ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅਜ਼ਾਦ ਪ੍ਰੈੱਸ ਕਲੱਬ ਮਹਿਤਪੁਰ (ਜ਼ਿਲਾ ਜਲੰਧਰ)ਦੀ ਹੰਗਾਮੀ ਮੀਟਿੰਗ ਪੱਤਰਕਾਰ ਸੁਰਿੰਦਰ ਛਾਬੜਾ ਅਤੇ ਗੁਰਨਾਮ ਮਹਿਸਮਪੁਰ ਦੀ ਅਗਵਾਈ ਹੇਠ ਮਹਿਤਪੁਰ ਦਫ਼ਤਰ ਵਿਖੇ ਹੋਈ। ਜਿਸ ਵਿਚ ਅਜ਼ਾਦ ਪ੍ਰੈੱਸ ਕਲੱਬ ਦੇ ਅਹੁੱਦੇਦਾਰਾਂ ਦੀ ਚੌਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਕਨੂੰਨੀ ਸਲਾਹਕਾਰ ਗੁਰਸ਼ਰਨ ਪ੍ਰੀਤ ਸਿੰਘ,ਪੱਤਰਕਾਰ ਹਰਜਿੰਦਰ ਸਿੰਘ ਚੰਦੀ ਪ੍ਰਧਾਨ, ਸੁਰਿੰਦਰ ਛਾਬੜਾ ਮੀਤ ਪ੍ਰਧਾਨ, ਰਾਜ ਕਟਾਰੀਆ ਸਕੱਤਰ, ਸੁਖਵਿੰਦਰ ਸਿੰਘ ਰੂਪਰਾਏ ਖਜਾਨਚੀ, ਹਰਪਾਲ ਸਿੰਘ ਜੱਜ ਜਾਇੰਟ ਸਕੱਤਰ, ਦਲਬੀਰ ਸਿੰਘ ਕੂੰਨਰ ਸਲਾਹਕਾਰ ਤੋਂ ਇਲਾਵਾ ਹਰਜਿੰਦਰ ਪਾਲ ਛਾਬੜਾ,ਪਵਨ ਕੁਮਾਰ, ਮਨੀਸ਼ ਸ਼ਰਮਾ, ਸੁਖਵਿੰਦਰ ਸਿੰਘ ਖਿੰਡਾ ਮੈਂਬਰ ਚੁਣੇ ਗਏ। ਇਸ ਮੌਕੇ ਅਜ਼ਾਦ ਪ੍ਰੈਸ ਕਲੱਬ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਚੰਦੀ ਨੇ ਕਲੱਬ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪੱਤਰਕਾਰੀ ਦੀ ਗੱਲ ਕਰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਿੱਕੇ ਦੇ ਦੋਨਾਂ ਪਾਸਿਆਂ ਨੂੰ ਘੋਖਣ ਤੋਂ ਬਾਅਦ ਗੱਲ ਕਰੇ ਉਨ੍ਹਾਂ ਕਿਹਾ ਕਿ ਪੱਤਰਕਾਰ ਨੂੰ ਪਬਲਿਕ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੁੰਦੀ ਹੈ। ਇਸ ਲਈ ਇਕ ਚੰਗਾ ਪੱਤਰਕਾਰ ਚਿੰਤਾ ਅਤੇ ਚਿੰਤਨ ਕਰਨ ਤੋਂ ਬਿਨਾਂ ਆਪਣਾ ਫਰਜ਼ ਤਨਦੇਹੀ ਨਾਲ ਨਹੀ ਨਿਭਾ ਸਕਦਾ। ਉਨ੍ਹਾਂ ਕਿਹਾ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਜ਼ਾਦ ਪ੍ਰੈੱਸ ਕਲੱਬ ਮਹਿਤਪੁਰ ਹਰ ਵੇਲੇ ਪਬਲਿਕ ਨਾਲ ਰਾਬਤਾ ਕਾਇਮ ਰਖਕੇ ਚੱਲੇਗਾ। ਅਤੇ ਹਮੇਸ਼ਾ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦਵੇਗਾ। ਇਸ ਮੌਕੇ ਅਜ਼ਾਦ ਪ੍ਰੈੱਸ ਕਲੱਬ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਪਾਇਆ ਗਿਆ ਕਿ ਅਜ਼ਾਦ ਪ੍ਰੈੱਸ ਕਲੱਬ ਮਹਿਤਪੁਰ ਸਮਾਜ ਸੇਵਾ ਦੇ ਕੰਮ ਵੀ ਜਾਰੀ ਰਖੇਗਾ।
ਪੱਤਰਕਾਰ 9592282333
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly