( ਅਜ਼ਾਦੀ ਤਾਂ ਆਜ਼ਾਦੀ )

     (ਪਾਲ ਫਿਆਲੀ ਵਾਲਾ )

 (ਸਮਾਜ ਵੀਕਲੀ)

ਪੰਦਰਾਂ ਅਗਸਤ ਅਜ਼ਾਦੀ ਦਿਨ ਆਗਿਆ
ਰੰਗਲਾ ਮਹੌਲ ਸਾਰੇ ਦੇਸ਼ ਵਿੱਚ ਛਾਂਗਿਆ
          ਲੰਗੀਆ ਸਟੇਜਾਂ ਨੇਤਾ ਭਾਸ਼ਨ ਸਣਾਉਂਦੇ ਨੇ
           ਵੱਡੇ ਵੱਡੇ ਗੱਪਾਂ ਨਾਲ ਸੱਭ ਨੂੰ ਹਸਾਉਂਦੇ ਨੇ
ਸੋਚੋ ਜ਼ਰਾ ਸੋਚੋ ਅੱਜ ਹੋਇਆ ਕੀ ਹੋਰ ਆ
ਪਹਿਲੇ ਹੀ ਦਲਾਲ ਪਹਿਲਾਂ ਜਿਹੇ ਚੋਰ ਆ
         ਭਾਵੇਂ ਔਖੀ ਹੋਈ ਪਈ ਘੱੜੀ ਵੀ ਟੱਪਾਉਣੀ ਏ
ਅਜ਼ਾਦੀ ਤਾਂ ਆਜ਼ਾਦੀ ਆ ਜਾਊ ਰੱਲ ਕੇ ਮਨਾਉਣੀ ਏ …..
……
 ਐਵੇਂ ਨਹੀਂ ਅਜ਼ਾਦੀ ਮਿਲੀ ਖ਼ੂਨ ਬੱੜਾ ਡੁਲਿਆ
 ਘਾਲੀਆ ਕਈ ਘਾਲਾਂ ਤਾਂ ਆਜ਼ਾਦੀ ਬੂਹਾ ਖੁਲੀਆਂ
                     ਸਾਡੇ ਸੂਰਬੀਰ ਜਾਨਾਂ ਦੇਸ਼ ਲੇਖੇ ਲਾ ਗਏ
                       ਲੈ ਕੇ ਅਜ਼ਾਦੀ ਹੱਥ ਜਿੰਨਾ ਦੇ ਫੱੜ ਗਏ
ਬੱਣਕੇ ਉਹ ਚੌਧਰੀ ਤੇ ਖੇਡਣ ਸ਼ੈਤਾਨੀਆਂ
ਜਾਣਦੇ ਆ ਸੱਭ ਜੋ ਕਰਨ ਮੰਨ ਮਾਨੀਆ
        ਫੇ ਵੀ ਸੱਚੇ ਦਿੱਲੋ ਸੁਰ ਸੁਰ ਚਾ ਮਿਲਾਉਣੀ ਏ
                     ਅਜ਼ਾਦੀ ਤਾਂ ਆਜ਼ਾਦੀ ਆ ਜਾਊ …….
ਦੇਸ਼ ਦਾ ਤਰੰਗਾਂ ਸਾਨੂੰ ਪਿਆਰਾਂ ਜਿੰਦ ਜਾਨ ਤੋ
ਕੰਬਦੇ ਨੇ ਵੈਰੀ ਸਾਰੇ ਇਹਦੀ ਉੱਚੀ ਸ਼ਾਨ ਤੋ
             ਬਾਡਰਾਂ ਤੇ ਸੈਨਿਕ ਧਿਆਨ ਪੂਰਾਂ ਰੱਖਦੇ
             ਬੇ ਫਿਕਰੀ ਚਾ ਤਾਈਉ ਲੋਕ ਰਾਤਾਂ ਕੱਟਦੇ
ਮਾੜੀ ਸੋਚ ਵਾਲੇ ਕਈ ਮਤਲਬ ਕੱਢਦੇ
ਧਰਮਾਂ ਦੇ ਨਾ ਤੇ ਬੀਜ਼ ਨਫ਼ਰਤ ਦੇ ਗੱਡਦੇ
           ਆਪਾ ਭਾਈਚਾਰੇ ਦੀ ਮਿਸਾਲ ਬਨਾਉਣੀ ਏ
                          ਅਜ਼ਾਦੀ ਤਾਂ ਆਜ਼ਾਦੀ ਆ ਜਾਊ …….
ਅੰਧੋ ਵੱਧ ਲੀਡਰ ਤਾਂ ਆਪਣਾਂ ਹੀ ਸੋਚਦੇ
ਪੁੰਨ ਵਾਲੇ ਕੰਮ ਚਾ ਵੀ ਫੈਦਾ ਰਹਿਦੇ ਲੋਚਦੇ
                ਹੱਦੋਂ ਵੱਧ ਹੋਈ ਮਹਿਗਾਈ ਜਾਨ ਕੱਢਦੀ
               ਫੇ ਵੀ ਅਜ਼ਾਦੀ ਸਾਡੀ ਸਾਨੂੰ ਚੰਗੀ ਲੱਗਦੀ
ਫਿਆਲੀ ਵਾਲਾ ਪਾਲ ਪ੍ਰਨਾਮ ਕਹੇ ਸ਼ਹੀਦਾਂ ਨੂੰ
ਸੁੱਖ ਜੇ ਅਜ਼ਾਦੀ ਵਾਲਾ ਮਿੱਲ ਜਾਏ ਗਰੀਬਾਂ ਨੂੰ
            ਫੇਰ ਨਵੀਂ ਕਵਿਤਾ ਮੈ ਖੁਸ਼ੀ ਦੀ ਬਨਾਉਣੀ ਏ
                        ਅਜ਼ਾਦੀ ਤਾਂ ਆਜ਼ਾਦੀ ਆ ਜਾਊ …..
                 ( ਪਾਲ ਫਿਆਲੀ ਵਾਲਾ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੁੰਮ ਤਿਰੰਗਾ ਮਿੱਤਰੋ ( ਦਸ ਦੋਹੇ)
Next articleਗੱਤਕਾ ਮੁਕਾਬਲਿਆਂ ਵਿੱਚ ਕੁੜੀਆਂ ਦਾ ਦਿਲਚਸਪੀ ਨਾਲ ਭਾਗ ਲੈਣਾ ਮਾਣ ਵਾਲੀ ਗੱਲ _ ਸਪੀਕਰ ਕੁਲਤਾਰ ਸਿੰਘ ਸੰਧਵਾਂ