ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਨਵੇਂ ਵਰ੍ਹੇ 2025 ਦਾ ਦੂਸਜਾ ਹਫਤਾ ਇੰਗਲੈਂਡ ਦੇ ਸ਼ਹਿਰ ਲੈਸਟਰ ਚ 6 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਨੈਸ਼ਨਲ ਥਾਲੀ ਵੀਕ(ਹਫਤੇ) ਵਜੋਂ ਮਨਾਇਆ ਜਾ ਰਿਹਾ ਹੈ। ਅੱਜ ਇਥੇ ਨੈਸ਼ਨਲ ਥਾਲੀ ਵੀਕ ਲਾਂਚ ਕਰਦਿਆਂ ਇਸ ਦੇ ਪ੍ਰਬੰਧਕ ਰੁਮੇਲ ਗੁਲਜ਼ਾਰ ਨੇ ਦੱਸਿਆ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਕਰੀ ਕੈਪਟਲ ਵਜੋਂ ਜਾਣਿਆ ਜਾਂਦਾ ਹੈ, ਲੈਸਟਰ ਨੂੰ ਇੰਗਲੈਂਡ ਦਾ ਕਰੀ ਕੈਪਟਲ ਮਿਲਿਆ ਹੋਇਆ ਹੈ। ਇਥੇ ਹਰ ਸਾਲ ਕਰੀ ਐਵਾਰਡ ਕਰਵਾਇਆ ਜਾਂਦਾ ਹੈ,ਜਿਸ ਵਿੱਚ ਵੱਖ ਵੱਖ ਭਾਰਤੀ ਰੈਸਟੋਰੈਟਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਅਤੇ ਜੈਤੂ ਰਹਿਣ ਵਾਲੇ ਰੈਸਟੋਰੈਂਟ ਨੂੰ ਕਰੀ ਐਵਾਰਡ ਨਾਲ ਨਿਵਾਜਿਆ ਜਾਂਦਾ ਹੈ। ਇਸੇ ਤਰ੍ਹਾਂ ਲੈਸਟਰ ਚ ਹਰ ਸਾਲ ਭਾਰਤੀਆਂ ਦੀ ਪਸੰਦ ਸਮੌਸੇ ਦੇ ਸਬੰਧ ਚ ਨੈਸ਼ਨਲ ਸਮੌਸਾ ਵੀਕ(ਹਫਤਾ) ਵੀ ਮਨਾਇਆ ਜਾਂਦਾ ਹੈ, ਅਤੇ ਹੁਣ ਬਿਲਕੁਲ ਉਸੇ ਤਰ੍ਹਾਂ ਨਵੇਂ ਵਰ੍ਹੇ ਦਾ ਦੂਸਰਾ ਹਫਤਾ ਲੈਸਟਰ ਚ “ਨੈਸ਼ਨਲ ਥਾਲੀ ਵੀਕ” (ਹਫਤੇ) ਵਜੋਂ ਮਨਾਇਆ ਜਾ ਰਿਹਾ ਹੈ।ਰੁਮੇਲ ਗੁਲਜ਼ਾਰ ਨੇ ਦੱਸਿਆ ਕਿ ਇਥੇ ਵੱਸਦੇ ਭਾਰਤੀ ਏਸ਼ੀਅਨ ਲੋਕ ਵਿਦੇਸੀ ਖਾਣਾ ਨਿਊਡਲ, ਪਾਸਤਾ, ਬਰਗਰ, ਪੀਜ਼ਾ,ਨਾਨਵੈਜ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਖਾਣੇ ਖਾ ਕੇ ਅੱਕ ਚੁੱਕੇ ਹਨ, ਅਤੇ ਕੁਝ ਹਲਕਾ ਫੁਲਕਾ ਖਾਣਾ ਚਾਹੁੰਦੇ ਹਨ।ਇਸੇ ਮਕਸਦ ਤਹਿਤ ਇਸ ਨੈਸ਼ਨਲ ਥਾਲੀ ਵੀਕ (ਹਫਤੇ) ਦੀ ਸ਼ਰੂਆਤ ਕੀਤੀ ਜਾ ਰਹੀ ਹੈ।ਇਹ “ਨੈਸ਼ਨਲ ਥਾਲੀ ਵੀਕ (ਹਫਤਾ) ਇੰਗਲੈਂਡ ਚ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ, ਜ਼ੋ ਹਰ ਸਾਲ ਮਨਾਇਆ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬੀ, ਅਤੇ ਗੁਜਰਾਤੀ ਥਾਲੀ ਬਿਲਕੁਲ ਵੈਸ਼ਨੋ ਹੋਵੇਗੀ, ਅਤੇ ਇਸ ਨੈਸ਼ਨਲ ਥਾਲੀ ਵੀਕ (ਹਫਤੇ) ਵਿਚ ਗੁਰੂ ਘਰ, ਮੰਦਿਰ, ਮਸਜਿਦ,ਚਰਚ ਅਤੇ ਹੋਰ ਚੈਰਟੀਆ ਵੀ ਹਿਸਾ ਲੈ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਥਾਲੀ ਵੀਕ (ਹਫਤੇ) ਨੂੰ ਲੈ ਕੇ ਇੰਗਲੈਂਡ ਚ ਵੱਸਦੇ ਭਾਰਤੀਆਂ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj