ਅਜ਼ਾਦੀ 

ਤਰਸੇਮ ਖਾਸ਼ਪੁਰੀ

(ਸਮਾਜ ਵੀਕਲੀ)

ਭਾਰਤ ਦੇਸ ਅਜਾਦ ਸੁਣੀਂਦਾ
ਕਿਹੜੇ ਸ਼ਹਿਰ ਅਜ਼ਾਦੀ ਵੱਸਦੀ,
ਸੜਕਾਂ ਉੱਪਰ ਰੁਲਦਾ ਬੁਢਾਪਾ
ਧੀਆਂ ਦੀ ਨਿੱਤ ਪੱਤ ਹੈ ਲੱਥਦੀ,
ਵੱਧਦੀ ਜਾਵੇ ਨਿੱਤ ਠੱਗਾ ਠੋਰੀ
ਮਿੱਤਰੋ ਮੈਨੂੰ ਦਿਸੇ ਨਾ ਘੱਟਦੀ,
ਰੱਜਕੇ ਝੂਠ ਨੇ ਬੋਲਦੇ ਲੀਡਰ
ਗੱਲ ਨਾ ਸੱਚੀ ਮੂੰਹ ਚੋਂ ਜੱਚਦੀ,
ਧਰਮ ਦੇ ਨਾਂਅ ਤੇ ਫੁੱਟ ਪਵਾਕੇ
ਨੇਤਾ  ਜੀ  ਦੀ  ਕੁਰਸੀ ਬੱਚਦੀ,
ਲੋਕਤੰਤਰ ਦੀਆਂ ਧੱਜੀਆਂ ਉੱਡਣ
ਸਰਕਾਰ ਬਣੇ ਨਾ ਲੋਕਾਂ ਪੱਖਦੀ,
ਆਪਣੇ  ਹੱਕ  ਮੰਗਦਾ ਜਿਹੜਾ
ਸੰਗੀਨ ਧਾਰਾ ਹੈ ਉਸਤੇ ਥੱਪਦੀ,
ਸੱਚ ਲਿਖੇ ਤਰਸੇਮ ਖਾਸ਼ਪੁਰੀ
ਗੌਰਮਿੰਟ  ਅੱਖ ਉਸ ਤੇ ਰੱਖਦੀ,
ਭਾਰਤ ਦੇਸ ਅਜਾਦ ਸੁਣੀਂਦਾ
ਕਿਹੜੇ ਸ਼ਹਿਰ ਅਜ਼ਾਦੀ ਵੱਸਦੀ।
ਲੇਖਕ ਤਰਸੇਮ ਖਾਸ਼ਪੁਰੀ
ਪਿੰਡ ਖ਼ਾਸਪੁਰ ਤਹਿਸੀਲ ਪਾਤੜਾਂ
ਜਿਲਾ ਪਟਿਆਲਾ 9700610080

(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly