ਸਾਹਿਤ ਅਕੈਡਮੀ ਦਿੱਲੀ ਵੱਲੋਂ ਮੋਗਾ ਵਿਖੇ ਸਮਾਗਮ ਅੱਜ – ਬੂਟਾ ਸਿੰਘ ਚੌਹਾਨ

ਬੂਟਾ ਸਿੰਘ ਚੌਹਾਨ
ਮੋਗਾ,(ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਭਾਰਤੀ ਸਾਹਿਤ ਅਕੈਡਮੀ ਦਿੱਲੀ  ਵੱਲੋਂ ‘ ਯੁਵਾ ਸਾਹਿਤੀ ‘ ਪ੍ਰੋਗਰਾਮ 6 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਫਰੀਡਮ ਫਾਈਟਰ ਭਵਨ, ਸਾਹਮਣੇ ਬੱਸ ਸਟੈਂਡ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੇ ਇਸ ਪ੍ਰੋਗਰਾਮ ਵਿਚ ਹਰਵਿੰਦਰ ਸਿੰਘ ਰੋਡੇ ਅਤੇ ਅਲਫਾਜ਼ ਆਪਣੀਆਂ ਕਹਾਣੀਆਂ ਪੜ੍ਹਨਗੇ। ਅਮਨਦੀਪ ਕੌਰ ਅਤੇ ਪਰਮਿੰਦਰ ਕੌਰ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ। ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਉਸਾਰੂ ਬਹਿਸ ਵੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿੱਖਿਆ ਦੇ ਸਤਿਕਾਰਯੋਗ ਸ਼ਿਲਪਕਾਰ ਸਾਡੇ ਅਧਿਆਪਕ
Next articleਪੰਜਾਬੀ ਸਾਹਿਤ ਸਭਾ, ਖਰੜ ਵੱਲੋਂ ਰੋਮੀ ਘੜਾਮਾਂ ਨਾਲ਼ ਰੂਬਰੂ ਅੱਜ