ਨਵਾਂ ਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਸਾਹਿਬਾਨ ਨੂੰ ਭਗਤ ਹੀ ਕਹਿਣ ਸਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਹੈ, ਉਸ ਸਬੰਧੀ ਵਿਚਾਰ ਚਰਚਾ ਕਰਨ ਲਈ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨਵਾਂ ਸ਼ਹਿਰ ਵਿਖੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਜਥੇਬੰਦੀਆਂ ਅਤੇ ਸੰਗਤਾਂ ਨੇ ਭਾਗ ਲਿਆ।
ਇਸ ਮੌਕੇ ਤੇ ਗਿਆਨੀ ਸੇਵਾ ਸਿੰਘ ਹੈੱਡ ਗ੍ਰੰਥੀ ਗੁਰੂ ਘਰ, ਸਾਂਈਂ ਪੱਪਲ ਸ਼ਾਹ ਜੀ ਪ੍ਰਧਾਨ ਸੂਫ਼ੀ ਦਰਗਾਹ ਕਮੇਟੀ ਪੰਜਾਬ, ਸੱਤ ਪਾਲ ਸਾਹਲੋਂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ, ਨਿੱਕੂ ਰਾਮ ਜਨਾਗਲ, ਸਤੀਸ਼ ਕੁਮਾਰ, ਰੋਸ਼ਨ ਛੋਕਰਾਂ, ਰਮਨ ਕੁਮਾਰ ਮਾਨ, ਸੁਖਦੇਵ ਕੁਮਾਰ ਟਾਈਗਰ ਫੋਰਸ, ਅਤੇ ਗਿਆਨੀ ਗੁਰਦੀਪ ਸਿੰਘ ਉੜਾਪੜ ਆਦਿ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਸਾਰੇ ਬੁਲਾਰਿਆਂ ਨੇ ਇਸ ਪੱਤਰ ਦਾ ਖੰਡਣ ਕਰਦੇ ਹੋਏ, ਇਸ ਨੂੰ ਸਮਾਜ ਵਿਰੋਧੀ ਐਲਾਨਦਿਆਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਪਹਿਲਾਂ ਵੀ ਸਾਡੇ ਗੁਰੂ ਸਨ, ਹੁਣ ਵੀ ਸਾਡੇ ਗੁਰੂ ਹਨ ਤੇ ਅਗਾਂਹ ਵੀ ਸਾਡੇ ਗੁਰੂ ਰਹਿਣਗੇ। ਬੁਲਾਰਿਆਂ ਨੇ ਕਿਹਾ ਕਿ ਸਿੱਖ ਧਰਮ ਦੇ ਕੁੱਝ ਠੇਕੇਦਾਰ ਸਾਡੇ ਸਮਾਜ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦੇ ਯਤਨ ਕਰ ਰਹੇ ਹਨ ਜਿਸ ਵਿੱਚ ਸਾਡੇ ਗੁਰੂ, ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦਰਜ਼ ਹੈ। ਰਵਿਦਾਸੀਆ ਸਮਾਜ ਦੀ ਧਾਰਮਿਕ ਆਸਥਾ ਵਿੱਚ ਕਿਸੇ ਨੂੰ ਵੀ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਜੇਕਰ ਕਿਸੇ ਨੇ ਅਜਿਹੀ ਹਰਕਤ ਕੀਤੀ ਤਾਂ ਉਸ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਰਵਿਦਾਸੀਆ ਸਮਾਜ ਮਜਬੂਰ ਹੋਵਾਗਾ। ਸਭਨਾਂ ਨੂੰ ਹੱਕ ਹੈ ਕਿ ਉਹ ਕਿਸੇ ਵੀ ਧਰਮ ਨੂੰ ਗ੍ਰਹਿਣ ਕਰਨ ਅਤੇ ਕਿਸੇ ਵੀ ਗੁਰੂ ਮਹਾਰਾਜ ਨੂੰ ਮੰਨਣ।
ਇਸ ਮੀਟਿੰਗ ਵਿੱਚ ਸਰਵ ਸ੍ਰੀ ਪਰਮਜੀਤ ਮਹਾਲੋਂ, ਮਹਿੰਦਰ ਸੂਦ ਵਿਰਕ, ਪਿਰਥੀ ਚੰਦ ਕੌਸਲਰ, ਰਮਨ ਦੀਪ ਲੱਧੜ, ਯੋਗਰਾਜ ਜੋਗੀ, ਜਨਕ ਰਾਹੋਂ, ਸੋਨੀ ਪ੍ਰਧਾਨ, ਬਲਵੀਰ ਰੱਤੂ ਸਲੋਹ, ਰੇਸ਼ਮ ਸਿੰਘ ਐਡਵੋਕੇਟ, ਵਾਸਦੇਵ ਪ੍ਰਦੇਸੀ, ਅਰੁਣ ਬਾਲੀ, ਯੋਗੇਸ਼, ਅਮਨ ਸਹੋਤਾ, ਲਾਲ ਚੰਦ ਲਾਲੀ, ਦਰਸ਼ਨ ਰਾਮ ਪੱਲੀ, ਸੰਦੀਪ ਸਹਿਜਲ, ਸੱਤ ਪਾਲ ਬਾਲੀ, ਸੰਦੀਪ ਕਲੇਰ, ਪਵਨ ਬਾਲੀ, ਮਨਪ੍ਰੀਤ, ਗਗਨਦੀਪ, ਸਰਬਜੀਤ ਰਾਹੋਂ, ਸੱਤਿਆ ਦੇਵੀ ਬਾਲੀ, ਸੁਰਿੰਦਰ ਕੌਰ, ਰਾਣੋਂ, ਬਿਮਲਾ ਦੇਵੀ ਆਦਿ ਇੱਕ ਸੌ ਦੇ ਕਰੀਬ ਰਵਿਦਾਸੀਆਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly