ਦਾਣਾ ਮੰਡੀ ਅੱਪਰਾ ਵਿਖੇ 6ਵੇਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ ਦੌਰਾਨ ਤੀਸਰੇ ਦਿਨ ਵੀ ਫ਼ਸਵੇਂ ਮੁਕਾਬਲੇ ਜਾਰੀ

Tournament

ਅੱਪਰਾ, ਸਮਾਜ ਵੀਕਲੀ- ਫਰੈਂਡਸ ਕ੍ਰਿਕੇਟ ਕਲੱਬ ਅੱਪਰਾ ਵਲੋਂ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਅੱਪਰਾ ਵਿਖੇ ਕਰਵਾਏ ਜਾ ਰਹੇ 6ਵਂ ਕ੍ਰਿਕੇਟ ਟੂਰਨਾਮੈਂਟ ਦੌਰਾਨ ਅੱਜ ਲਗਾਤਾਰ ਤੀਸਰੇ ਦਿਨ ਵੀ ਫ਼ਸਵੇਂ ਮੁਕਾਬਲੇ ਹੋਏ। ਅੱਜ ਦੇ ਮੈਂਚਾਂ ਦਾ ਸ਼ੁੱਭ ਆਰੰਭ ਪਰਮਜੀਤ ਸਿੰਘ ਐਸ. ਡੀ. ਓ. ਬੀ. ਐੱਸ. ਐੱਨ. ਐੱਲ, ਦਿਲਾਵਰ ਇਟਲੀ ਵਾਸੀ ਅੱਪਰਾ, ਸੰਜੀਵ ਅੱਪਰਾ, ਸਿਕੰਦਰ ਗਿੱਲ ਕਾਂਗਰਸੀ ਆਗੂ, ਬਿੱਲੂ ਅੱਪਰਾ, ਸੁੱਖਾ ਜੌਹਲ, ਵਿੱਕੀ ਮੰਡੀ ਨੇ ਸਾਂਝੇ ਤੌਰ ’ ਰੀਬਨ ਕੱਟ ਕੇ ਕੀਤਾ। ਇਸ ਮੌਕੇ 12 ਟੀਮਾਂ ਦੇ ਫਸਵੇਂ ਮੁਕਾਬਲੇ ਹੋਏ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਉਠਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਿਕਿਟ ਟੂਰਨਾਮੈਂਟ ਅੱਜ ਮਿਤੀ 14 ਦਸੰਬਰ ਤੋਂ 19 ਦਸੰਬਰ ਤੱਕ ਖੇਡਿਆ ਜਾਵੇਗਾ, ਜਿਸ ’ਚ 60 ਟੀਮਾਂ ਭਾਗ ਲੈਣਗੀਆ। ਟੂਰਨਾਮੈਂਟ ਦੀ ਜੈਤੂ ਟੀਮ ਨੂੰ 41 ਹਜ਼ਾਰ ਰੁਪਏ, ਇੱਕ ਕੱਪ, ਉੱਪ ਜੈਤੂ ਨੂੰ 25 ਹਜ਼ਾਰ ਰੁਪਏ ਤੀਸਰੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 31 ਸੌ ਰੁਪਏ ਇਨਾਮ ਦੇ ਤੌਰ ’ਤੇ ਦਿੱਤੇ ਜਾਣਗੇ। ਇਸ ਮੌਕੇ ਮੈਨ ਆਫ ਦਿ ਸੀਰੀਜ਼ ਖਿਡਾਰੀ (ਪਿੰਡ ਵਾਲੇ ਤੇ ਬਾਹਰ ਵਾਲੇ ) ਨੂੰ 51-51 ਸੌ ਰੁਪਏ ਤੇ ਬੈਸਟ ਬੈਟਸਮੈਨ ਤੇ ਬੈਸਟ ਬਾਲਰ ਨੂੰ 31 ਸੌ ਰੁਪਏ ਨਕਦ ਦਿੱਤੇ ਜਾਣਗੇ। ਇਸ ਮੌਕੇ ਅਸ਼ਵਨੀ ਕੈਂਥ, ਸ਼ੰਕਰ, ਵੰਸ਼, ਵਰੁਣ, ਨਿਖਿਲ, ਕਰਣ, ਬੌਬੀ, ਪ੍ਰਮਿੰਦਰ, ਪੰਡਿਤ, ਕਪਿਲ, ਸਾਹਿਲ, ਲੱਕੀ, ਮੰਗਾ, ਘੁੱਗੀ, ਨਿਖਿਲ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਅੰਦੋਲਨ ਦੀ ਜਿੱਤ ਉਪਰੰਤ ਰਾਜਪੁਰਾ ਵਿਖੇ ਕਿਸਾਨ ਵੀਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
Next articleਡਾ,ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਸਾਹਿਤ ਨੂੰ ਵੱਡਮੁੱਲੀ ਦੇਣ