HOME ਬ੍ਰਹਮਚਾਰੀ ਮੰਦਰ ਤੋਂ ਸੋਨੀ ਗੈਸ ਏਜੰਸੀ ਤੱਕ 81 ਲੱਖ ਰੁਪਏ ਦੀ ਲਾਗਤ...

ਬ੍ਰਹਮਚਾਰੀ ਮੰਦਰ ਤੋਂ ਸੋਨੀ ਗੈਸ ਏਜੰਸੀ ਤੱਕ 81 ਲੱਖ ਰੁਪਏ ਦੀ ਲਾਗਤ ਨਾਲ ਬਣੀ ਕੰਕਰੀਟ ਸੜਕ ਤਿਆਰ, ਲੋਕਾਂ ਨੇ ਵਿਧਾਇਕ ਸੰਤੋਸ਼ ਕਟਾਰੀਆ ਦਾ ਕੀਤਾ ਧੰਨਵਾਦ।

25
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਬ੍ਰਹਮਚਾਰੀ ਮੰਦਰ ਤੋਂ ਲੈ ਕੇ ਸੋਨੀ ਗੈਸ ਏਜੰਸੀ ਤੱਕ 81 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਕੰਕਰੀਟ ਵਾਲੀ ਸੜਕ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਸੜਕ ਦੇ ਤਿਆਰ ਹੋਣ ਨਾਲ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ ਅਤੇ ਲੋਕਾਂ ਨੂੰ ਲੰਬੇ ਸਮੇਂ ਤੋਂ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ।ਇਸ ਮੌਕੇ ਤੇ  ਹਲਕਾ ਬਲਾਕ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਐਸਸੀ ਵਿੰਗ ਦੇ ਹਲਕਾ ਬਲਾਕ  ਪ੍ਰਧਾਨ ਕੁਲਦੀਪ ਸਿੰਘ , ਪਾਖਰ  ਸੈਣੀ ਬਾਗ  ਸੈਣੀ ,ਆਮ ਆਦਮੀ ਪਾਰਟੀ ਬਲਾਚੌਰ ਤੋਂ ਬਲਾਕ ਕੋਆਰਡੀਨੇਟਰ ਅਨਿਲ ਨਾਹਰ , ਜੋਗਿੰਦਰ ਸਿੰਘ ਸੈਣੀ, ਵਿੱਕੀ ਸੈਣੀ, ਪ੍ਰਦੀਪ ਸਿੰਘ ਸੈਣੀ ਉਰਫ ਗੋਪੀ ,ਨਰਿੰਜਣ ਸਿੰਘ ਸੈਣੀ  ਨੇ ਸੜਕ ਦੇ ਨਿਰਮਾਣ ਲਈ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਸੜਕ ਦੀ ਹਾਲਤ ਵਿੱਚ ਸੁਧਾਰ ਆਇਆ ਹੈ, ਸਗੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਸਹੂਲਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਇਸ ਮਾਰਗ ‘ਤੇ ਪਾਣੀ ਖੜ੍ਹਨ ਅਤੇ ਖੱਡਿਆਂ ਦੀ ਸਮੱਸਿਆ ਰਹਿੰਦੀ ਸੀ, ਜੋ ਹੁਣ ਖਤਮ ਹੋ ਜਾਵੇਗੀ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਇਲਾਕੇ ਦੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਲੋਕਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਇਲਾਕੇ ਦੀ ਤਰੱਕੀ ਅਤੇ ਸੁਵਿਧਾਜਨਕ ਆਵਾਜਾਈ ਲਈ ਮੀਲ ਪੱਥਰ ਸਾਬਤ ਹੋਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਰਾਬੀ ਯਾਤਰੀ ਕਾਰਨ ਈਜ਼ੀਜੈੱਟ ਦੀ ਉਡਾਣ ਚਾਰ ਘੰਟੇ ਦੇਰੀ ਨਾਲ ਰਵਾਨਾ
Next articleਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਮਨੁੱਖੀ ਜਾਨਾਂ ਅਤੇ ਕੁਦਰਤ ਨਾਲ ਕਰ ਰਿਹਾ ਖਿਲਵਾੜ : ਸਾਂਝਾ ਕਿਸਾਨ ਮਜ਼ਦੂਰ ਮੋਰਚਾ