HOME ਨੇਤਰਹੀਣਾਂ ਲਈ ਵਰਦਾਨ ਹੈ ਨੇਤਰਦਾਨ – ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

ਨੇਤਰਹੀਣਾਂ ਲਈ ਵਰਦਾਨ ਹੈ ਨੇਤਰਦਾਨ – ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

1

ਹੁਸ਼ਿਆਰਪੁਰ     (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਇਸ ਸੰਸਾਰ ਵਿੱਚ ਜੋ ਵੀ ਵਿਅਕਤੀ ਆਇਆ ਹੈ ਉਸ ਨੂੰ ਇੱਕ ਨਾ ਇੱਕ ਦਿਨ ਜਾਣਾ ਜਰੂਰ ਪਵੇਗਾ। ਪ੍ਰੰਤੂ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਦੇ ਨਾਲ ਲੋਕ ਉਸ ਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਦੇ ਨਾਲ ਵਾਰਤਾਲਾਪ ਦੌਰਾਨ ਸਾਂਝੇ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਇਨਸਾਨ ਨੂੰ ਆਪਣੇ ਜਿਉਂਦੇ ਜੀ ਰਕਤ ਦਾਨ ਤੇ ਮਰਨ ਉਪਰੰਤ ਅੱਖਾਂ ਦਾਨ ਤੇ ਸਰੀਰ ਦਾਨ ਕਰਨਾ ਚਾਹੀਦਾ ਹੈ | ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋ ਸਕੇ | ਇਸ ਮੌਕੇ ਐਮ ਐਲ ਏ ਦਸੂਹਾ ਸ ਇਕਬਾਲ ਸਿੰਘ ਘੁੰਮਣ ਨੇ ਆਖਿਆ ਕਿ ਇਸ ਸੰਸਾਰ ਵਿੱਚ ਕਿਸੇ ਨੇਤਰਹੀਣ ਵਿਅਕਤੀ ਦਾ ਵਿਚਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਜਿਸ ਲਈ ਉਨਾਂ ਨੇ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਤੇ ਭਾਈ ਬਰਿੰਦਰ ਸਿੰਘ ਮਸੀਤੀ ਵਲੋਂ ਇਨਸਾਨੀਅਤ ਦੇ ਭਲੇ ਲਈ ਚਲਾਏ ਜਾ ਰਹੇ ਇੰਨਾ ਕਾਰਜਾਂ ਦੀ ਸ਼ਲਾਘਾ ਕੀਤੀ | ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਿਸੇ ਮ੍ਰਿਤਕ ਵਿਅਕਤੀ ਵੱਲੋਂ ਦਾਨ ਕੀਤੀਆਂ ਅੱਖਾਂ ਨੇਤਰਹੀਣ ਵਿਅਕਤੀ ਲਈ ਵਰਦਾਨ ਤੋਂ ਘੱਟ ਨਹੀਂ ਹੁੰਦੀਆਂ ਤੇ ਮ੍ਰਿਤਕ ਵਿਅਕਤੀ ਮਰ ਕੇ ਵੀ ਕਿਸੇ ਦੂਸਰੇ ਦੇ ਸਰੀਰ ਰਾਹੀਂ ਇਸ ਸੰਸਾਰ ਵਿੱਚ ਵਿਚਰ ਸਕਦਾ ਹੈ, ਤੇ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਮਰਨ ਤੋਂ ਚਾਰ ਤੋਂ ਛੇ ਘੰਟਿਆਂ ਅੰਦਰ ਦਾਨ ਕੀਤੀਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਕੋਈ ਵੀ ਨੇਤਰਹੀਣ ਵਿਅਕਤੀ ਅੱਖਾਂ ਦੀ ਪੁਤਲੀ ਦੇ ਮੁਫਤ ਅਪਰੇਸ਼ਨ ਲਈ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਰ ਸਰਕਾਰੀ ਸਕੂਲਾਂ ਸਮੇਤ 5 ਫੁੱਟਬਾਲ ਟੀਮਾਂ ਦਾ ਲਗਾਇਆ ਸਿਖਲਾਈ ਕੈਂਪ
Next article21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ਵਿਖੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਆਸ਼ਿਕਾ ਜੈਨ