ਅਹਮਦੀਆ ਮੁਸਲਿਮ ਜਮਾਤ ਵੱਲੋਂ ਬਾਦੋਵਾਲ, ਵਿਖੇ ਸਲਾਨਾ ਮੁਕਾਬਲੇ ਕਰਵਾਏ ਗਏ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )
 ਅਹਮਦੀਆ ਮੁਸਲਿਮ ਜਮਾਤ ਕਾਦੀਆਨ, ਜ਼ਿਲ੍ਹਾ ਗੁਰਦਾਸਪੁਰ ਦੇ ਸਹਿਯੋਗ  ਨਾਲ ਬਾਦੋਵਾਲ ਵਿੱਚ ਸਲਾਨਾ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਈ ਮੁਸਲਮਾਨ ਭਾਈਚਾਰੇ ਦੇ ਮੈਂਬਰ ਹਿੱਸਾ ਲੈਣ ਆਏ। ਅਹਮਦੀਆ ਜਮਾਤ ਦੀ ਸਹਾਇਕ ਸੰਸਥਾ, ਮਜਲਿਸ ਅੰਸਾਰੁੱਲਾਹ (ਜਿਸ ਦਾ ਅਰਥ ਹੈ ਮਦਦਗਾਰ), ਭਾਰਤ ਦੇ ਹਰ ਜ਼ਿਲ੍ਹੇ ਵਿੱਚ ਸਲਾਨਾ ਮੁਕਾਬਲਿਆਂ ਦਾ ਆਯੋਜਨ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਬਾਦੋਵਾਲ ਵਿੱਚ ਇਹ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਜ਼ੁਰਗਾਂ ਨੇ ਖੇਡਾਂ ਅਤੇ ਧਾਰਮਿਕ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਇਸ ਮੌਕੇ ‘ਤੇ ਕਾਦੀਆਨ, ਜ਼ਿਲ੍ਹਾ ਗੁਰਦਾਸਪੁਰ ਤੋਂ ਮੌਲਵੀ ਅਬਦੁਲ ਮੋਮਿਨ ਰਾਸ਼ਿਦ ਅਤੇ ਤਾਹਿਰ ਚੀਮਾ ਵਿਸ਼ੇਸ਼ ਤੌਰ ‘ਤੇ ਸਮਾਰੋਹ ਵਿੱਚ ਸ਼ਮੂਲਤ ਕਰਨ ਲਈ ਪਹੁੰਚੇ ਸਨ। ਮੁਕਾਬਲਿਆਂ ਦੀ ਸਮਾਪਤੀ  ‘ਤੇ, ਜਿਹੜੇ ਵਿਜੇਤਾ ਰਹੇ ਉਨ੍ਹਾਂ ਨੂੰ ਇਨਾਮ ਦਿੱਤੇ ਗਏ।
ਸਮਾਰੋਹ ਦੇ ਪ੍ਰਧਾਨ ਮੌਲਵੀ ਅਬਦੁਲ ਮੋਮਿਨ ਰਾਸ਼ਿਦ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਮਜਲਿਸ ਅੰਸਾਰੁੱਲਾਹ ਅਹਮਦੀਆ ਮੁਸਲਿਮ ਭਾਈਚਾਰੇ ਵਿੱਚ ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਂਉਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਬਜ਼ੁਰਗ ਪੁਰਸ਼ ਮੈਂਬਰ ਭਾਈਚਾਰੇ ਦੇ ਜੀਵਨ ਵਿੱਚ ਸਰਗਰਮ ਭਾਗੀਦਾਰ ਬਣੇ ਰਹਿਣ ਅਤੇ ਉਨ੍ਹਾਂ ਦੇ ਗਿਆਨ ਅਤੇ ਤਜਰਬੇ ਦਾ ਫ਼ਾਇਦਾ ਸਮਾਜ ਨੂੰ ਮਿਲੇ। ਮਜਲਿਸ ਅੰਸਾਰੁੱਲਾਹ ਦੀਆਂ ਵੱਖ-ਵੱਖ ਸਰਗਰਮੀਆਂ ਭਾਈਚਾਰੇ ਦੇ ਆਧਿਆਤਮਿਕ ਜੀਵਨ ਅਤੇ ਸਮਾਜਿਕ ਏਕਤਾ ਨੂੰ ਬਣਾਈ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ। ਇਸ ਦੇ ਨਾਲ ਹੀ, ਇਹ ਸੰਸਥਾ ਆਪਣੇ ਪਰਉਪਕਾਰੀ ਅਤੇ ਮਨੁੱਖਤਾ ਸੇਵਾ ਦੇ ਯਤਨਾਂ ਰਾਹੀਂ ਵਿਆਪਕ ਸਮਾਜ ਵਿੱਚ ਵੀ ਯੋਗਦਾਨ ਪਾਉਂਦੀ ਹੈ।”
ਇਸ ਮੌਕੇ ‘ਤੇ ਹੋਰ ਮੁੱਖ ਮਹਿਮਾਨਾਂ ਵਿੱਚ ਅਬਦੁਲ ਹੈਈ, ਸ਼ੇਖ ਮੰਨਾਨ, ਅਦਨਾਨ ਅਹਿਮਦ ਸਿਦਿਕੀ, ਅਤੇ ਜਾਵੇਦ ਇਕਬਾਲ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ ਬਾਣ
Next articleਬੇਗਮਪੁਰਾ ਟਾਈਗਰ ਫੋਰਸ ਵੱਲੋਂ ਦਲੇਰ ਅਤੇ ਨਿਡਰ ਪੀਸੀਆਰ ਇੰਚਾਰਜ ਸ਼ੁਬਾਸ਼ ਭਗਤ ਸਨਮਾਨਿਤ : ਬੀਰਪਾਲ, ਹੈਪੀ, ਸ਼ਤੀਸ਼