HOME ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ...

ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਲੈਸਟਰ ਦੇ ਗੁਰੂ ਨਾਨਕ ਗੁਰਦਵਾਰਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ

3

ਸਮਾਜ ਵੀਕਲੀ ਯੂ ਕੇ

ਲੈਸਟਰ- ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 556ਵੇਂ ਗੁਰਪੁਰਬ ਦੀ ਖੁਸ਼ੀ ਵਿੱਚ ਗੁਰੂ ਨਾਨਕ ਗੁਰਦਵਾਰਾ 9 ਹੋਲੀ ਬੋਨਜ ਲੈਸਟਰ ਵਿਖੇ ਸੋਮਵਾਰ 3 ਨਵੰਬਰ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਮੇਤ ਜਪੁਜੀ ਸਾਹਿਬ ਅਰੰਭ ਕੀਤੇ ਗਏ ਜਿਨ੍ਹਾ ਦੇ ਭੋਗ ਗੁਰਪੁਰਬ ਵਾਲੇ ਦਿੰਨ ਬੁਧਵਾਰ 5 ਨਵੰਬਰ ਨੂੰ ਸਵੇਰੇ 10 ਵਜੇ ਪਾਏ ਗਏ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸੰਗਤ ਜੀ ਨੂੰ ਹੁਕਮਨਾਮਾ ਸਰਵਣ ਕਰਵਾਇਆ ਗਿਆ।

ਗੁਰੂ ਨਾਨਕ ਦੇ ਪਿਤਾ ਦਾ ਨਾਮ ਸ੍ਰੀ ਕਲਿਆਣ ਦਾਸ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸਨ ਅਤੇ ਉਨ੍ਹਾ ਦਾ ਪ੍ਰਕਾਸ਼ ਅਸਥਾਨ ਰਾਏ ਭੋਏ ਦੀ ਤਲਵੰਡੀ ਜੋ ਅੱਜ ਨਨਕਾਣਾ ਸਾਹਿਬ ਪਾਕਿਸਤਾਨ ‘ਚ ਸਥਿੱਤ ਹੈ। ਪ੍ਰਕਾਸ਼ ਦਾ ਸਾਲ 1469 ਅਤੇ ਉਨ੍ਹਾਂ ਦੀ ਸਪੁੱਤਨੀ ਸੁਲੱਖਣੀ ਜੀ ਸਨ। ਗੁਰੂ ਨਾਨਕ ਦੀ ਸੰਤਾਨ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲੱਖਮੀ ਦਾਸ ਜੀ ਸਨ ਅਤੇ ਗੁਰੂ ਜੀ ਨੇ ਕਰਤਾਰਪੁਰ ਪਵਿੱਤਰ ਨਗਰ ਵਸਾਇਆ ਜੋ ਅੱਜ ਰਾਵੀ ਦੇ ਕੰਢੇ ਪਾਕਿਸਤਾਨ ਵਿੱਚ ਹੈ। ਜੋਤੀ ਜੋਤ ਸਮਾਉਣ ਸਮੇ ਉਹ 70 ਸਾਲ ਦੇ ਸਨ। ਜਗਤ ਗੁਰੂ ਬਾਬਾ ਨਾਨਕ ਨੇ ਜਪੁ, ਸਿੱਧ ਗੋਸੁਟ, ਸੋਦਰ, ਸੋਹਿਲਾ, ਆਰਤੀ, ਰਾਮਕਲੀ, ਦੱਖਣੀ ਓਅੰਕਾਰ, ਆਸਾ ਦੀ ਵਾਰ, ਮਲਾ੍ਹਰ ਤੇ ਮਾਝ ਦੀ ਵਾਰ, ਪਟੀ, ਬਾਰਹ ਮਾਹਾ ਗੁਰਬਾਣੀ ਰਚੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਜੀ ਦੇ ਕੁੱਲ 947 ਸ਼ਬਦ 19 ਰਾਗਾਂ ਵਿੱਚ ਦਰਜ ਹਨ।

ਤਕਰੀਬਨ 10.45 ਵਜੇ ਸਵੇਰੇ ਗੁਰਦਵਾਰਾ ਸਾਹਿਬ ਜੀ ਦੇ ਹਜੂਰੀ ਜੱਥੇ ਨੇ ਸੰਗਤਾਂ ਨੂੰ ਨਿਰੋਲ ਕੀਰਤਨ ਨਾਲ ਨਿਹਾਲ ਕੀਤਾ। ਜਿਸ ਤੋਂ ਬਾਅਦ ਕਥਾਵਾਚਚ, ਕਵਿਸ਼ਰੀ ਅਤੇ ਢਾਡੀ ਜੱਥੇ ਅਤੇ ਵੱਖ ਵੱਖ ਬੁਲਾਰਿਆਂ ਨੇ ਸਾਰਾ ਦਿੰਨ ਰਾਤ ਦੇ 7.45 ਤੱਕ ਗੁਰੂ ਜੀ ਦੇ ਜੀਵਨ ਅਤੇ ਸਿੱਖਆਵਾਂ ਤੋਂ ਜਾਣੂ ਕਰਵਾਇਆ। ਅਤੇ ਰਾਤ ਦੇ 8 ਵਜੇ ਬਾਬਾ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਆਤਸ਼ਵਾਜੀ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਛੋਟੇ ਬੱਚਿਆਂ ਅਤੇ ਸੱਭ ਨੇ ਅਨੰਦ ਲਿਆ।

3,4,5 ਨਵੰਬਰ ਤਿੰਨੇ ਦਿੰਨ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਤਨ ਮਨ ਧੰਨ ਨਾਲ ਸੇਵਵਾਵਾਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਅਜਮੇਰ ਸਿੰਘ ਬਸਰਾ ਜੋ ਕਿ 40 ਸਾਲਾਂ ਤੋਂ ਲੈਸਟਰ ਵਿਖੇ ਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਹਨ ਜੀ ਨੇ ਸਟੇਜ ਤੋਂ ਬੋਲਦਿਆਂ ਸਾਰੇ ਹੀ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ। ਉਨ੍ਹਾ ਨੇ ਖਾਸ ਕਰਕੇ ਬੀਬੀਆ ਦਾ ਧੰਨਵਾਦ ਕੀਤਾ ਜਿਨ੍ਹਾ ਨੇ ਤਿੰਨੇ ਦਿੰਨ ਪ੍ਰਸ਼ਾਦੇ ਪਕਾਉਣ ਅਤੇ ਗੁਰੂ ਕਾ ਲੰਗਰ ਤਿਆਰ ਕਰਨ ਦੀ ਸੇਵਾ ਕੀਤੀ। ਅਜਮੇਰ ਸਿੰਘ ਜੀ ਨੇ ਸਵੇਰੇ 8 ਵਜੇ ਨਿਸ਼ਾਨ ਸਾਹਿਬ ਜੀ ਦੀ ਸਮੇ ਪੰਜ ਪਿਆਰਿਆਂ ਅਤੇ ਉਸ ਸਮੇ ਆਈ ਸੰਗਤ ਦਾ ਖਾਸ ਧੰਨਵਾਦ ਕੀਤਾ। ਉਨ੍ਹਾ ਨੇ ਸਾਰੇ ਹੀ ਸੇਵਾਦਾਰਾਂ ਅਤੇ ਸਿਹਯੋਗੀਆ ਦਾ ਧੰਨਵਾਦ ਕੀਤਾ ਅਤੇ ਆਸ ਰੱਖੀ ਕਿ ਐਤਵਾਰ 16 ਨਵੰਬਰ ਨੂੰ ਗੁਰੂ ਨਾਨਕ ਗੁਰਦਵਾਰਾ ਤੋਂ ਅਰੰਭ ਹੋ ਰਹੇ ਸਲਾਨਾ ਨਗਰ ਕੀਰਤਨ ਵਿੱਚ ਵੀ ਸਾਰੇ ਸਿਹਯੋਗ ਦੇ ਕੇ ਅਤੇ ਸੇਵਾ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰਨਗੇ।

Previous articleਹੁਸ਼ਿਆਰਪੁਰ ਜ਼ਿਲ੍ਹੇ ਦੇ ਇਲਾਕੇ ਤੋੜ ਕੇ ਨਵੇਂ ਜ਼ਿਲ੍ਹੇ ਨਾਲ ਜੋੜਨ ਦੀ ਕਾਰਵਾਈ ਜਨ ਭਾਵਨਾਵਾਂ ਦਾ ਦਮਨ: -+ਡਾ. ਅਵਤਾਰ ਸਿੰਘ ਕਰੀਮਪੁਰੀ
Next articleFrom the Window of History – The long red yatra march 2018