ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਉਦਘਾਟਨ
200 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਮਸੀਤਾਂ ਵਿਖੇ ਸੰਤੋਖ ਸਿੰਘ ਮਸੀਤਾਂ ਦੀ ਅਗਵਾਈ ਵਿੱਚ ਪਰਵਾਸੀ ਭਾਰਤੀਆਂ ਤੇ ਥਿੰਦ ਅੱਖਾਂ ਦੇ ਹਸਪਤਾਲ ਜਲੰਧਰ ਦੇ ਸਾਂਝੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕ-ਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਤੇ ਬਾਬਾ ਜਸਪਾਲ ਸਿੰਘ ਨੀਲਾ ਵੱਲੋਂ ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ,ਨਵਨੀਤ ਚੀਮਾ ਮੀਤ ਪ੍ਰਧਾਨ, ਅਸ਼ੋਕ ਮੌਗਲਾ ਸਾਬਕਾ ਪ੍ਰਧਾਨ, ਤੇਜਵੰਤ ਸਿੰਘ ਸਾਬਕਾ ਚੇਅਰਮੈਨ ਆਦਿ ਦੀ ਹਾਜ਼ਰੀ ਵਿੱਚ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੈਪ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਕੈਂਪ ਲਈ ਸਮੂਹ ਪ੍ਰਵਾਸੀ ਭਾਰਤੀਆਂ ਤੇ ਸੰਤੋਖ ਸਿੰਘ ਅਤੇ ਥਿੰਦ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਤੇ ਉਹਨਾਂ ਸਮੂਹ ਟੀਮ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ।
ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ 200 ਤੋਂ ਵੱਧ ਮਰੀਜ਼ਾਂ ਦੀ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ। ਇਸ ਤੋਂ ਇਲਾਵਾ ਇਸ ਦੌਰਾਨ 51 ਮਰੀਜ਼ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ ਚੁਣੇ ਗਏ। ਉਹਨਾਂ ਦੱਸਿਆ ਕਿ ਅਪਰੇਸ਼ਨ ਲਈ ਚੁਣੇ ਮਰੀਜ਼ਾਂ ਦਾ ਅਪ੍ਰੇਸ਼ਨ ਬਿਨਾਂ ਟਾਂਕਾ, ਬਿਨਾਂ ਚੀਰਾ , ਬਿਨਾਂ ਪੱਟੀ ਕੀਤੇ ਜਾਣਗੇ।ਇਸ ਦੇ ਨਾਲ ਪੋਰਟੇਬਲ ਲੈੱਨਜ਼ ਪਾਏ ਜਾਣਗੇ।ਇਸ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਵਿੱਚ ਡਾ ਪਰਮਿੰਦਰ ਸਿੰਘ ਦੇ ਨਾਲ ਡਾਕਟਰ ਤਜਿੰਦਰ ਸਿੰਘ,ਡਾਕਟਰ ਮਨੀਸ਼ਾ,ਡਾਕਟਰ ਸੁਮੈਰਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।