀਕਾ ਪੇਸ਼ ਕਰਦੇ ਹਾਂ
ਬਸ ਇਹ ਖਿਆਲ ਰੱਖਣਾ ਕਿ ਪੰਜਾਬ ਦੇ ਮੌਸਮ ਅਨੁਸਾਰ ਇਹ ਅੱਧ ਨਵੰਬਰ ਤੋਂ ਅੱਧ ਫਰਵਰੀ ਤੱਕ ਹੀ ਖ਼ਾ ਸਕਦੇ ਹੋ।
ਖ਼ਸਖ਼ਸ ਪਾਕ ਅੱਧਾ ਕਿਲੋ ਦੇ ਹਿਸਾਬ ਨਾਲ
ਦੇਸੀ ਘਿਓ ਅੱਧਾ ਕਿਲੋ
ਖੋਆ ਅੱਧਾ ਕਿਲੋ
ਦੇਸੀ ਖੰਡ ਇੱਕ ਕਿਲੋ
ਬਦਾਮ ਗਿਰੀ ਗੁਰ ਬਂੰਦੀ 150gm
ਖ਼ਸਖ਼ਸ 150gm
ਮਗ਼ਜ਼ ਖੀਰਾ 150gm
ਮਗਜ਼ ਤਰਬੂਜ਼ 150gm
ਛੋਟੀ ਇਲੈਚੀ ਦਾ ਦਾਣਾ, ਲੌਂਗ, ਸੁੰਢ, ਮਘਾੰਂ, ਜੈਫਲ, ਜਾਵਤਰੀ, ਨਾਗ ਕੇਸਰ, ਤੇਜ ਪੱਤਰ, ਕਾਲੀ ਮਿਰਚ, ਦਾਲ ਚੀਨੀ
ਇਹ ਸਭ ਚੀਜ਼ਾਂ ਦਸ ਦਸ ਗ੍ਰਾਮ ਪੈਣੀਆਂ ਨੇ
ਇਹ ਸਮਾਂਨ ਲਿਆ ਕੇ, ਬਣਾਉਣ ਲਈ ਮੈਨੂੰ ਪੁੱਛਣਾ ਪੈਣਾ।
ਮੈਂ ਭਾਵੇਂ ਬਣਾਉਣ ਦਾ ਤਰੀਕਾ ਕਿੰਨਾ ਵੀ ਲਿਖ ਦੇਵਾਂ
ਫਿਰ ਵੀ ਗਲਤੀ ਹੋ ਜਾਣੀ ਤੇ ਸਭ ਖਰਾਬ ਹੋ ਜਾਣਾ।
ਵੈਸੇ ਮੈਂ ਲਿਖ ਦਿੰਦਾ ਹਾਂ
ਪਹਿਲਾਂ ਤਾਂ ਬਦਾਮ ਗਰਮ ਪਾਣੀ ਵਿਚ ਭਿਉਂ ਕੇ ਉਹਨਾਂ ਦਾ ਛਿਲਕਾ ਲਾਹੁਣਾ ਹੈ।
ਫਿਰ ਖ਼ਸਖ਼ਸ ਦੀ ਸੁੱਕੀ ਦੀ ਹੀ ਕੁਟਾਈ ਕਰਨੀ ਹੈ। ਇੰਨੀ ਕਰਨੀ ਹੈ ਕਿ ਕੋਈ ਦਾਣਾ ਸਾਬਿਤ ਨਾ ਬਚੇ ਤੇ ਖ਼ਸਖ਼ਸ ਬਿਲਕੁਲ ਮਲਾਈ ਬਣ ਜਾਵੇ।
ਫਿਰ ਖ਼ਸਖ਼ਸ ਵਿਚ ਹੀ ਦੋਹਵੇਂ ਮਗਜ਼, ਤੇ ਛਿਲਕਾ ਉਤਰੇ ਬਦਾਮ ਕੁੱਟ ਦੇਣੇ ਨੇ।
ਸੁੱਕੀਆਂ ਇੱਕ ਇੱਕ ਤੋਲਾ ਵਾਲੀਆਂ ਚੀਜ਼ਾਂ ਅਲੱਗ ਕੁੱਟਣੀਆਂ ਨੇ।
ਫਿਰ ਕੜਾਹੀ ਵਿੱਚ ਘਿਓ ਪਾਂ ਕੇ, ਪਹਿਲਾਂ ਖਖਸ,ਮਗਜ਼ ਬਦਾਮ ਵਾਲਾ ਮਿਸ਼ਰਨ ਭੁੰਨੰਨਾ, ਜਦ ਖੁਸ਼ਬੂ ਛੱਡ ਦੇਵੇ, ਫਿਰ ਖੋਆ ਭੁੰਨਣਾ ਹੈ। ਜਦ ਖੋਆ ਘਿਓ ਛੱਡ ਦੇਵੇ ਤਾਂ ਥੱਲੇ ਉਤਾਰ ਕੇ ਸੁੱਕੀਆਂ ਦਸ ਚੀਜ਼ਾਂ ਦਾ ਮਿਸ਼ਰਨ ਇਸ ਵਿਚ ਮਿਲਾ ਦੇਣਾ ਹੈ।
ਫਿਰ ਇਸ ਵਿਚ ਖੰਡ ਰਲਾ ਦੇਣੀ ਹੈ।
ਸਵੇਰੇ ਖਾਲੀ ਪੇਟ ਅਤੇ ਸ਼ਾਮ ਚਾਰ ਵਜੇ ਇੱਕ ਵਿਆਸਕ ਬੰਦੇ ਲਈ ਇਸਦੀ ਖੁਰਾਕ ਪੰਜਾਹ ਗ੍ਰਾਮ ਚਾਹ ਨਾਲ ਲੈਣੀ ਹੈ।
ਪੁਰਾਣੇ ਤੋਂ ਪੁਰਾਣੇ ਨਜਲਾ ਜੁਕਾਮ ਤੇ ਇੱਥੋਂ ਤੱਕ ਟੀਬੀ ਵੀ ਇਹ ਖ਼ਸਖ਼ਸ ਪਾਕ ਨਹੀਂ ਛੱਡਦਾ
ਬਾਕੀ ਕੋਈ ਜਰੂਰਤ ਹੋਵੇ ਤਾਂ ਫੋਨ ਕਰ ਸਕਦੇ ਹੋ।
ਵੈਦ ਬਲਵਿੰਦਰ ਸਿੰਘ ਢਿੱਲੋਂ
ਵਿੰਨੀਪੈਗ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly