ਆਜ਼ਾਦੀ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

ਜਾਣਾ ਨੀ ਭੁਲਾਇਆ ਕਦੇ,ਮਾੜਾ ਉਹ ਦੌਰ ਸੀ।
ਵੰਡੇ ਗਏ ਜਦੋਂ , ਲੁਧਿਆਣਾ ਤੇ ਲਾਹੌਰ ਸੀ।
ਧਰਤੀ ਤੇ ਲਹੂ ਉਦੋਂ ਡੁੱਲ੍ਹਿਆ ਪੰਜਾਬੀ ਦਾ।
ਮਹਿੰਗਾ ਪਿਆ ਸੌਦਾ ਸੀ ਪੰਜਾਬ ਨੂੰ ਆਜ਼ਾਦੀ ਦਾ।
ਇੱਕੋ ਘਰ ਵਿੱਚ ਗਈਆਂ ਖਿੱਚੀਆਂ ਲਕੀਰਾਂ ਸੀ।
ਮੋਹ ਭਿੱਜੇ ਰਿਸ਼ਤੇ ਜੋ,ਹੋਏ ਲੀਰਾਂ ਲੀਰਾਂ ਸੀ।
ਪਲਾਂ ਵਿੱਚ ਖੁੱਸਿਆ ਸੀ, ਰੁਤਬਾ ਨਵਾਬੀ ਦਾ,।
ਪੰਜਾਬ ਨੂੰ ਪਿਆ ਸੀ,ਮੁੱਲ ਮੋੜਨਾ ਆਜ਼ਾਦੀ ਦਾ।
ਲਹਿੰਦੇ ਅਤੇ ਚੜ੍ਹਦੇ ਦੀ, ਟੁੱਟੀਆਂ ਯਾਰੀਆਂ।
ਇੱਜ਼ਤਾ ਲੁਟਾਈਆਂ ਸੀ,ਵਿਆਹੀਆਂ ਤੇ ਕੁਵਾਰੀਆਂ ।
ਚਾਰੇ ਪਾਸੇ ਛਾ ਗਿਆ ਸੀ ਆਲਮ ਬੇਤਾਬੀ ਦਾ।
ਮਹਿੰਗਾ ਪਿਆ ਸੌਦਾ ਸੀ, ਪੰਜਾਬ ਨੂੰ ਆਜ਼ਾਦੀ ਦਾ।
ਚੁਲ੍ਹੇ ਉੱਤੇ ਰੋਟੀਆਂ ਵੀ ਸੇਕੀਆਂ ਹੀ ਰਹਿ ਗਈਆਂ ।
ਹਰ ਪਾਸੇ ਖ਼ੂਨ ਦੀਆਂ ਨਦੀਆਂ ਸੀ ਵਹਿ ਗਈਆਂ।
ਰਾਤੋ ਰਾਤ ਸਰਟੀਫਿਕੇਟ ਦਿੱਤਾ ਫਾਡੀ ਦਾ।
ਮਹਿੰਗਾ ਪਿਆ ਸੌਦਾ ਸੀ ਪੰਜਾਬ ਨੂੰ ਆਜ਼ਾਦੀ ਦਾ।
ਚਾਹੁੰਦੀ ਹੈ ਮਿਟਾਉਣਾ ਇਤਿਹਾਸ ਚੋਂ, ਨਿਸ਼ਾਨੀਆਂ।
ਭੁੱਲ ਗਈ ਤੂੰ ਦਿਲੀਏ ਨੀਂ ਸਾਡੀ ਕੁਰਬਾਨੀਆਂ
“ਕਾਮੀ ਵਾਲੇ”ਜਿਨ੍ਹਾਂ ਸਿਰ ਸੇਹਰਾ ਇਨਕਲਾਬੀ ਦਾ।
ਮਹਿੰਗਾ ਪਿਆ ਸੌਦਾ ਇਹ,ਪੰਜਾਬ ਨੂੰ ਆਜ਼ਾਦੀ ਦਾ।
ਸੁਕਰ ਦੀਨ ਕਾਮੀਂ ਖੁਰਦ 
9592384393

(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSupport Afghan women in every way: UN Women chief
Next articleਅਜਾਦੀ ਕਿਥੇ ਰਹਿੰਦੀ ਏ