ਜੰਮੂ — ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ ਕੁਲਗਾਮ ਦੇ ਚਿੰਨੀਗਾਮ ‘ਚ ਚਾਰ ਅੱਤਵਾਦੀ ਇਕ ਅਲਮਾਰੀ ਨੂੰ ਬੰਕਰ ਬਣਾ ਕੇ ਲੁਕੇ ਹੋਏ ਸਨ। ਮੁਕਾਬਲੇ ‘ਚ ਹਿਜ਼ਬੁਲ ਦੇ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘਰ ਦੇ ਅੰਦਰ ਤਲਾਸ਼ੀ ਲਈ ਤਾਂ ਇਕ ਟਾਇਲਟ ਮਿਲਿਆ। ਅੱਤਵਾਦੀਆਂ ਨੇ ਇਸ ਦੀ ਵਰਤੋਂ ਹਥਿਆਰਾਂ ਅਤੇ ਗੋਲਾ-ਬਾਰੂਦ ਨੂੰ ਛੁਪਾਉਣ ਲਈ ਕੀਤੀ ਸੀ, ਹੁਣ ਸੁਰੱਖਿਆ ਬਲ ਅਤੇ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਅੱਤਵਾਦੀਆਂ ਨੂੰ ਲੁਕਾਉਣ ‘ਚ ਸਥਾਨਕ ਲੋਕ ਵੀ ਸ਼ਾਮਲ ਸਨ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਲਮਾਰੀ ਰਾਹੀਂ ਅੰਦਰ ਜਾਣ ਦਾ ਰਸਤਾ ਸੀ ਅਤੇ ਅੰਦਰ ਪੂਰਾ ਬੰਕਰ ਬਣਾਇਆ ਗਿਆ ਸੀ, ਦੱਸ ਦੇਈਏ ਕਿ ਕੁਲਗਾਮ ਆਪਰੇਸ਼ਨ ‘ਚ ਭਾਰਤੀ ਫੌਜ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਸਨ। ਵੱਖ-ਵੱਖ ਕਾਰਵਾਈਆਂ ‘ਚ ਹਿਜ਼ਬੁਲ ਦੇ ਛੇ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਨਾਲ ਲੜਦੇ ਹੋਏ ਦੋ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ‘ਚ ਇਕ ਇਲੀਟ ਪੈਰਾ ਕਮਾਂਡੋ ਸੀ। ਜੰਮੂ-ਕਸ਼ਮੀਰ ਦੇ ਡੀਆਈਜੀ ਪੁਲਿਸ ਆਰਆਰ ਸਵੈਨ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਨੂੰ ਮਾਰਨਾ ਇੱਕ ਵੱਡੀ ਕਾਮਯਾਬੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly