ਅੱਖਾਂ ਦੇ ਮੁਫਤ ਕੈਂਪ ਦੌਰਾਨ 380 ਮਰੀਜ਼ਾਂ ਦਾ ਕੀਤਾ ਚੈੱਕ-ਅੱਪ

*75 ਮਰੀਜ਼ਾਂ ਦੇ ਕੀਤੇ ਗਏ ਮੁਫਤ ਆਪ੍ਰੇਸ਼ਨ*

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਮੰਡੀ ਵਿਖੇ ਸਵ. ਪੰਡਿਤ ਧੀਰਜ ਦੀ ਯਾਦ ਨੂੰ  ਸਮਰਪਿਤ ਅੱਖਾਂ ਦਾ ਮੁਫਤ ਆਪ੍ਰੇਸ਼ਨ ਤੇ ਚੈੱਕ-ਅੱਪ ਕੈਂਪ ਗ੍ਰਾਮ ਪੰਚਾਇਤ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਭਾਈ ਤਾਰਾ ਸਿੰਘ ਗੁਰੂਦੁਆਰਾ ਵਿਖੇ ਆਯੋਜਿਤ ਕੀਤਾ ਗਿਆ | ਕੈਂਪ ਦਾ ਉਦਘਾਟਨ ਪਿ੍ੰਸੀਪਲ ਪ੍ਰੇਮ ਕੁਮਾਰ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਨੇ ਆਪਣੇ ਮੁਬਾਰਕ ਹੱਥਾਂ ਨਾਲ ਰੀਬਨ ਕੱਟ ਕੇ ਕੀਤਾ | ਇਸ ਮੌਕੇ ਦਿ੍ਸ਼ਟੀ ਹਸਪਤਾਲ ਬੰਗਾ ਦੇ ਡਾਕਟਰਾਂ ਦੀ ਟੀਮ ਵਲੋਂ 380 ਮਰੀਜ਼ਾਂ ਦਾ ਚੈੱਕ-ਅੱਪ ਕੀਤਾ ਗਿਆ ਤੇ 75 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ਗਏ | ਇਸ ਮੌਕੇ ਤਿ੍ਪਤਾ ਦੇਵੀ ਮਾਤਾ ਸਵ. ਪੰਡਿਤ ਧੀਰਜ, ਬਬਲਾ ਪਿਤਾ ਸਵ. ਪੰਡਿਤ ਧੀਰਜ, ਜਤਿੰਦਰ ਸਿੰਘ ਕਾਲਾ ਵਾਈਸ ਪ੍ਰਧਾਨ ਜਿਲਾ ਯੂਥ ਵਿੰਗ ਜਲੰਧਰ (ਦਿਹਾਤੀ), ਗੁਰਪ੍ਰੀਤ ਸਿੰਘ ਗੋਪੀ ਸੈਕਟਰੀ ਯੂਨਿਟ ਆਪ ਪਿੰਡ ਮੰਡੀ, ਕੁਲਵਿੰਦਰ ਸਿੰਘ ਲੋਹਗੜ, ਗੁਰਮੁੱਖ ਸਿੰਘ (ਯੂ.ਕੇ), ਜੈ ਸਿੰਘ ਹਕੀਮਪੁਰ, ਦਵਿੰਦਰ ਸਿੰਘ ਅੱਪਰਾ, ਗੁਰਦਾਵਰ ਸਿੰਘ, ਗਿੱਲ ਸਾਹਿਬ ਤੇ ਹੋਰ ਮੋਹਤਬਰ ਹਾਜ਼ਰ ਸਨ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਵਲੋਂ ਨੌਜਵਾਨ ਆਗੂ ਖੁਸ਼ੀ ਰਾਮ ਸਾਬਕਾ ਸਰਪੰਚ ਨੰਗਲ ਜਿਲਾ ਜਲੰਧਰ ਦੇ ਪ੍ਰਭਾਰੀ ਤੇ ਹਲਕਾ ਫਿਲੌਰ ਦੇ ਇੰਚਾਰਜ ਨਿਯੁਕਤ
Next articleਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ