ਮਾਤਾ ਚਿੰਤਪੂਰਨੀ ਧਾਮ ਦੇ ਲਈ ਮੁਫ਼ਤ ਬੱਸ ਯਾਤਰਾ ਹੋਈ ਰਵਾਨਾ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦੂਸਰੀ ਫ੍ਰੀ ਬੱਸ ਯਾਤਰਾ ਮਾਤਾ ਚਿੰਤਪੂਰਨੀ ਦੇ ਅਸ਼ੀਰਵਾਦ ਨਾਲ ਨਕੋਦਰ ਤੋਂ ਮਾਤਾ ਚਿੰਤਪੂਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਮਾਂ ਦੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੋਹਿਤ ਪੁਰੀ ਨੇ ਦੱਸਿਆ ਕਿ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਦੁਸਰੀ ਫ੍ਰੀ ਬੱਸ ਯਾਤਰਾ ਮਾਤਾ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਈ ਰੋਹਿਤ ਪੁਰੀ ਨੇ ਦੱਸਿਆ ਕਿ ਮਾਤਾ ਰਾਣੀ ਦੇ ਭਗਤਾਂ ਵਲੋਂ ਮਿਲ ਕੇ ਸਹਿਯੋਗ ਨਾਲ ਨਕੋਦਰ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੇ ਭਗਤਾਂ ਨੂੰ ਮਾਤਾ ਚਿੰਤਪੁਰਨੀ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲਿਆ।ਯਾਤਰਾ ਦੌਰਾਨ ਵਿੱਚ ਮਾਤਾ ਰਾਣੀ ਦੇ ਭਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਜੋ ਮਹੌਲ ਬਣੀਆਂ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।ਯਾਤਰਾ ਦੌਰਾਨ ਭਗਤਾਂ ਲਈ ਭੋਜਨ ਅਤੇ ਖਾਣ ਪੀਣ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ। ਭਗਤਾਂ ਵਲੋਂ ਯਾਤਰਾ ਦੌਰਾਨ ਮਾਤਾ ਰਾਣੀ ਦਾ ਗੁਣਗਾਣ ਕੀਤਾ ਗਿਆ ਅਤੇ ਅਨੰਦਮਈ ਮਹੌਲ ਵਿੱਚ ਭਗਤਾਂ ਨੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਦੀਦਾਰ ਕੀਤੇ ਗਏ।ਇਸ ਸਭ ਉਪਰਲਾਏ ਲਈ ਰੋਹਿਤ ਪੁਰੀ ਨੂੰ ਸਮਾਜ ਸੇਵਕ ਅਜੈ ਵਰਮਾ ਨੇ ਬਹੁਤ ਬਹੁਤ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਹੈ ਕਿ ਰੋਹਿਤ ਪੁਰੀ ਤੇ ਮਾਤਾ ਰਾਣੀ ਦਾ ਇਸੇ ਤਰ੍ਹਾਂ ਅਸ਼ੀਰਵਾਦ ਬਣੀਆਂ ਰਹੇ ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਸਾਬ … ਆਪਣਿਆਂ ਦੀਆਂ ਕੱਛ ‘ਚ ਤੇ ਦੂਜਿਆਂ ਦੀਆਂ ਹੱਥ ‘ਚ … ਏੰਦਾ ਕਿਉਂ ????
Next articleਖਰੜ ’ਚ ਚੰਨੀ ਦੀ ਰਿਹਾਇਸ਼ ਨੇੜੇ ਮੋਬਾਈਲ ਟਾਵਰ ’ਤੇ ਚਾਰ ਅਧਿਆਪਕ ਚੜ੍ਹੇ