ਪੰਜਾਬ ਸਰਕਾਰ ਕਣਕ ਦੇ ਕੋਟੇ ਵਿਚ ਕਟੌਤੀ ਕਰਕੇ ਲੋੜਵੰਦਾਂ ਦੇ ਹੱਕਾਂ ਤੇ ਡਾਕਾ ਨਾ ਮਾਰੇ ਐਡਵੋਕੇਟ ਕੋਹਾੜ

ਫੋਟੋ ਕੈਪਸਨ:- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਪਿੰਡ ਉਮਰਵਾਲ ਬਿਲਾਂ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਮੁਸਕਲਾਂ ਸੁਣਦੇ ਹੋਏ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ ਮਹਿਤਪੁਰ

ਕੋਟੇ ਚ ਕਟੋਤੀ ਕਾਰਨ ਕਈ ਲੋੜਵੰਦ ਰਹਿ ਗਏ ਡੀਪੂ ਹੋਲਡ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਅੱਜ ਪਿੰਡ ਉਮਰਵਾਲ ਬਿੱਲਾਂ ਵਿਖੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਕੋਲ ਪਿੰਡ ਉਮਰਵਾਲ ਬਿਲਾਂ ਦੇ ਲੋੜਵੰਦ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਕਣਕ ਨਾ ਦਿੱਤੇ ਜਾਣ ਬਾਬਤ ਰੋਸ ਜ਼ਾਹਿਰ ਕੀਤਾ ਇਨ੍ਹਾਂ ਲੋੜਵੰਦ ਪਰਿਵਾਰਾਂ ਦਾ ਕਹਿਣਾ ਸੀ ਕਿ ਜੋ ਅਸਰ ਰਸੂਖ ਵਾਲੇ ਲੋਕ ਹਨ ਉਹ ਡੀਪੂ ਹੋਲਡ ਕੋਲੋਂ ਪਹਿਲਾਂ ਪਰਚੀਆਂ ਕਟਵਾ ਕੇ ਕਣਕ ਲੈ ਜਾਂਦੇ ਹਨ ਤੇ ਸਾਡੇ ਵਰਗੇ ਲੋੜਵੰਦ ਕਣਕ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਮੌਕੇ ਪ੍ਰੈਸ ਵੱਲੋਂ ਪਿੰਡ ਉਮਰਵਾਲ ਬਿਲਾਂ ਦੇ ਡੀਪੂ ਹੋਲਡ ਰਾਜੂ ਨਾਲ ਗੱਲਬਾਤ ਕੀਤੀ ਤਾਂ ਡੀਪੂ ਹੋਲਡ ਨੇ ਦੱਸਿਆ ਕਿ ਜਿਨ੍ਹਾਂ ਲੋੜਵੰਦ ਪਰਿਵਾਰਾਂ ਲਈ ਕਣਕ ਦਾ ਕੋਟਾ ਡੀਪੂ ਵਿਚ ਆਇਆ ਸੀ ਉਸ ਨੂੰ ਲੋੜਵੰਦ ਪਰਿਵਾਰਾਂ ਵਿਚ ਵੰਡ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਕੁਝ ਲੋੜਵੰਦ ਪਰਿਵਾਰ ਰਹਿ ਗਏ ਹਨ ਜਿਨ੍ਹਾਂ ਦੇ ਨਾਮ ਦੀ ਲਿਸਟ ਡੀਪੂ ਹੋਲਡ ਕੋਲ ਮੌਜੂਦ ਹੈ ਤੇ ਇਨ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਪਰਚੀਆਂ ਉਨ੍ਹਾਂ ਚਿਰ ਨਹੀਂ ਕਟੀਆਂ ਜਾ ਸਕਦੀਆਂ ਜਿੰਨਾ ਚਿਰ ਡੀਪੂ ਵਿਚ ਲੋੜਵੰਦ ਪਰਿਵਾਰਾਂ ਲਈ ਕਣਕ ਨਹੀਂ ਭੇਜੀ ਜਾਂਦੀ।

ਕਣਕ ਦੇ ਘਟ ਆ ਰਹੇ ਕੋਟੇ ਬਾਬਤ ਫੂਡ ਸਪਲਾਈ ਅਫ਼ਸਰ ਮਹਿਤਪੁਰ ਰਾਜਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਮੱਸਿਆ ਪੂਰੇ ਪੰਜਾਬ ਵਿਚ ਬਣੀ ਹੋਈ ਹੈ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡਾਂ ਮੁਤਾਬਕ ਕਣਕ ਦਾ ਬਣਦਾ ਕੋਟਾ ਡੀਪੂ ਆ ਵਿਚ ਘੱਟ ਆ ਰਿਹਾ ਹੈ ਇਸ ਕੋਟੇ ਵਿਚ ਕਟੌਤੀ ਹੋਣ ਕਰਕੇ ਲੋਕਾਂ ਵਿਚ ਰੋਸ ਦੀ ਲਹਿਰ ਹੈ ਤੇ ਕਈ ਜਗ੍ਹਾ ਇਹ ਰੋਸ ਦਾ ਸ਼ਿਕਾਰ ਫੂਡ ਸਪਲਾਈ ਅਫ਼ਸਰ ਜਾਂ ਡੀਪੂ ਹੋਲਡਰਾ ਨੂੰ ਹੋਣਾ ਪੈਂਦਾ ਹੈ । ਲੋੜਵੰਦ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਪੰਜਾਬ ਸਰਕਾਰ ਨੂੰ ਤੁਰੰਤ ਕਣਕ ਦਾ ਕੋਟਾ ਲੋੜਵੰਦ ਪਰਿਵਾਰਾਂ ਕੋਲ ਪਹੁੰਚਣ ਲਈ ਕਿਹਾ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਵਿੱਚ ਕਦੇ ਕੋਈ ਮੁਸ਼ਕਲ ਨਹੀਂ ਆਈ ਸੀ ਤੇ ਇਹ ਆਟਾ ਦਾਲ ਸਕੀਮ ਬਾਦਲ ਸਰਕਾਰ ਨੇ ਚਲਾਈ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ੍ਰ ਬਲਦੇਵ ਸਿੰਘ ਕਲਿਆਣ, ਸ਼੍ਰੋਮਣੀ ਕਮੇਟੀ ਦੇ ਸਰਕਲ ਪ੍ਰਧਾਨ ਦਲਜੀਤ ਸਿੰਘ ਕਾਹਲੋ ,ਪਾਲਾ ਸਿੰਘ ਤੇ ਚੀਮਾ ਵੀ ਹਾਜ਼ਰ ਸਨ।

 

Previous articleDeath toll from Greece train crash rises to 38
Next articleਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ