HOME ਮਾਛੀਵਾੜਾ ਰੋਡ ਤੋਂ ਫਿਲੌਰ ਰੋਡ ਤੱਕ ਖਸਤਾਹਾਲ ਸੜਕ ਨੂੰ ਠੀਕ ਕਰਕੇ ਰਾਹਤ...

ਮਾਛੀਵਾੜਾ ਰੋਡ ਤੋਂ ਫਿਲੌਰ ਰੋਡ ਤੱਕ ਖਸਤਾਹਾਲ ਸੜਕ ਨੂੰ ਠੀਕ ਕਰਕੇ ਰਾਹਤ ਦਿਵਾਈ ਜਾਵੇ – ਕੌਂਸਲਰ ਨਵਜੋਤ ਕੌਰ ਭਾਰਤੀ

1
ਕੌਂਸਲਰ ਨਵਜੋਤ ਕੌਰ ਭਾਰਤੀ

ਰਾਹੋਂ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਨਗਰ ਕੌਂਸਲ ਰਾਹੋਂ ਦੀ ਮਿਊਂਸੀਪਲ ਕੌਂਸਲਰ ਨਵਜੋਤ ਕੌਰ ਭਾਰਤੀ ਨੇ ਦੱਸਿਆ ਕਿ ਅੱਡਾ ਮਾਛੀਵਾੜਾ ਰੋਡ ਰਾਹੋਂ ਤੋਂ ਫਿਲੌਰ ਰੋਡ ਤੱਕ ਸੜਕ ਦੀ ਹਾਲਤ ਬਹੁਤ ਖਸਤਾ ਹੈ। ਇਸ ਸੜਕ ਉਪਰੋਂ ਬਹੁਤ ਵੱਡੀ ਪੱਧਰ ਤੇ ਆਵਾਜਾਈ ਲੰਘਦੀ ਹੈ। ਇਸ ਸੜਕ ਉੱਤੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਮੰਦਰ ਬਾਬਾ ਵਿਸ਼ਵਕਰਮਾ ਜੀ ਅਤੇ ਦਰਬਾਰ ਬਾਬਾ ਕੁੱਲੇ ਵਾਲਾ ਜੀ ਧਰਮ ਅਸਥਾਨ ਵੀ ਹਨ। ਇਸ ਸੜਕ ਵਿੱਚ ਥਾਂ ਥਾਂ ਟੋਏ ਪਏ ਹੋਏ ਹਨ ਅਤੇ ਦਰਬਾਰ ਬਾਬਾ ਕੁੱਲੇਵਾਲਾ ਦੇ ਨਜ਼ਦੀਕ ਮੋੜ ਤੋਂ ਸੜਕ ਦਾ ਕਾਫ਼ੀ ਹਿੱਸਾ ਬਹੁਤ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ। ਜਿਸ ਕਾਰਨ ਇੱਥੋਂ ਵੱਡੀ ਪੱਧਰ ਤੇ ਹੋ ਰਹੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਹਰ ਵੇਲੇ ਦੁਰਘਟਨਾ ਰਾਹੀਂ ਜਾਨੀ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਜਨ ਹਿੱਤ ਬੇਨਤੀ ਕਰਦਿਆਂ ਪੁਰਜ਼ੋਰ ਮੰਗ ਕੀਤੀ ਕਿ ਇਸ ਸੜਕ ਦੀ ਮੁਰੰਮਤ/ਨਵ-ਉਸਾਰੀ ਕਰਵਾਉਂਦੇ ਹੋਏ ਅਤੇ ਇਸ ਵੱਡੀ ਸਮੱਸਿਆ ਤੋਂ ਰਾਹਤ ਪ੍ਰਦਾਨ ਕਰਵਾਈ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਸੀਂ ਤੁਹਾਨੂੰ ਦਿਖਾਵਾਂਗੇ ਕਿ ਫਰਜ਼ੀ ਮੁਕਾਬਲਾ ਕਿਵੇਂ ਹੁੰਦਾ ਹੈ… ਲਾਰੈਂਸ ਗੈਂਗ ਦੇ ਮੈਂਬਰ ਨੇ ਪੁਲਿਸ ਨੂੰ ਦਿੱਤੀ ਖੁੱਲ੍ਹੀ ਧਮਕੀ
Next articleਆਈ.ਟੀ.ਆਈ. ਨਵਾਂਸ਼ਹਿਰ ਵਿਖੇ ਕਈ ਟ੍ਰੇਡਾਂ ‘ਚ 30 ਸਤੰਬਰ ਤੱਕ ਦਾਖ਼ਲਾ ਜਾਰੀ