‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ….!’

ਕੈਨੇਡਾ’ ਚ ਨਕਲੀ ਬੰਦੂਕ ਨਾਲ ‘ਫੌਕੀ ਟੌਹਰ’ਬਣਾਉਣੀ ਪੈ ਗਈ ਮਹਿੰਗੀ

ਵੈਨਕੂਵਰ,(ਸਮਾਜ ਵੀਕਲੀ)  (ਮਲਕੀਤ ਸਿੰਘ)- ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਚਰਚਿਤ ਗੀਤ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ…! “ਵਿਚਲੇ ਬੋਲਾਂ ਨਾਲ ਮਿਲਦਾ ਜੁੁਲਦਾ ਦਿਲਚਸਪ ਵਾਕਿਆ ਕੈਨੇਡਾ ਦੇ ਸਰੀ ਸ਼ਹਿਰ ‘ਚ ਅੱਜ-ਕੱਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਸਲ ਕਹਾਣੀ ਇਉਂ ਵਾਪਰੀ ਦੱਸੀ ਜਾਂਦੀ ਹੈ ਕਿ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਦੀ 78 ਐਵਿਨਿਊ ਨੇੜੇ ਸਥਿਤ ਇਕ ਕਿਰਾਏ ਦੇ ਘਰ ‘ਚ ਸਮੂਹ ਤੌਰ ਤੇ ਰਹਿ ਰਹੇ ਕੁਝ ਪੰਜਾਬੀ ਵਿਦਿਆਰਥੀਆਂ ‘ਚੋਂ ਇਕ ਨੂੰ ਬੰਦੂਕ ਖ੍ਰੀਦਣ ਦਾ ਸੌਕ ਉਤਪੰਨ ਹੋਇਆ। ਪ੍ਰੰਤੂ ਉਸ ਕੌਲ” ਕਨੂੰਨੀ ਤੌਰ ‘ਤੇ ਸਰਕਾਰੀ ਅਸਲਾ ਲਾਈਸੈਂਸ ਨਾ ਹੋਣ ਕਾਰਨ ਉਹ ਬੰਦੂਕ ਨਹੀਂ ਸੀ ਖ੍ਰੀਦ ਸਕਦਾ ਲਿਹਾਜ਼ਾ ਉਸ ਵੱਲੋਂ ਆਪਣੀ ‘ਫੌਕੀ ਟੌਹਰ’ ਬਣਾਉਣ ਲਈ ਨਕਲੀ ਬੰਦੂਕ ਖ੍ਰੀਦਣ ਦਾ ਫੁਰਨਾ ਅਮਲ ‘ਚ ਲਿਆਂਦਾ ਗਿਆ।ਜਿਸ ਉਪਰੰਤ ਉਹ ਮਾਰਕੀਟ ‘ਚੋਂ ਖ੍ਰੀਦੀ ਆਪਣੀ ਨਕਲੀ ਬੰਦੂਕ ਨਾਲ ਘਰ ਦੇ ਬਾਹਰਵਾਰ ਬੈਠ ਕੇ ਦਿਖਾਵੇ ਵਜੋਂ ਉਸਦੀ ‘ਸਾਫ ਸਫਾਈ’ ਕਰਨ ਲੱਗਾ ਤਾਂ ਗਵਾਂਢੀਆਂ ਦੀ ਨਜ਼ਰ ਉਸਦੀ ਇਸ ਹਰਕਤ ‘ਤੇ ਪੈਂਦਿਆਂ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਉਕਤ ਦ੍ਰਿਸ ਤੋਂ ਜਾਣੂ ਕਰਵਾਇਆ ਗਿਆ ਬਸ ਫਿਰ ਕੀ ਸੀ, ਕੁਝ ਮਿੰਟਾਂ ‘ਚ ਮੌਕੇ ‘ਤੇ ਪੁੱਜੀਆਂ ਪੁਲਿਸ ਦੀਆਂ ਟੀਮਾਂ ਵੱਲੋਂ ਸਬੰਧਿਤ ਘਰ ਨੂੰ ਘੇਰਾ ਪਾ ਕੇ ਸਪੀਕਰ ਰਾਹੀਂ ਉਕਤ ਨੌਜਵਾਨਾਂ ਸਮੇਤ ਬਾਕੀ ‘ਮਿੱਤਰਾਂ’ ਨੂੰ ਹੱਥ ਖੜੇ ਕਰਕੇ ਆਤਮ ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਗਈ ਜਿਸ ਮਗਰੋਂ ਘਬਰਾਹਟ ‘ਚ ਹੱਕੇ ਬੱਕੇ ਰਹਿ ਗਏ ਸਾਰੇ ਨੌਜਵਾਨਾਂ ਨੂੰ ਹੱਥ ਖੜੇ ਕਰਕੇ ਬਾਹਰ ਆਉਣਾ ਪਿਆ। ਪੁਲਿਸ ਵੱਲੋਂ ਪਹਿਲਾਂ ਤਾਂ ਇਨ੍ਹਾਂ ਨੂੰ ਹੱਥ ਘੜੀਆਂ ਲਗਾ ਕੇ ਇੱਕ ਪਾਸੇ ਬਿਠਾ ਦਿੱਤਾ ਗਿਆ। ਉਪਰੰਤ ਘਰ ‘ਚੋਂ ਨਕਲੀ ਬੰਦੂਕਾਂ ਬ੍ਰਾਮਦ ਕੀਤੀਆਂ ਗਈਆਂ।ਹੁਣ ਪੁਲਿਸ ਵੱਲੋਂ ਉਨ੍ਹਾਂ ‘ਚੋਂ ਇਕ ਨੂੰ ਹਿਰਾਸਤ ‘ਚ ਲੈ ਕੇ ਲੋੜੀਂਦੀ ਪੜਤਾਲ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article,,,,,,,*ਮਿੱਟੀ ਦੀ ਕੀਮਤ*,,,,,,
Next article“ ਖ਼ੂਬਸੂਰਤ ਸ਼ਾਮ ਤੇ ਪਿਆਰ ਭਰੀ ਨਿੱਘੀ ਮਿਲਣੀ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਨਾਮ “