ਦੋਸਤੋ….

ਮਨਜੀਤ ਕੌਰ ਧੀਮਾਨ
(ਸਮਾਜ ਵੀਕਲੀ) 
ਹੱਸਦੇ ਹਸਾਉਂਦੇ ਰਹੋ ਦੋਸਤੋ,
ਜ਼ਿਦਗੀ ਬਿਤਾ ਲਓ ਦੋਸਤੋ।
ਜੱਗ ਤੇ ਕਿਸੇ ਵੀ ਰਹਿਣਾ ਨਹੀਂ,
ਦਿਲ ‘ਚ ਬਿਠਾ ਲਓ ਦੋਸਤੋ।
ਹੱਸਦੇ ਹਸਾਉਂਦੇ…
ਝਗੜੇ ‘ਚ ਕੁਝ ਨੀਂ ਰੱਖਿਆ,
ਏਕੇ ਵਿੱਚ ਬੱਲ ਬੜਾ ਹੁੰਦਾ।
ਮਨ ਤੋਂ ਭੁਲਾ ਦੇਵੇ ਜਿਹੜਾ ਗੱਲ,
ਅਸਲ ‘ਚ ਹੱਲ ਬੜਾ ਹੁੰਦਾ।
ਪਹਿਲਾਂ ਆਪ ਸਿੱਖ ਕੇ ਫ਼ੇਰ,
ਸਭ ਨੂੰ ਸਿਖਾ ਲਓ ਦੋਸਤੋ।
ਹੱਸਦੇ ਹਸਾਉਂਦੇ….
ਨਿੱਕੀ-ਨਿੱਕੀ ਵਜ੍ਹਾ ਲੱਭਦੇ,
ਕਮੀਆਂ ਕਿਸੇ ‘ਚ ਘੱਟ ਨਹੀਂ।
ਗਲਤੀ ਦਾ ਪੁਤਲਾ ਇਨਸਾਨ,
ਮੰਨਣ ‘ਚ ਕੋਈ ਫੱਟ ਨਹੀਂ।
ਹਉਮੈ ਤੋਂ ਪਰਾਂ ਹੋਕੇ ‘ਮਨਜੀਤ’
ਰਿਸ਼ਤੇ ਨਿਭਾ ਲਓ ਦੋਸਤੋ।
ਹੱਸਦੇ ਹਸਾਉਂਦੇ…..
ਮਨਜੀਤ ਕੌਰ ਧੀਮਾਨ,     
ਸ਼ੇਰਪੁਰ, ਲੁਧਿਆਣਾ। ਸੰ:9464633059
Previous article*ਪਗੜੀ ?*
Next articleਨੌਜਵਾਨ ਅਰਸ਼ਵਿੰਦਰ ਸਿੰਘ ਦੀ ਹਮਾਇਤ ਲਈ ਪਿੰਡ ਭਲੂਰ ਪਹੁੰਚੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ