HOME ਚਾਰ ਸਰਕਾਰੀ ਸਕੂਲਾਂ ਸਮੇਤ 5 ਫੁੱਟਬਾਲ ਟੀਮਾਂ ਦਾ ਲਗਾਇਆ ਸਿਖਲਾਈ ਕੈਂਪ

ਚਾਰ ਸਰਕਾਰੀ ਸਕੂਲਾਂ ਸਮੇਤ 5 ਫੁੱਟਬਾਲ ਟੀਮਾਂ ਦਾ ਲਗਾਇਆ ਸਿਖਲਾਈ ਕੈਂਪ

1

ਸਹਿਯੋਗ ਸੋਸਾਇਟੀ ਕੁੜੀਆਂ ਨੂੰ ਤਰੱਕੀ ਦੇ ਮੌਕੇ ਦੇ ਰਹੀ ਹੈ – ਸਰਪੰਚ

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਵੂਮੈਨ ਇੰਪਾਵਰਮੈਂਟ ਸੋਸਾਇਟੀ ਬਜਵਾੜਾ ਦੇ ਪ੍ਰਧਾਨ ਸੰਦੀਪ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡੱਲੇਵਾਲ ਦੇ ਫੁੱਟਬਾਲ ਮੈਦਾਨ ਵਿੱਚ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦੌਰਾਨ ਅਭਿਆਸ ਮੈਚ ਵੀ ਕਰਵਾਏ ਗਏ। ਇਸ ਅੰਡਰ-14 ਕੈਂਪ ਵਿੱਚ 4 ਸਕੂਲਾਂ ਅਤੇ ਇੱਕ ਕਲੱਬ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੋਵਾਲ, ਬਜਵਾੜਾ ਹਾਈ ਸਕੂਲ, ਡੱਲੇਵਾਲ ਸਰਕਾਰੀ ਮਿਡਲ ਸਕੂਲ ਅਤੇ ਡੱਲੇਵਾਲ ਫੁੱਟਬਾਲ ਕਲੱਬ ਸ਼ਾਮਲ ਸਨ। ਇਸ ਕੈਂਪ ਦਾ ਉਦਘਾਟਨ ਪਿੰਡ ਦੀ ਸਰਪੰਚ ਸ਼੍ਰੀਮਤੀ ਹਰਦੀਪ ਕੌਰ ਨੇ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸਹਿਯੋਗ ਸੋਸਾਇਟੀ ਵੱਲੋਂ ਲੜਕੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਜੋ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ, ਕਿ ਪ੍ਰਧਾਨ ਸੰਦੀਪ ਸੋਨੀ ਨੇ ਆਪਣੀ ਜ਼ਮੀਨ ‘ਤੇ ਕੁੜੀਆਂ ਲਈ ਫੁੱਟਬਾਲ ਦਾ ਮੈਦਾਨ ਤਿਆਰ ਕੀਤਾ ਹੈ ਅਤੇ ਖਿਡਾਰੀਆਂ ਨੂੰ ਪੇਸ਼ੇਵਰ ਕੋਚ ਪ੍ਰਦਾਨ ਕੀਤੇ ਹਨ ਅਤੇ ਇਸ ਦੇ ਚੰਗੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ। ਇਸ ਮੌਕੇ ਸੁਸਾਇਟੀ ਦੇ ਉਪ ਪ੍ਰਧਾਨ ਪ੍ਰਿੰਸੀਪਲ ਰਾਮ ਮੂਰਤੀ ਸ਼ਰਮਾ ਅਤੇ ਜਨਰਲ ਸਕੱਤਰ ਕੁੰਦਨ ਸਿੰਘ ਨੇ ਕਿਹਾ ਕਿ ਇਸ ਸਿਖਲਾਈ ਕੈਂਪ ਤੋਂ ਇਲਾਵਾ ਸਾਡੇ ਖਿਡਾਰੀ ਰੋਜ਼ਾਨਾ ਅਭਿਆਸ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਕੁੜੀਆਂ ਨੂੰ ਫੁੱਟਬਾਲ ਖੇਡਣ ਦਾ ਪਲੇਟਫਾਰਮ ਮਿਲ ਗਿਆ ਹੈ। ਇੱਥੇ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਅਤੇ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਨਾਲ ਜੁੜੇ ਸਕੂਲਾਂ ਦੇ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਖੇਡਾਂ ਦੇ ਬਲਬੂਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਮਾਸਟਰ ਹਰਬੰਸ ਸਿੰਘ, ਕੋਚ ਮਨਜ਼ੂਰ ਅਲੀ, ਕੋਚ ਰਜਨੀ, ਡੱਲੇਵਾਲ ਫੁੱਟਬਾਲ ਕਲੱਬ ਦੇ ਪ੍ਰਧਾਨ ਰਵੀ ਕੁਮਾਰ, ਅਮਰਜੀਤ ਸਿੰਘ ਡਰੋਲੀ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀਐਸਐਨਐਲ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਧਰਨਾ ਪ੍ਰਦਰਸ਼ਨ 
Next articleਨੇਤਰਹੀਣਾਂ ਲਈ ਵਰਦਾਨ ਹੈ ਨੇਤਰਦਾਨ – ਡਿਪਟੀ ਕਮਿਸ਼ਨਰ ਆਸ਼ਿਕਾ ਜੈਨ