ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਡੈਲਟਾ ਪਲੱਸ ਵੈਰੀਐਂਟ ਦੇ ਚਾਰ ਕੇਸ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਕੇਸਾਂ ਦੀ ਗਿਣਤੀ ਘਟਣ ਦੇ ਨਾਲ ਹਾਲੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੀ ਸੀ ਕਿ ਹੁਣ ਸੂਬੇ ਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਡੈਲਟਾ ਪਲੱਸ ਦੇ ਕੇਸ ਮਿਲਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਫ਼ਰੀਦਾਬਾਦ ਵਿਚ ਵੀ ਡੈਲਟਾ ਪਲੱਸ ਵੈਰੀਐਂਟ ਦਾ ਇਕ ਕੇਸ ਸਾਹਮਣੇ ਆਇਆ ਹੈ। ਕਰੋਨਾਵਾਇਰਸ ਲਾਗ ਦੀ ਇਹ ਕਿਸਮ ਸਭ ਤੋਂ ਵੱਧ ਛੂਤ ਵਾਲੀ ਕਿਸਮ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਕਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦਾ ਇਕ-ਇਕ ਕੇਸ ਸਾਹਮਣੇ ਆਇਆ ਹੈ ਜਦਕਿ ਸ਼ੁਕੱਰਵਾਰ ਨੂੰ ਪਟਿਆਲਾ ਵਿੱਚ ਇਸੇ ਵੈਰੀਐਂਟ ਦਾ ਇਕ ਕੇਸ ਪਾਇਆ ਗਿਆ ਸੀ। ਲੁਧਿਆਣਾ ਦੇ ਪਿੰਡ ਜੰਡ ਵਿੱਚ 68 ਸਾਲਾ ਇਕ ਵਿਅਕਤੀ ਡੈਲਟਾ ਪਲੱਸ ਵੈਰੀਐਂਟ ਤੋਂ ਪੀੜਤ ਮਿਲਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਮੌਲੀ ਜੱਗਰਾਂ ਵਿੱਚ 35 ਸਾਲਾ ਇਕ ਨੌਜਵਾਨ ਵਿੱਚ ਵੀ ਡੈਲਟਾ ਪਲੱਸ ਵੈਰੀਐਂਟ ਪਾਇਆ ਗਿਆ ਹੈ। ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਇਕ 27 ਸਾਲਾ ਵਿਅਕਤੀ ਵਿੱਚ ਡੈਲਟਾ ਪਲੱਸ ਦਾ ਵੈਰੀਐਂਟ ਪਾਇਆ ਗਿਆ।

ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀਆਂ ਨੂੰ ਮਈ ਮਹੀਨੇ ਵਿੱਚ ਕਰੋਨਾ ਹੋਇਆ ਸੀ। ਉਸ ਤੋਂ ਬਾਅਦ ਉਹ ਠੀਕ-ਠੀਕ ਹਨ। ਸਿਹਤ ਵਿਭਾਗ ਨੇ ਉਕਤ ਵਿਅਕਤੀਆਂ ਦੇਂ ਸੈਂਪਲ ਲੈ ਕੇ ਦਿੱਲੀ ਜਾਂਚ ਲਈ ਭੇਜੇ ਸੀ ਤਾਂ ਸ਼ੁੱਕਰਵਾਰ ਨੂੰ ਇਕ ਅਤੇ ਸ਼ਨਿੱਚਰਵਾਰ ਨੂੰ ਦੋ ਜਣਿਆਂ ਵਿਚ ਡੈਲਟਾ ਪਲੱਸ ਵੈਰੀਐਂਟ ਮਿਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਨਜ਼ਦੀਕੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੈਲਟਾ ਕਰੋਨਾ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਫੈਲਣ ਵਾਲੀ ਕਿਸਮ: ਡਬਲਿਊਐੱਚਓ
Next articleਪਰਿਵਾਰ ਦੇ ਸੱਤ ਜੀਅ ਗੁਆ ਚੁੱਕੀ ਅਮਨਦੀਪ ਨੇ ਮੰਗੀ ਤਰਸ ਦੇ ਆਧਾਰ ’ਤੇ ਨੌਕਰੀ