ਉਮੀਦਵਾਰਾਂ ਦੀਆਂ ਧੜਕਣਾਂ ਤੇਜ਼, ਪਿਆਕੜਾਂ ਦੀ ਵਰਾਛਾਂ ਖਿੜੀਆਂ , ਹਰਿਆਵਲ ਲਹਿਰ ਸ਼ੁਰੂ
ਮਹਿਤਪੁਰ,-(ਚੰਦੀ)-ਪੰਜਾਬ ਵਿਚ ਲੋਕ ਸਭਾ ਚੋਣਾਂ ਅੰਤਿਮ ਪੜਾਅ ਤੇ ਹਨ। ਹਰ ਤਰ੍ਹਾਂ ਦੀਆਂ ਗਰੰਟੀਆ, ਵਾਦਿਆਂ, ਤੋਂ ਬਾਅਦ ਚੌਣ ਪਰਚਾਰ ਖਤਮ ਹੋ ਚੁਕਿਆ ਹੈ। ਉਮੀਦਵਾਰਾਂ ਦੀਆਂ ਤੇਜ਼ ਹੋਈਆਂ ਧੜਕਣਾਂ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਹੈ। ਕਈ ਉਮੀਦਵਾਰ ਬੀ ਪੀ , ਸ਼ੂਗਰ ਵੀ ਚੈਕ ਕਰਵਾਉਂਦੇ ਦੇਖੇ ਜਾ ਸਕਦੇ ਹਨ। ਅਤੇ ਕਈ ਉਮੀਦਵਾਰਾਂ ਦੇ ਖੂਨ ਦੇ ਗੇੜੇ ਘਟਨ ਵਧਨ ਦੀਆਂ ਵੀ ਖਬਰਾਂ ਆ ਰਹੀਆਂ ਹਨ। ਇਨ੍ਹਾਂ ਹਲਾਤਾਂ ਵਿੱਚ ਜਿਥੇ ਪ੍ਰਸ਼ੰਸਕਾਂ ਵੱਲੋਂ ਆਪੋ ਆਪਣੇ ਚਹੇਤਿਆਂ ਦੀ ਹੋਂਸਲਾ ਅਫਜ਼ਾਈ ਜਾਰੀ ਹੈ। ਉਥੇ ਅਗਲੇ ਪੜਾਅ ਵੱਲ ਵਧਦੇ ਉਮੀਦਵਾਰਾ ਦੇ ਸਾਥੀ ਪੋਲਿੰਗ ਬੂਥ ਲਗਾਉਣ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਦਿਖਾਈ ਦੇ ਰਹੇ ਹਨ। ਚੌਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਟੀਮਾਂ ਵੋਟਾਂ ਪਵਾਉਣ ਦੀ ਆਪਣੀ ਤਿਆਰੀ ਵਿਚ ਰੁਝੀਆਂ ਹੋਈਆਂ ਹਨ।ਹਰ ਉਮੀਦਵਾਰ ਦੀ ਆਖਰੀ ਆਸ ਅਤੇ ਜਾਨ ਈ ਵੀ ਐਮ ਮਸ਼ੀਨਾਂ ਵਿਚ ਫਸੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਰੈਲੀਆਂ, ਨੁਕੜ ਮੀਟਿੰਗਾਂ, ਅਨਾਊਂਸਮੈਂਟ ਵੀ ਸਮਾਪਤੀ ਦਾ ਰੁੱਖ ਕਰ ਗਏ ਹਨ। ਪੁਲਿਸ ਫੋਰਸ ਚੌਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਲੈਗ ਮਾਰਚ ਕਰ ਰਹੀ ਹੈ। ਅਤੇ ਵੋਟਰ ਆਪਣੇ ਆਪ ਨੂੰ ਕਿਸੇ ਮਹਾਰਾਜਾ ਤੋਂ ਘੱਟ ਮਹਿਸੂਸ ਨਹੀਂ ਕਰ ਰਹੇ। ਉਮੀਦਵਾਰਾਂ ਵੱਲੋਂ ਹਰ ਆਸ ਨਾਲ ਵੋਟਰਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਕਈ ਜਗ੍ਹਾ ਅਲੱਗ – ਅਲੱਗ ਚੀਜ਼ਾਂ ਦੇ ਅਲੱਗ- ਅਲੱਗ ਕੋਡ ਵਿਚ ਨਾਮ ਲੈ ਕੇ ਆਸਵੰਦ ਤੇ ਲੋੜਵੰਦ ਵੋਟਰ ਉਮੀਦਵਾਰਾ ਤੋਂ ਉਮੀਦਾਂ ਪੂਰੀਆਂ ਕਰ ਰਹੇ ਹਨ। ਅਜਿਹੀ ਘੜੀ ਵਿਚ ਜਿਥੇ ਪਿਆਕੜਾਂ ਦੀ ਵਰਾਛਾਂ ਖਿੜੀਆਂ ਨਜ਼ਰ ਆ ਰਹੀਆਂ ਹਨ। ਉਥੇ ਕਿਤੇ ਕਿਤੇ ਭਰ ਗਰਮੀ ਵਿਚ ਹਰਿਆਵਲ ਲਹਿਰ ਵੀ ਚਲ ਰਹੀ ਹੈ। ਪਰ ਵੋਟ ਦੇ ਹਿਸਾਬ ਨਾਲ ਹਰੀ ਪਤੀ ਦਾ ਨਜ਼ਰਾਨਾ ਸ਼ੁਕਰਾਨੇ ਵਜੋਂ ਦਿਤਾ ਜਾ ਰਿਹਾ ਹੈ। ਅਜਿਹੀ ਹਾਲਤ ਵਿਚ ਕਈ ਵੋਟਰਾਂ ਨੂੰ ਸਹੁੰ ਵੀ ਚੁਕਾਈ ਜਾ ਰਹੀ ਹੈ ਤਾਂ ਕਿ ਕਿਸੇ ਹੋਰ ਪਾਰਟੀ ਦਾ ਨਜ਼ਰਾਨਾ ਵੋਟਰ ਦਾ ਇਮਾਨ ਨਾ ਡੁਲਾ ਦੇਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly