(ਸਮਾਜ ਵੀਕਲੀ)
ਹਰ ਪਾਸੇ, ਹਰ ਮੈਦਾਨ ‘ਚ ਛਾਏ ਰਹਿਣ ਪੰਜਾਬੀ,
ਜ਼ੀਰੋ ਤੋਂ ਹੀਰੋ ਬਣਦੇ, ਟੌਅਰ ਹੁੰਦੀ ਨਵਾਬੀ।
ਸਿਹਤ ਵਡ-ਮੁੱਲਾ ਧਨ ਹੈ, ਇਹੀ ਉਹਨਾਂ ਦੀ ਕਾਮਯਾਬੀ,
ਰਲ-ਮਿਲ ਸਹਿਯੋਗ ਨਾਲ ਖੇਡਣ, ਕਦੀ ਹੁੰਦੀ ਨ੍ਹੀਂ ਖਰਾਬੀ।
ਸਿਆਸਤਦਾਨਾਂ ਤੋਂ ਉੱਪਰ ਇਹਨਾਂ ਦਾ ਦਰਜਾ,
ਝੱਲਦੇ ਆਪਣੇ ਦਮ ਤੇ, ਸਾਰਾ ਹਰਜਾ-ਮਰਜਾ।
ਹਰ ਦੇਸ਼ ਫੱਖਰ ਕਰਦਾ, ਇਹਨਾਂ ਨੂੰ ਆਪਣੇ ਨਾਲ ਜੋੜ ਕੇ,
ਜੀਅ-ਜਾਨ ਨਾਲ ਖੇਡਦੇ, ਮੁਖ ਨ੍ਹੀਂ ਮੋੜਦੇ।
ਕਈ ਮਿੱਤਰ ਸੁਝਾਅ ਦਿੰਦੇ,ਕੋਹਲੀ ਤੇ ਰੋਹਿਤ ਨੂੰ ਲੈਣਾ ਚਾਹੀਦਾ ਸੰਨਿਆਸ,
ਪਰ ਉਹਨਾਂ ਦੀ ਵਡਮੁੱਲੀ ਅਗਵਾਈ, ਨ੍ਹੀਂ ਕਰਦੀ ਨਿਰਾਸ।
ਪੂਰੀ ਦੁਨੀਆ ਚ ਜ਼ੋਰ ਵਾਲੀਆਂ, ਖੇਡਾਂ ‘ਚ ਪੰਜਾਬੀਆਂ ਦੀ ਝੰਡੀ,
ਜ਼ਾਬਤੇ ‘ਚ ਨਾ ਕੋਈ ਸਾਨੀ, ਕਰਦੇ ਨਾ ਕੋਈ ਬਦਰੰਗੀ।
ਭਾਰਤੀ ਟੀਮ ਦੀ ਲਗਾਤਾਰ, ਜਿੱਤ ਦਾ ਸਿਹਰਾ ਇਹਨਾਂ ਦੇ ਸਿਰ ਤੇ,
ਖੁਸ਼-ਮਿਜਾਜ ਹਰ ਵੇਲੇ, ਨੀਵੇਂ ਹੋ ਕੇ ਸਭ ਨੂੰ ਹਰ ਦੇ।
ਇਨਸਾਨੀਅਤ ਦੇ ਮੁਜਸਮੇ, ਚਿਹਰਿਆਂ ਤੇ ਚਮਕੇ ਨੂਰ,
ਜਿਨਾਂ ਨਾਲ ਲਾਉਂਦੇ ਯਾਰੀਆਂ, ਕਦੇ ਨਾ ਜਾਂਦੇ ਉਹਨਾਂ ਤੋਂ ਦੂਰ।
ਕਮੈਂਟੇਟਰ ਨਵਜੋਤ ਸਿੱਧੂ, ਭੱਜੀ, ਪਦਮਜੀਤ ਸਹਿਰਾਵਤ ਵੀ ਪੰਜਾਬੀ,
ਸਿਆਸਤ ਅਤੇ ਕ੍ਰਿਕਟ ਦੇ ਤਿੰਨੋ ਭਾਗੀ।
ਵਧੀਆ ਮਨੋਰੰਜਨ ਦੇ, ਚੌਕੇ-ਛਿੱਕੇ ਲਾ ਕੇ ਵੱਡੇ ਹਿਸਾਬੀ,
ਇੱਕ ਖੇਤਰ ਛੱਡ ਕੇ, ਹੋਰ ਕਈ ਖੇਤਰਾਂ ਚ ਪਾਉਣ ਕਾਮਯਾਬੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639