“ਆਜ਼ਾਦੀ”

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ)
ਆਜ਼ਾਦੀ ਨੇ ਭੈਣ ਭਾਈ, ਦੋ ਮਜਬ੍ਹਾ ਦੇ ਵਿਚਕਾਰ ਵੰਡੇ,
ਵੰਡੀ ਧਰਤੀ, ਧਰਮ ਵੰਡੇ,ਹੱਸਦੇ ਸਭ ਪਰਿਵਾਰ ਵੰਡੇ,
ਹਾਲੀ,ਪਾਲੀ ਵੰਡੇ, ਖੂਹ,ਨਿੱਕੇ, ਵੱਡੇ ਕਾਰੋਬਾਰ ਵੰਡੇ,
ਮਾਪਿਆਂ ਕੋਲੋਂ ਵੰਡੇ ਬੱਚੇ ,ਡੰਗਰ ਵੱਛਾ,ਖੇਤੀ,ਕੀ ਔਜਾਰ ਵੰਡੇ,
ਭਰੇ ਭਕੁੰਨੇ ਵੰਡੇ ਘਰ ਸਭ,ਲਾਣੇ ਬਾਣੇ, ਕੋਠੀਆਂ ਸਭ ਪਰਿਵਾਰ ਵੰਡੇ,
ਪਿੰਡ ਦੀਆਂ ਸੱਥਾਂ, ਵੰਡੇ ਅਖਾੜੇ, ਦਿਲਾਂ ਚੁ ਵਸਦੇ ਪਿਆਰ ਵੰਡੇ,
ਗ਼ਰੀਬ ਗੁਰਬੇ ਤਾਂ ਵੰਡੇ ਸਾਰੇ , ਵੱਡੇ ਵੱਡੇ ਸਰਦਾਰ ਵੰਡੇ,
ਨਦੀਆਂ ਨਾਲੇ ਵੰਡੇ ਸਾਰੇ,ਰਾਵੀ,ਜਿਹਲਮ, ਚਨਾਬ ਵੰਡੇ,
ਮੰਦਰ, ਮਸਜਿਦ, ਗੁਰੂ ਵੰਡੇ, ਮੜੀਆਂ, ਕਬਰਾਂ,ਮੁਜਾਰ ਵੰਡੇ,
ਵੰਡੀਆਂ ਮਜਬ੍ਹਾ ਜਾਤਾਂ ਸੱਭੇ,ਰਾਜੇ, ਰੰਕ, ਕੰਗਾਲ ਵੰਡੇ,
ਵੰਡੀਆਂ ਕੁੜੀਆਂ ਚਿੜੀਆਂ ਮਾਪੇ, ਭੈਣ, ਭਾਈ, ਪਰਿਵਾਰ ਵੰਡੇ,
ਵੰਡੀਆਂ ਮੱਝੀਆ, ਹੀਰਾਂ ਰਾਝੇ,ਸੱਸੀ, ਪੁੰਨੂ ਕਿਰਦਾਰ ਵੰਡੇ,
ਆਜ਼ਾਦੀ ਨੇ ਸਾਡੇ ਸੱਜਣਾ , ਹੱਸਦੇ, ਹੋਏ ਪਰਿਵਾਰ ਵੰਡੇ,
ਸੰਤਾਲੀ, ਚੌਰਾਸੀ,ਦੇ ਵਿੱਚ ਸੱਜਣਾ, ਵੰਡੇ ਅਸੀਂ ਹਰ ਵਾਰ ਵੰਡੇ,
ਸੰਦੀਪ ਆਜ਼ਾਦੀ ਮਿਲੀ ਨਾਲ ਸੌਖੀ,ਆਪਾ ਸਿੰਘ ਸਰਦਾਰ ਵੰਡੇ,
ਸਿਰ ਰੱਖ ਤਲ਼ੀ ਤੇ ਲਈ ਆਜ਼ਾਦੀ, ਜ਼ਿੰਦਗੀਆਂ, ਸਿਰ, ਕਿਰਦਾਰ ਵੰਡੇ,
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
Previous articleਮਾਛੀਵਾੜਾ ਦੀ ਟਰੈਫਿਕ ਪੁਲਿਸ ਆਵਾਜਾਈ ਦੇ ਨਵੇਂ ਨਿਯਮਾਂ ਸਬੰਧੀ ਦੇ ਰਹੀ ਹੈ ਜਾਣਕਾਰੀ
Next articleਲਾਇਨਜ਼ ਕਲੱਬ ਡੇਰਾਬੱਸੀ ਨੇ ਲਗਾਇਆ ਚੌਥਾ ਕੈਂਸਰ ਜਾਗਰੂਕਤਾ ਕੈਂਪ